Breaking News
Home / ਤਾਜ਼ਾ ਖਬਰਾਂ / ਪਿੰਡ ਠੱਟਾ ਨਵਾਂ ਦੇ ਮਾਸਟਰ ਪਿਆਰਾ ਸਿੰਘ ਤਲਵੰਡੀ ਚੌਧਰੀਆਂ ਸਕੂਲ ਵਿਖੇ ਸੈਂਟਰ ਹੈੱਡ ਟੀਚਰ ਵਜੋਂ ਨਿਯੁਕਤ

ਪਿੰਡ ਠੱਟਾ ਨਵਾਂ ਦੇ ਮਾਸਟਰ ਪਿਆਰਾ ਸਿੰਘ ਤਲਵੰਡੀ ਚੌਧਰੀਆਂ ਸਕੂਲ ਵਿਖੇ ਸੈਂਟਰ ਹੈੱਡ ਟੀਚਰ ਵਜੋਂ ਨਿਯੁਕਤ

d124067200

(ਪਰਸਨ ਲਾਲ ਭੋਲਾ)- ਸਿੱਖਿਆ ਵਿਭਾਗ ਵੱਲੋਂ ਪਿਆਰਾ ਸਿੰਘ ਨੂੰ ਸੈਂਟਰ ਹੈਡ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਨੱਥੂਪੁਰ ਤੋਂ ਪੱਦ ਉਨਤ ਕਰਕੇ ਸੈਂਟਰ ਸਕੂਲ ਤਲਵੰਡੀ ਚੌਧਰੀਆਂ ਵਿਖੇ ਨਿਯੁਕਤ ਕੀਤਾ ਗਿਆ | ਪਿਆਰਾ ਸਿੰਘ ਨੇ ਬਤੌਰ ਸੈਂਟਰ ਹੈਾਡ ਟੀਚਰ ਸੈਂਟਰ ਸਕੂਲ ਤਲਵੰਡੀ ਚੌਧਰੀਆਂ ਵਿਖੇ ਅਹੁਦਾ ਸੰਭਾਲ ਲਿਆ | ਇਸ ਨਿਯੁਕਤੀ ‘ਤੇ ਪਿਆਰਾ ਸਿੰਘ ਨਵਾਂ ਠੱਟਾ ਨੇ ਗੁਰਚਰਨ ਸਿੰਘ ਮੁਲਤਾਨੀ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਕਪੂਰਥਲਾ ਤੇ ਸਰਵਜੀਤ ਕੌਰ ਬੀ.ਪੀ.ਈ.ਓ. ਸੁਲਤਾਨਪੁਰ ਲੋਧੀ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਸੈਂਟਰ ਦੇ ਸਮੂਹ ਅਧਿਆਪਕਾਂ ਦੇ ਸਹਿਯੋਗ ਨਾਲ ਸੈਂਟਰ ਦਾ ਸਾਰਾ ਕੰਮ ਸਮੇਂ ਸਿਰ ਤੇ ਵਧੀਆਂ ਢੰਗ ਨਾਲ ਕੀਤਾ ਜਾਵੇਗਾ | ਪਿਆਰਾ ਸਿੰਘ ਦੇ ਹਾਜ਼ਰ ਹੋਣ ਤੇ ਹੈਾਡ ਟੀਚਰ ਬਲਬੀਰ ਸਿੰਘ ਛੰਨਾ ਸ਼ੇਰ ਸਿੰਘ, ਹਰਵਿੰਦਰ ਸਿੰਘ ਸ਼ਿਵਦਿਆਲ, ਸਤੀਸ਼ ਕੁਮਾਰ, ਕਮਲਜੀਤ ਕੌਰ, ਲਖਬੀਰ ਕੌਰ, ਕੁਲਵਿੰਦਰ ਕੌਰ, ਗੀਤਾ ਸ਼ਰਮਾ, ਕਵਲਜੀਤ ਕੌਰ ਘੰੁਮਣ, ਪਲਵਿੰਦਰ ਕੌਰ, ਬਲਜੀਤ ਕੌਰ, ਕਵਿਤਾ ਸਵਾਗਤ ਕੀਤਾ |

About admin_th

Check Also

ਨੌਜਵਾਨ ਆਗੂ ਅਮਰਜੀਤ ਸਿੰਘ ਚੇਲਾ ਨੂੰ ਸਦਮਾ; ਮਾਤਾ ਦਾ ਦਿਹਾਂਤ

ਆਪ ਜੀ ਨੂੰ ਬੜੇ ਹੀ ਵੈਰਾਗਮਈ ਹਿਰਦੇ ਨਾਲ ਸੂਚਿਤ ਕਰ ਰਹੇ ਹਾਂ ਕਿ ਪਿੰਡ ਠੱਟਾ …

error: Content is protected !!