Home / ਤਾਜ਼ਾ ਖਬਰਾਂ / ਸੈਦਪੁਰ / ਨੰਬਰਦਾਰ ਕਰਤਾਰ ਸਿੰਘ ਸੈਦਪੁਰ ਨਮਿਤ ਸ਼ਰਧਾਂਜਲੀ ਸਮਾਗਮ ਆਯੋਜਿਤ।

ਨੰਬਰਦਾਰ ਕਰਤਾਰ ਸਿੰਘ ਸੈਦਪੁਰ ਨਮਿਤ ਸ਼ਰਧਾਂਜਲੀ ਸਮਾਗਮ ਆਯੋਜਿਤ।

Saidpur

ਨੇਕੀ ਦੀ ਕਿਰਤ ਕਰਨ ਵਾਲੇ ਵਿਅਕਤੀ ਜਿਹੜੇ ਆਪਣੇ ਬੱਚਿਆਂ ਸਾਹਮਣੇ ਚੰਗੇ ਆਦਰਸ਼ ਸਥਾਪਿਤ ਕਰਦੇ ਹਨ ਉਨ੍ਹਾਂ ਦੇ ਪਰਿਵਾਰ ਸਮਾਜ ਵਿਚ ਸਫਲਤਾ ਦੀ ਉਦਾਹਰਨ ਬਣ ਜਾਂਦੇ ਹਨ | ਇਹ ਸ਼ਬਦ ਉੱਘੇ ਲੇਖਕ ਪ੍ਰੋ: ਕੁਲਵੰਤ ਸਿੰਘ ਔਜਲਾ ਪ੍ਰਧਾਨ ਅੱਖਰ ਮੰਚ ਕਪੂਰਥਲਾ ਨੇ ਪਿੰਡ ਸੈਦਪੁਰ ਵਿਖੇ ਅਰਜ਼ੀ ਨਵੀਸ ਬਲਵਿੰਦਰ ਸਿੰਘ, ਨਵਜੋਤ ਸਿੰਘ, ਪਿ੍ਤਪਾਲ ਸਿੰਘ ਦੇ ਪਿਤਾ ਤੇ ਸਿਮਰਪ੍ਰੀਤ ਸਿੰਘ ਪ੍ਰਧਾਨ ਯੂਥ ਅਕਾਲੀ ਦਲ ਸਰਕਲ ਕਪੂਰਥਲਾ ਦੇ ਦਾਦਾ ਨੰਬਰਦਾਰ ਕਰਤਾਰ ਸਿੰਘ ਨਮਿੱਤ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਹੋਇਆਂ ਕਹੇ | ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਸੀਨੀਅਰ ਅਕਾਲੀ ਆਗੂ ਮਾਸਟਰ ਗੁਰਦੇਵ ਸਿੰਘ ਉਪ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਕਪੂਰਥਲਾ ਨੇ ਕਿਹਾ ਕਿ ਡਾ: ਉਪਿੰਦਰਜੀਤ ਕੌਰ ਸਾਬਕਾ ਵਿੱਤ ਮੰਤਰੀ ਪੰਜਾਬ ਨੇ ਵਿੱਛੜੀ ਆਤਮਾ ਲਈ ਉਚੇਚਾ ਸ਼ੋਕ ਸੁਨੇਹਾ ਭੇਜਿਆ ਹੈ | ਉਨ੍ਹਾਂ ਦੱਸਿਆ ਕਿ ਡਾ: ਉਪਿੰਦਰਜੀਤ ਕੌਰ ਦੀ ਇਸ ਪਰਿਵਾਰ ਨਾਲ ਗਹਿਰੀ ਨੇੜਤਾ ਹੈ, ਪ੍ਰੰਤੂ ਉਹ ਜ਼ਰੂਰੀ ਰੁਝੇਵਿਆਂ ਕਾਰਨ ਚੰਡੀਗੜ੍ਹ ਗਏ ਹੋਣ ਕਾਰਨ ਸਮਾਗਮ ਵਿਚ ਸ਼ਾਮਲ ਨਹੀਂ ਹੋ ਸਕੇ | ਸੁਰਜੀਤ ਸਿੰਘ ਢਿੱਲੋਂ ਚੇਅਰਮੈਨ ਮਾਰਕੀਟ ਕਮੇਟੀ ਸੁਲਤਾਨਪੁਰ ਲੋਧੀ ਨੇ ਦੱਸਿਆ ਕਿ ਨੰਬਰਦਾਰ ਕਰਤਾਰ ਸਿੰਘ ਧਰਮ ਯੁੱਧ ਮੋਰਚੇ ਦੌਰਾਨ ਤਿੰਨ ਵਾਰ ਗਿ੍ਫ਼ਤਾਰ ਕੀਤੇ ਗਏ ਤੇ ਪੰਜਾਬ ਦੇ ਹਿਤਾਂ ਲਈ ਸੰਘਰਸ਼ ਕੀਤਾ | ਇਸ ਮੌਕੇ ਪਿ੍ੰਸੀਪਲ ਕੇਵਲ ਸਿੰਘ ਪ੍ਰਧਾਨ ਪੈਨਸ਼ਨਰਜ਼ ਯੂਨੀਅਨ ਪੰਜਾਬ ਨੇ ਸਮਾਗਮ ਵਿਚ ਪੁੱਜੀਆਂ ਸੰਗਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਭਾਈ ਮਨਜੀਤ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਬੇਰ ਸਾਹਿਬ ਨੇ ਕੀਰਤਨ ਕੀਤਾ ਤੇ ਭਾਈ ਸੰਤੋਖ ਸਿੰਘ ਨੇ ਕਥਾ ਰਾਹੀਂ ਸ਼ਰਧਾਂਜਲੀ ਭੇਟ ਕੀਤੀ | ਇਸ ਮੌਕੇ ਪੈਨਸ਼ਨਰਜ਼ ਯੂਨੀਅਨ ਕਪੂਰਥਲਾ, ਪੈਨਸ਼ਨਰਜ਼ ਯੂਨੀਅਨ ਸੁਲਤਾਨਪੁਰ ਲੋਧੀ, ਸਾਹਿਤ ਸਭਾ ਸੁਲਤਾਨਪੁਰ ਲੋਧੀ ਤੇ ਬਾਰ ਐਸੋਸੀਏਸ਼ਨ ਸੁਲਤਾਨਪੁਰ ਲੋਧੀ ਵੱਲੋਂ ਭੇਜੇ ਸ਼ੋਕ ਸੁਨੇਹੇ ਵੀ ਪੜ੍ਹੇ ਗਏ | ਇਸ ਮੌਕੇ ਯੂਥ ਅਕਾਲੀ ਦਲ ਦੁਆਬਾ ਜ਼ੋਨ ਬੀ.ਸੀ ਵਿੰਗ ਦੇ ਪ੍ਰਧਾਨ ਸੁਖਦੇਵ ਸਿੰਘ ਨਾਨਕਪੁਰ, ਸੀਨੀਅਰ ਕੌਾਸਲਰ ਤੇਜਵੰਤ ਸਿੰਘ, ਮੁਖ਼ਤਿਆਰ ਸਿੰਘ ਪੀ.ਏ ਬੀਬੀ ਜਗੀਰ ਕੌਰ, ਗਿਆਨੀ ਰਜਿੰਦਰ ਸਿੰਘ, ਹੈੱਡ ਮਾਸਟਰ ਗੁਰਦਿਆਲ ਸਿੰਘ, ਰਜਿੰਦਰ ਸਿੰਘ ਰਾਣਾ ਐਡਵੋਕੇਟ, ਕਰਮਜੀਤ ਸਿੰਘ ਥਿੰਦ ਐਡਵੋਕੇਟ, ਯੂਥ ਪ੍ਰਧਾਨ ਦਰਬਾਰਾ ਸਿੰਘ ਵਿਰਦੀ, ਸੁਰਜਨ ਸਿੰਘ, ਮਾਸਟਰ ਗੁਰਬਚਨ ਸਿੰਘ ਅਮਰਕੋਟ, ਸਾਧੂ ਸਿੰਘ ਹੈਬਤਪੁਰ, ਕਰਨੈਲ ਸਿੰਘ, ਕਮਲਜੀਤ ਸਿੰਘ ਸਵਾਲ, ਸੁਰਿੰਦਰ ਸਿੰਘ ਸਰਪੰਚ ਪੱਤੀ ਨਬੀ ਬਖ਼ਸ਼, ਰਮੇਸ਼ ਕੁਮਾਰ, ਰਜਿੰਦਰ ਸਿੰਘ ਲਾਡੀ ਗੋਪੀਪੁਰ, ਬਲਬੀਰ ਸਿੰਘ ਯੂਥ ਆਗੂ ਸੈਦਪੁਰ, ਮਾਸਟਰ ਜੋਗਿੰਦਰ ਸਿੰਘ ਠੱਟਾ, ਮਾਸਟਰ ਗੁਰਦੀਪ ਸਿੰਘ ਬਿਧੀਪੁਰ, ਹੈੱਡ ਮਾਸਟਰ ਹਰਚਰਨ ਸਿੰਘ, ਮਨਪ੍ਰੀਤ ਸਿੰਘ ਐਸ.ਡੀ.ਓ, ਬਿੱਕਰ ਸਿੰਘ, ਸਰੂਪ ਸਿੰਘ ਲੁਧਿਆਣਾ, ਸੁਰਿੰਦਰ ਸਿੰਘ ਸੰਧਾ ਪੰਚਾਇਤ ਅਫ਼ਸਰ, ਹਰਬੰਸ ਸਿੰਘ, ਜਗਤਾਰ ਸਿੰਘ, ਸੁਖਦੇਵ ਸਿੰਘ, ਅਜੀਤ ਸਿੰਘ ਮਾਛੀਜੋਆ, ਨਿਰੰਜਨ ਸਿੰਘ ਠੱਟਾ, ਮਾਸਟਰ ਪ੍ਰੀਤਮ ਸਿੰਘ ਠੱਟਾ, ਗੁਰਮੁਖ ਸਿੰਘ, ਜਸਵਿੰਦਰ ਸਿੰਘ ਟਿੱਬਾ, ਕੁਲਬੀਰ ਸਿੰਘ ਐਡਵੋਕੇਟ ਤੇ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ |(ਨਰਿੰਦਰ ਸਿੰਘ ਸੋਨੀਆ)

About thatta

Comments are closed.

Scroll To Top
error: