Breaking News
Home / ਤਾਜ਼ਾ ਖਬਰਾਂ / ਪਿੰਡ ਠੱਟਾ ਦੇ ਸੁਖਰਾਜ ਮੋਮੀ ਪਹੁੰਚੇ PTC Mr.Punjab 2015 ਦੇ ਸਟੂਡਿਓ ਰਾਊਂਡ ਵਿੱਚ-ਪੂਰੀ ਖਬਰ ਪੜ੍ਹੋ

ਪਿੰਡ ਠੱਟਾ ਦੇ ਸੁਖਰਾਜ ਮੋਮੀ ਪਹੁੰਚੇ PTC Mr.Punjab 2015 ਦੇ ਸਟੂਡਿਓ ਰਾਊਂਡ ਵਿੱਚ-ਪੂਰੀ ਖਬਰ ਪੜ੍ਹੋ

sukhraj momi

ਪਿੰਡ ਠੱਟਾ ਨਵਾਂ ਦੇ ਨੌਜਵਾਨ ਬੌਡੀ ਬਿਲਡਰ ਸੁਖਰਾਜ ਸਿੰਘ ਮੋਮੀ ਪੀ.ਟੀ.ਸੀ. ਪੰਜਾਬੀ ‘ਮਿਸਟਰ ਪੰਜਾਬ 2015’ ਦੇ ਮੈਗਾ ਔਡਿਸ਼ਨ ਵਿੱਚੋਂ ਪਾਸ ਆਊਟ ਹੋ ਗਏ ਹਨ। ਮਿਤੀ 19-20 ਅਕਤੂਬਰ ਨੂੰ ਚੰਡੀਗੜ੍ਹ ਵਿੱਚ ਕਰਵਾਏ ਗਏ ਮੈਗਾ ਔਡਿਸ਼ਨ ਵਿੱਚ ਸੁਖਰਾਜ ਮੋਮੀ ਨੇ ਭਾਗ ਲਿਆ ਸੀ। ਸੁਖਰਾਜ ਨੇ ਵਿਸ਼ੇਸ਼ ਤੌਰ ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 2800 ਪ੍ਰਤੀਯੋਗੀਆਂ ਵਿੱਚੋਂ ਅਸੀਂ 32 ਜਾਣੇ ਸਲੈਕਟ ਹੋਏ ਹਾਂ। ਹੁਣ ਸੁਖਰਾਜ ਦਿੱਲੀ ਵਿੱਚ ਹੋਣ ਜਾ ਰਹੇ ਸਟੂਡੀਓ ਰਾਊਂਡ ਵਿੱਚ ਭਾਗ ਲਵੇਗਾ। ਇਹ ਖਬਰ ਸੁਣਦੇ ਸਾਰ ਹੀ ਪਿੰਡ ਅਤੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਚੱਲ ਪਈ।  ਇਸ ਸਮੂਹ ਪਿੰਡ ਵਾਸੀਆਂ ਸੁਖਰਾਜ ਮੋਮੀ ਨੂੰ ਸ਼ੁੱਭ ਕਾਮਨਾਵਾਂ ਦੇ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ।

About admin_th

Check Also

ਨੌਜਵਾਨ ਆਗੂ ਅਮਰਜੀਤ ਸਿੰਘ ਚੇਲਾ ਨੂੰ ਸਦਮਾ; ਮਾਤਾ ਦਾ ਦਿਹਾਂਤ

ਆਪ ਜੀ ਨੂੰ ਬੜੇ ਹੀ ਵੈਰਾਗਮਈ ਹਿਰਦੇ ਨਾਲ ਸੂਚਿਤ ਕਰ ਰਹੇ ਹਾਂ ਕਿ ਪਿੰਡ ਠੱਟਾ …

error: Content is protected !!