Breaking News
Home / ਤਾਜ਼ਾ ਖਬਰਾਂ / ਪਿੰਡ ਠੱਟਾ ਨਵਾਂ ਵਿਖੇ ਗੁਲਜ਼ਾਰ ਸਿੰਘ ਰਣੀਕੇ ਅਤੇ ਬੀਬੀ ਉਪਿੰਦਰਜੀਤ ਕੌਰ ਨੇ ਭਾਰੀ ਇਕੱਠ ਨੂੰ ਸੰਬੋਧਨ ਕੀਤਾ

ਪਿੰਡ ਠੱਟਾ ਨਵਾਂ ਵਿਖੇ ਗੁਲਜ਼ਾਰ ਸਿੰਘ ਰਣੀਕੇ ਅਤੇ ਬੀਬੀ ਉਪਿੰਦਰਜੀਤ ਕੌਰ ਨੇ ਭਾਰੀ ਇਕੱਠ ਨੂੰ ਸੰਬੋਧਨ ਕੀਤਾ

 Thatta Nawan

ਸ਼ੋ੍ਮਣੀ ਅਕਾਲੀ ਦਲ ਭਾਜਪਾ ਦੀ ਸ: ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਆਪਣੇ ਸਾਢੇ 9 ਸਾਲ ਦੀਆਂ ਪ੍ਰਾਪਤੀਆਂ ਤੇ ਗ਼ਰੀਬ ਲੋਕਾਂ ਦੀ ਸੇਵਾ ਲਈ ਕੀਤੇ ਕਾਰਜਾਂ ਦਾ ਲੇਖਾ ਜੋਖਾ ਦੱਸਣ ਲਈ ਜਨਤਾ ਦੇ ਕੋਲ ਖ਼ੁਦ ਪਹੁੰਚ ਕੇ ਹਿਸਾਬ ਕਿਤਾਬ ਦੱਸ ਰਹੀ ਹੈ, ਜਦਕਿ ਦਲਿਤ ਭਾਈਚਾਰੇ ਤੇ ਗ਼ਰੀਬ ਜਨਤਾ ਨੂੰ ਚਾਹੀਦਾ ਹੈ ਕਿ ਉਹ ਕਾਂਗਰਸ ਪਾਸੋਂ ਵੀ 50 ਸਾਲਾ ਦੇ ਰਾਜ ਦਾ ਲੇਖਾ ਪੁੱਛਣ | ਇਹ ਸ਼ਬਦ ਡਾ: ਉਪਿੰਦਰਜੀਤ ਕੌਰ ਸਾਬਕਾ ਵਿੱਤ ਮੰਤਰੀ ਦੀ ਅਗਵਾਈ ਵਿਚ ਐਸ.ਐਸ ਫਾਰਮ ਠੱਟਾ ਨਵਾਂ ਵਿਖੇ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਦੇ ਐਸ.ਸੀ ਵਰਕਰਾਂ ਦੀ ਹੋਈ ਵਿਸ਼ਾਲ ਮੀਟਿੰਗ ਜੋ ਵੱਡੀ ਕਾਨਫ਼ਰੰਸ ਬਣ ਗਈ, ਨੂੰ ਸੰਬੋਧਨ ਕਰਦੇ ਹੋਏ ਮੀਟਿੰਗ ਦੇ ਮੁੱਖ ਮਹਿਮਾਨ ਕੈਬਨਿਟ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਕੌਮੀ ਪ੍ਰਧਾਨ ਐਸ.ਸੀ ਵਿੰਗ ਅਕਾਲੀ ਦਲ ਨੇ ਕਾਂਗਰਸ ਪਾਰਟੀ ‘ਤੇ ਤਿੱਖੇ ਹਮਲੇ ਕਰਦਿਆਂ ਹੋਇਆ ਕਹੇ | ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਕਪੂਰਥਲਾ ਵਿਚ ਸ਼ਗਨ ਸਕੀਮ ਦੇ ਤਹਿਤ ਸਾਢੇ 14 ਕਰੋੜ ਰੁਪਏ ਦਿੱਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਨਾ ਕੇਵਲ ਲਾਰੇ ਹੀ ਲਗਾਏ ਹਨ, ਜਦਕਿ ਮੌਜੂਦਾ ਪੰਜਾਬ ਸਰਕਾਰ 300 ਕਰੋੜ ਰੁਪਏ ਦੀ ਲਾਗਤ ਨਾਲ ਅੰਮਿ੍ਤਸਰ ਵਿਖੇ ਭਗਵਾਨ ਵਾਲਮੀਕ ਮੰਦਿਰ ਤੇ ਇੱਥੇ ਇਕ ਅਜੂਬੇ ਦਾ ਨਿਰਮਾਣ ਕਰਵਾ ਰਹੀ ਹੈ | ਇਸ ਮੌਕੇ ਡਾ: ਉਪਿੰਦਰਜੀਤ ਕੌਰ ਨੇ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਦੀ ਸਰਕਾਰ ਨੇ ਦਲਿਤ ਭਾਈਚਾਰੇ ਨੂੰ ਵੱਡਾ ਮਾਣ ਤੇ ਸਤਿਕਾਰ ਦਿੱਤਾ ਤੇ ਸਹੂਲਤਾਂ ਦੇ ਰੂਪ ਵਿਚ ਗੱਫੇ ਵੰਡੇ | ਸਮਾਗਮ ਨੂੰ ਸੰਤੋਖ ਸਿੰਘ ਖੀਰਾਂਵਾਲੀ, ਗੁਰਪ੍ਰੀਤ ਕੌਰ ਰੂਹੀ ਮੈਂਬਰ ਐਸ.ਜੀ.ਪੀ.ਸੀ, ਮਾਸਟਰ ਗੁਰਦੇਵ ਸਿੰਘ ਜ਼ਿਲ੍ਹਾ ਪ੍ਰਧਾਨ ਐਸ.ਸੀ ਵਿੰਗ ਤੇ ਵਾਈਸ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ, ਸੁਰਜੀਤ ਸਿੰਘ ਢਿੱਲੋਂ ਚੇਅਰਮੈਨ, ਰਮਨਦੀਪ ਸਿੰਘ ਕੋਆਰਡੀਨੇਟਰ, ਦਰਸ਼ਨ ਸਿੰਘ ਕੋਟ ਕਰਾਰ ਖਾਂ, ਬੂਟਾ ਰਾਮ ਪਠਾਣਾ ਨੇ ਵੀ ਸੰਬੋਧਨ ਕੀਤਾ | ਕੁਲਦੀਪ ਸਿੰਘ ਬੂਲੇ ਜ਼ਿਲ੍ਹਾ ਪ੍ਰਧਾਨ ਐਸ.ਸੀ ਵਿੰਗ ਨੇ ਇਲਾਕਾ ਨਿਵਾਸੀਆਂ ਦਾ ਵੱਡੀ ਗਿਣਤੀ ਵਿਚ ਸ਼ਾਮਲ ਹੋਣ ਲਈ ਧੰਨਵਾਦ ਕੀਤਾ | ਇਸ ਮੌਕੇ ਡਾ: ਚਾਰੂਮਿਤਾ ਐਸ.ਡੀ.ਐਮ, ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲਾ ਐਸ.ਜੀ.ਪੀ.ਸੀ ਮੈਂਬਰ, ਗੁਰਦੀਪ ਸਿੰਘ ਭਾਗੋਰਾਈਆਂ ਸਰਕਲ ਪ੍ਰਧਾਨ, ਸੁਖਦੇਵ ਸਿੰਘ ਨਾਨਕਪੁਰ ਪ੍ਰਧਾਨ ਬੀ.ਸੀ ਵਿੰਗ ਦੁਆਬਾ ਜ਼ੋਨ, ਸਤਨਾਮ ਸਿੰਘ ਰਾਮੇ, ਦਰਬਾਰਾ ਸਿੰਘ ਵਿਰਦੀ, ਸੁਰਿੰਦਰ ਕੌਰ ਸ਼ਾਹ, ਬਲਜੀਤ ਕੌਰ ਚੀਮਾ, ਬਲਵਿੰਦਰ ਕੌਰ ਟਿੱਬਾ, ਜਸਵਿੰਦਰ ਕੌਰ ਸਰਪੰਚ ਟਿੱਬਾ, ਨੀਲਮ ਖੁਰਦਾ, ਗੁਰਦੀਪ ਸਿੰਘ ਗਿੱਲਾ, ਅਵਤਾਰ ਸਿੰਘ ਮੀਰੇ, ਗੁਰਜੰਟ ਸਿੰਘ ਸੰਧੂ, ਚਰਨਜੀਤ ਸਿੰਘ ਸਹੋਤਾ, ਹਰਜਿੰਦਰ ਸਿੰਘ ਘੁੰਮਾਣ ਸਰਪੰਚ ਤਲਵੰਡੀ, ਬਲਜੀਤ ਸਿੰਘ ਬੱਲੀ ਮੈਂਬਰ ਬਲਾਕ ਸੰਮਤੀ, ਬਲਬੀਰ ਸਿੰਘ ਸੈਦਪੁਰ, ਸਿਮਰਪ੍ਰੀਤ ਸਿੰਘ ਬਲਾਕ ਪ੍ਰਧਾਨ, ਸੁਖਵਿੰਦਰ ਸਿੰਘ ਸਰਪੰਚ ਠੱਟਾ, ਗੁਰਦੀਪ ਸਿੰਘ ਸਾਬਕਾ ਸਰਪੰਚ, ਕਰਮਜੀਤ ਸਿੰਘ ਚੇਲਾ, ਸਰੂਪ ਸਿੰਘ ਭਰੋਆਣਾ, ਅਨੋਖ ਸਿੰਘ, ਪਿ੍ੰਸੀਪਲ ਕੇਵਲ ਸਿੰਘ, ਅਵਤਾਰ ਸਿੰਘ ਦੂਲੋਵਾਲ, ਜਗੀਰ ਕਾਲਰੂ, ਕੁਲਦੀਪ ਸਿੰਘ ਬੂਲੇ, ਬਲਕਾਰ ਸਿੰਘ ਸਰਪੰਚ ਗੋਪੀਪੁਰ, ਹਰਦਿਆਲ ਸਿੰਘ ਸਰਪੰਚ ਪੀਰੇਵਾਲ, ਗਿਆਨ ਚੰਦ ਸਰਪੰਚ ਮੁੱਲਾਂਬਾਹਾਂ, ਜਸਪਾਲ ਸਿੰਘ, ਸ੍ਰੀਮਤੀ ਬਲਵਿੰਦਰ ਕੌਰ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਸ੍ਰੀਮਤੀ ਨੀਲਮ ਮੈਂਬਰ ਬਲਾਕ ਸੰਮਤੀ, ਨੱਥਾ ਰਾਮ ਸਾਬਕਾ ਚੇਅਰਮੈਨ, ਬਲਵਿੰਦਰ ਸਿੰਘ ਖੈੜਾ, ਰੇਸ਼ਮ ਸਿੰਘ ਰੱਤਾ, ਜਸਬੀਰ ਕੌਰ ਸਰਪੰਚ ਠੱਟਾ, ਬਲਬੀਰ ਸਿੰਘ ਭਗਤ ਟਿੱਬਾ, ਸੂਰਤ ਸਿੰਘ ਸਰਪੰਚ ਅਮਰਕੋਟ, ਗੁਰਦੀਪ ਸਿੰਘ ਘੁੰਮਣ ਮਿਠੱੜਾ, ਬਲਦੇਵ ਸਿੰਘ ਸਰਪੰਚ ਬੂਲਪੁਰ, ਬਲਵਿੰਦਰ ਸਿੰਘ ਸਰਪੰਚ, ਬਲਵਿੰਦਰ ਸਿੰਘ, ਜਸਵੀਰ ਜੱਸੀ, ਸੁਨੀਸ਼ ਕੁਮਾਰ ਸਰਪੰਚ ਕੜਾਲ, ਮਹਿੰਦਰ ਸਿੰਘ ਸਰਪੰਚ ਬੂਹ, ਬਲਬੀਰ ਸਿੰਘ ਸਰਪੰਚ ਜਹਾਂਗੀਰਪੁਰ, ਨਿਰਮਲ ਕੌਰ ਸਰਪੰਚ ਦੇਸਲ, ਊਸ਼ਾ ਰਾਣੀ ਸਰਪੰਚ ਮੱਲੀਆਂ, ਦਰਸ਼ੋ ਸਾਬਕਾ ਸਰਪਚੰ, ਜਸਵੀਰ ਸਿੰਘ ਤਲਵੰਡੀ ਪਾਈਾ, ਤਰਸੇਮ ਸਿੰਘ ਪਟਵਾਰ, ਸੁਖਦੇਵ ਸਿੰਘ, ਮੋਹਨ ਸਿੰਘ ਰੀਡਰ ਸਰਪੰਚ, ਕੱਥਾ ਸਿੰਘ ਚੇਅਰਮੈਨ, ਜਥੇਦਾਰ ਇੰਦਰਜੀਤ ਸਿੰਘ, ਸੋਢੀ ਸਾਬਕਾ ਸਰਪੰਚ ਤੋਤੀ, ਅਮਰੀਕ ਸਿੰਘ ਸਰਪੰਚ ਅਮਾਨੀਪੁਰ ਆਦਿ ਵੀ ਹਾਜ਼ਰ ਸਨ |

About admin_th

Check Also

ਨੌਜਵਾਨ ਆਗੂ ਅਮਰਜੀਤ ਸਿੰਘ ਚੇਲਾ ਨੂੰ ਸਦਮਾ; ਮਾਤਾ ਦਾ ਦਿਹਾਂਤ

ਆਪ ਜੀ ਨੂੰ ਬੜੇ ਹੀ ਵੈਰਾਗਮਈ ਹਿਰਦੇ ਨਾਲ ਸੂਚਿਤ ਕਰ ਰਹੇ ਹਾਂ ਕਿ ਪਿੰਡ ਠੱਟਾ …

error: Content is protected !!