Breaking News
Home / ਤਾਜ਼ਾ ਖਬਰਾਂ / ਪਿੰਡ ਠੱਟਾ ਨਵਾਂ ਵਿਖੇ ਦਸ਼ਮੇਸ਼ ਪਿਤਾ ਦੇ ਗੁਰਪੁਰਬ ਨੂੰ ਸਮਰਪਿਤ ਪ੍ਰਭਾਤ ਫੇਰੀਆਂ 5 ਜਨਵਰੀ ਤੋਂ

ਪਿੰਡ ਠੱਟਾ ਨਵਾਂ ਵਿਖੇ ਦਸ਼ਮੇਸ਼ ਪਿਤਾ ਦੇ ਗੁਰਪੁਰਬ ਨੂੰ ਸਮਰਪਿਤ ਪ੍ਰਭਾਤ ਫੇਰੀਆਂ 5 ਜਨਵਰੀ ਤੋਂ

ਹਰ ਸਾਲ ਦੀ ਤਰਾਂ ਪਿੰਡ ਠੱਟਾ ਨਵਾਂ ਵਿਖੇ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਦੇ ਸਬੰਧ ਵਿੱਚ ਪ੍ਰਭਾਤ ਫੇਰੀਆਂ ਮਿਤੀ 5 ਜਨਵਰੀ 2019 ਦਿਨ ਸਨਿੱਚਰਵਾਰ ਤੋਂ ਕੱਢੀਆਂ ਜਾ ਰਹੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਭਾਈ ਇੰਦਰਜੀਤ ਸਿੰਘ ਬਜਾਜ ਸਾਬਕਾ ਸਰਪੰਚ ਨੇ ਦੱਸਿਆ ਕਿ ਸੰਤ ਬਾਬਾ ਗੁਰਚਰਨ ਸਿੰਘ ਜੀ ਕਾਰ ਸੇਵਾ ਵਾਲਿਆਂ ਦੀ ਸਰਪ੍ਰਸਤੀ ਹੇਠ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਮਿਤੀ 5 ਜਨਵਰੀ ਤੋਂ 9 ਜਨਵਰੀ ਤੱਕ ਕੱਢੀਆਂ ਜਾ ਰਹੀਆਂ ਇਹ 5 ਪ੍ਰਭਾਤ ਫੇਰੀਆਂ ਸਵੇਰੇ 4:15 ਵਜੇ ਗੁਰਦੁਆਰਾ ਸਾਹਿਬ ਤੋਂ ਪ੍ਰਾਰੰਭ ਹੋਇਆ ਕਰਨਗੀਆਂ ਜੋ ਬਣਾਏ ਗਏ ਰੂਟ ਮੁਤਾਬਕ ਗਲੀ-ਮੁਹੱਲੇ ਵਿਖੇ ਪਹੁੰਚਣਗੀਆਂ। ਉਹਨਾਂ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਕਿ ਪ੍ਰਭਾਤ ਫੇਰੀ ਅਤੇ ਸੰਗਤ ਦੇ ਸਨਮਾਨ ਨੂੰ ਮੱਦੇ ਨਜ਼ਰ ਰੱਖਦੇ ਹੋਏ ਗਲੀ-ਮੁਹੱਲਿਆਂ ਦੀ ਸਾਫ-ਸਫਾਈ ਕੀਤੀ ਜਾਵੇ। ਪ੍ਰਭਾਤ ਫੇਰੀ ਦੀਆਂ ਤਸਵੀਰਾਂ ਅਤੇ ਵੀਡੀਓ ਪਿੰਡ ਦੀ ਵੈਬਸਾਈਟ ਤੇ ਨਾਲੋ-ਨਾਲ ਦੇਖੀਆਂ ਜਾ ਸਕਣਗੀਆਂ।

