Breaking News
Home / ਤਾਜ਼ਾ ਖਬਰਾਂ / ਪਿੰਡ ਠੱਟਾ ਨਵਾਂ ਦੇ 4 ਪੰਚਾਂ ਦੀ ਕਿਸਮਤ ਦਾ ਫੈਸਲਾ ਕੱਲ੍ਹ।

ਪਿੰਡ ਠੱਟਾ ਨਵਾਂ ਦੇ 4 ਪੰਚਾਂ ਦੀ ਕਿਸਮਤ ਦਾ ਫੈਸਲਾ ਕੱਲ੍ਹ।

02072013ਪਿੰਡ ਠੱਟਾ ਨਵਾਂ ਵਿੱਚ ਸ੍ਰੀਮਤੀ ਜਸਵੀਰ ਕੌਰ ਪਤਨੀ ਸੁਖਵਿੰਦਰ ਸਿੰਘ ਲਾਡੀ ਨੂੰ ਸਰਬਸੰਮਤੀ ਨਾਲ ਪਿੰਡ ਦਾ ਸਰਪੰਚ ਚੁਣ ਲਿਆ ਗਿਆ ਹੈ। ਉਹਨਾਂ ਦੇ ਮੁਕਾਬਲੇ ਪਿੰਡ ਦੇ ਵਾਲਮੀਕ ਭਾਈਚਾਰੇ ਵੱਲੋਂ ਸ੍ਰੀਮਤੀ ਜਸਵਿੰਦਰ ਕੌਰ ਪਤਨੀ ਸ੍ਰੀ ਜਗਦੀਪ ਕੁਮਾਰ ਨੂੰ ਖੜ੍ਹਾ ਕੀਤਾ ਗਿਆ ਸੀ। ਪਰ ਸ੍ਰੀਮਤੀ ਜਸਵਿੰਦਰ ਕੌਰ ਨੇ ਆਪਣੇ ਕਾਗਜ਼ ਵਾਪਸ ਲੈ ਲਏ ਸਨ। ਇਸੇ ਤਰਾਂ ਮਾਸਟਰ ਮਹਿੰਗਾ ਸਿੰਘ ਮੋਮੀ ਨੂੰ ਉਹਨਾਂ ਦੇ ਵਾਰਡ ਨੇ ਸਰਬਸੰਤੀ ਨਾਲ ਪੰਚ ਚੁਣ ਲਿਆ ਸੀ। ਪਰ ਜਤਿੰਦਰ ਸਿੰਘ ਗੋਰਾ ਦੇ ਕਾਗਜ਼ ਭਰਨ ਤੇ ਮਾਸਟਰ ਮਹਿੰਗਾ ਸਿੰਘ ਮੋਮੀ ਨੇ ਆਪਣੇ ਕਾਗਜ਼ ਵਾਪਸ ਲੈ ਲਏ। ਹੁਣ ਕੱਲ੍ਹ ਮਿਤੀ 3 ਜੁਲਾਈ 2013 ਨੂੰ ਪਿੰਡ ਦੇ 4 ਪੰਚਾਂ ਦੀ ਕਿਸਮਤ ਦਾ ਫੈਸਲਾ ਪਿੰਡ ਦੇ ਵੋਟਰ ਕਰਨਗੇ। ਵਾਰਡ ਨੰਬਰ-1 ਤੋਂ ਸ.ਬਖਸ਼ੀਸ਼ ਸਿੰਘ ਪੁੱਤਰ ਜੋਗਿੰਦਰ ਸਿੰਘ ਅਤੇ ਸ੍ਰੀ ਮਲਕੀਤ ਵਿਚਕਾਰ ਮੁਕਾਬਲਾ ਹੈ। ਵਾਰਡ ਨੰਬਰ-4 ਤੋਂ ਸ੍ਰੀਮਤੀ ਚਰਨਜੀਤ ਕੌਰ ਪਤਨੀ ਬਲਕਾਰ ਸਿੰਘ ਮੋਮੀ ਅਤੇ ਸ੍ਰੀਮਤੀ ਪਰਮਜੀਤ ਕੌਰ ਪਤਨੀ ਸ.ਲਖਬੀਰ ਸਿੰਘ ਲਾਲੀ ਵਿਚਕਾਰ ਮੁਕਾਬਲਾ ਹੈ। ਵਾਰਡ ਨੰਬਰ-7 ਤੋਂ ਸ.ਦਲਜੀਤ ਸਿੰਘ ਪੁੱਤਰ ਸ.ਉਜਾਗਰ ਸਿੰਘ ਅਤੇ ਸ੍ਰੀ ਅਸ਼ਵਨੀ ਕੁਮਾਰ ਵਿਚਕਾਰ ਮੁਕਾਬਲਾ ਹੈ। ਵਾਰਡ ਨੰਬਰ-8 ਤੋਂ ਸ.ਬਿਕਰਮ ਸਿੰਘ ਮੋਮੀ ਪੁੱਤਰ ਸ.ਪੂਰਨ ਸਿੰਘ ਅਤੇ ਸ. ਇੰਦਰਜੀਤ ਸਿੰਘ ਛਿੰਦਾ ਪੁੱਤਰ ਸ੍ਰੀ ਸੋਹਣ ਲਾਲ ਵਿੱਚਕਾਰ ਮੁਕਾਬਲਾ ਹੈ।

About admin_th

Check Also

ਨੌਜਵਾਨ ਆਗੂ ਅਮਰਜੀਤ ਸਿੰਘ ਚੇਲਾ ਨੂੰ ਸਦਮਾ; ਮਾਤਾ ਦਾ ਦਿਹਾਂਤ

ਆਪ ਜੀ ਨੂੰ ਬੜੇ ਹੀ ਵੈਰਾਗਮਈ ਹਿਰਦੇ ਨਾਲ ਸੂਚਿਤ ਕਰ ਰਹੇ ਹਾਂ ਕਿ ਪਿੰਡ ਠੱਟਾ …

error: Content is protected !!