ਪਿੰਡ ਠੱਟਾ ਨਵਾਂ ਦੀ ਦਰਗਾਹ ਤੇ ਸਾਲਾਨਾ ਸੱਭਿਆਚਰਕ ਮੇਲਾ ਮਿਤੀ 23 ਜੁਲਾਈ ਦਿਨ ਵੀਰਵਾਰ ਨੂੰ ਕਰਵਾਇਆ ਜਾ ਰਿਹਾ ਹੈ। ਪ੍ਰਬੰਧਕਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੇਲੇ ਤੋਂ ਇੱਕ ਦਿਨ ਦਿਨ ਪਹਿਲਾਂ ਮਿਤੀ 22 ਜੁਲਾਈ ਦੀ ਰਾਤ ਲੋਕ ਕਲਾ ਮੰਚ ਮੁੱਲਾਂਪੁਰ ਦਾਖਾ ਲੁਧਿਆਣਾ ਦੀ ਟੀਮ ਵੱਲੋਂ ਦੋ ਨਾਟਕ ਖੇਡੇ ਜਾਣਗੇ। ਨਾਟਕ ਤੋਂ ਬਾਅਦ ਨਕਲੀਏ ਆਪਣੀ ਕਲਾ ਦਾ ਪ੍ਰਦਰਸ਼ਣ ਕਰਨਗੇ। ਮਿਤੀ 23 ਜੁਲਾਈ ਨੂੰ ਸਵੇਰੇ 10 ਵਜੇ ਮੇਲਾ ਪ੍ਰਬੰਧਕ ਕਮੇਟੀ ਵੱਲੋਂ ਚਾਦਰ ਦੀ ਰਸਮ ਅਦਾ ਕੀਤੀ ਜਾਵੇਗੀ। ਉਪਰੰਤ ਬੀਬਾ ਸਯਦਾ ਬੇਗਮ ਅਤੇ ਨਕਲੀਏ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਇਸ ਮੌਕੇ ਚਾਹ ਪਕੌੜਿਆਂ ਦਾ ਲੰਗਰ ਅਤੁੱਟ ਵਰਤਾਇਆ ਜਾਵੇਗਾ। ਜਾਣਕਾਰੀ ਦੇਣ ਵਾਲੇ ਪ੍ਰਬੰਧਕਾਂ ਵਿੱਚ ਗੀਤਕਾਰ ਜੀਤ ਠੱਟੇ ਵਾਲਾ, ਸੁਖਜਿੰਦਰ ਸਿੰਘ ਕੇ.ਸੀ., ਸਰਬਜੀਤ ਸਿੰਘ ਸਾਹਬੀ, ਜਸਪਾਲ ਸਿੰਘ ਰਿੰਕਾ, ਮੁਹੰਮਦ ਅਮਜ਼ਦ ਖਾਨ ਅਤੇ ਹਰਜੀਤ ਸਿੰਘ ਆਦਿ ਸ਼ਾਮਿਲ ਸਨ।
Home / ਮਹੱਤਵਪੂਰਨ ਸੂਚਨਾਵਾਂ / ਪਿੰਡ ਠੱਟਾ ਨਵਾਂ ਵਿਖੇ ਪੀਰ ਮੱਖਣ ਸ਼ਾਹ ਦੀ ਦਰਗਾਹ ਤੇ ਸਾਲਾਨਾ ਸੱਭਿਆਚਾਰਕ ਮੇਲਾ 23 ਜੁਲਾਈ ਨੂੰ।
Check Also
100% Genuine Case: ਇਹ ਮੇਰੇ ਦੋਸਤ ਦੀ ਪਤਨੀ ਹੈ; ਇਸ ਨੂੰ ਦਿਮਾਗੀ ਟੀਬੀ ਹੈ: Share ਕਰਕੇ Help ਕਰੋ
Help Ankita Fight TB, Miliary TB and TBM My name is Neeraj Gautam. My wife …