ਪਹਿਲੀ ਪ੍ਰਭਾਤ ਫੇਰੀ ਦਾ ਰੂਟ:  ਗੁਰਦੁਆਰਾ ਸਾਹਿਬ ਤੋਂ ਅਵਤਾਰ ਸਿੰਘ ਦੇਵਗਣ, ਮਦਨ ਸਿੰਘ ਦੇਵਗਣ, ਸੁਖਦੇਵ ਸਿੰਘ ਮੋਮੀ, ਗੁਰਦੀਪ ਸਿੰਘ ਬਾਬੇ ਕਿਆਂ ਦੇ,
ਮੁਖਤਾਰ ਸਿੰਘ ਬਾਬੇ ਕਿਆ ਦੇ, ਸੁਰਜੀਤ ਸਿੰਘ ਚੀਨੀਆ, ਜਗਿੰਦਰ ਸਿੰਘ ਮੋਮੀ, ਸ਼ਿੰਗਾਰ ਸਿੰਘ ਬੇਰੀ ਵਾਲੇ, ਬਚਨ ਸਿੰਘ ਚੀਨੀਆ, ਅਮਰੀਕ ਸਿੰਘ ਚੀਨੀਆ, ਫੁੰਮਣ ਸਿੰਘ ਚੀਨੀਆ, ਗੁਰਮੇਲ ਸਿੰਘ ਚੀਨੀਆ, ਸੰਤੋਖ ਸਿੰਘ ਚੀਨੀਆ, ਬਲਕਾਰ ਸਿੰਘ ਚੀਨੀਆ, ਰਤਨ ਸਿੰਘ ਚੇਲਾ, ਸਵ. ਸੂਬੇਦਾਰ ਪ੍ਰੀਤਮ ਸਿੰਘ, ਸਵ. ਕੇਵਲ ਸਿੰਘ ਚੇਲਾ, ਦਰਸ਼ਨ ਸਿੰਘ ਚੇਲਾ, ਜਗੀਰ ਸਿੰਘ ਝੰਡ, ਕਰਮਜੀਤ ਸਿੰਘ ਚੇਲਾ, ਦਿਲਬਾਗ ਸਿੰਘ ਚੇਲਾ, ਤੀਰਥ ਸਿੰਘ ਚੇਲਾ, ਬਲਦੇਵ ਸਿੰਘ ਚੇਲਾ, ਸ਼ਿੰਗਾਰ ਸਿੰਘ, ਡਾ. ਗੁਰਮੇਲ ਸਿੰਘ ਚੇਲਾ, ਬਖਸ਼ੀਸ਼ ਸਿੰਘ ਚੀਨੀਆ, ਜਗਦੀਸ਼ ਸਿੰਘ ਚੀਨੀਆ, ਰਣਜੀਤ ਸਿੰਘ ਚੇਲਾ, ਮਲਕੀਅਤ ਸਿੰਘ ਚੇਲਾ, ਨਿਰਮਲ ਸਿੰਘ ਚੀਨੀਆ,
ਗੁਰਦੀਪ ਸਿੰਘ ਬਟੇਰੀ ਕਿਆਂ ਕੇ, ਸੂਬਾ ਸਿੰਘ , ਕੁਲਵੰਤ ਸਿੰਘ ਬਟੇਰੀ ਕਿਆਂਦੇ, ਤੇਜਿੰਦਰ ਸਿੰਘ ਬੱਬੂ, ਮਾਸਟਰ ਜਸਬੀਰ ਸਿੰਘ ਪਿਆਰੇ ਕਿਆ ਦੇ, ਦੀਦਾਰ ਸਿੰਘ, ਮਾਸਟਰ ਦਿਲਬੀਰ ਸਿੰਘ, ਗੁਰਮੇਲ ਸਿੰਘ, ਬਲਵਿੰਦਰ ਸਿੰਘ ਦੇ ਘਰਾਂਂਤੋਂਵਾਪਸ ਗੁਰਦੁਆਰਾ ਸਾਹਿਬ ਤੱਕ।

About admin_th

Check Also

ਨੌਜਵਾਨ ਆਗੂ ਅਮਰਜੀਤ ਸਿੰਘ ਚੇਲਾ ਨੂੰ ਸਦਮਾ; ਮਾਤਾ ਦਾ ਦਿਹਾਂਤ

ਆਪ ਜੀ ਨੂੰ ਬੜੇ ਹੀ ਵੈਰਾਗਮਈ ਹਿਰਦੇ ਨਾਲ ਸੂਚਿਤ ਕਰ ਰਹੇ ਹਾਂ ਕਿ ਪਿੰਡ ਠੱਟਾ …

error: Content is protected !!