Breaking News
Home / ਤਾਜ਼ਾ ਖਬਰਾਂ / ਧੰਨ-ਧੰਨ ਬਾਬਾ ਨਾਥ ਦੀ ਯਾਦ ਨੂੰ ਸਮਰਪਿਤ ਪਿੰਡ ਸੈਦਪੁਰ ਵਿਖੇ ਇੱਕ ਰੋਜ਼ਾ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ

ਧੰਨ-ਧੰਨ ਬਾਬਾ ਨਾਥ ਦੀ ਯਾਦ ਨੂੰ ਸਮਰਪਿਤ ਪਿੰਡ ਸੈਦਪੁਰ ਵਿਖੇ ਇੱਕ ਰੋਜ਼ਾ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ

kfur kfur (1)ਧੰਨ-ਧੰਨ ਬਾਬਾ ਨਾਥ ਦੀ ਯਾਦ ਨੂੰ ਸਮਰਪਿਤ ਪਿੰਡ ਸੈਦਪੁਰ ਵਿਖੇ ਬਾਬਾ ਨਾਥ ਟੂਰਨਾਮੈਂਟ ਕਮੇਟੀ ਵੱਲੋਂ ਨਗਰ ਨਿਵਾਸੀਆਂ, ਐਨ. ਆਰ. ਆਈ. ਵੀਰਾਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਇੱਕ ਰੋਜ਼ਾ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿੱਚ ਇਲਾਕੇ ਦੀਆਂ ੳਪਨ ਦੀਆਂ 10, 70 ਕਿਲੋਗ੍ਰਾਮ ਵਰਗ ਭਾਰ ਦੀਆਂ 8 ਅਤੇ 48 ਕਿਲੋਗ੍ਰਮ ਵਰਗ ਭਾਰ ਦੀਆਂ 2 ਟੀਮਾਂ ਨੇ ਭਾਗ ਲਿਆ। ਟੂਰਨਾਮੈਂਟ ਦਾ ੳਦਘਾਟਨ ਸੰਤ ਬਾਬਾ ਕਰਤਾਰ ਸਿੰਘ ਕਾਰ ਸੇਵਾ ਦਮਦਮਾ ਸਾਹਿਬ ਠੱਟਾ ਵਾਲਿਆਂ ਨੇ ਕੀਤਾ ਇਸ ਤੋਂ ਪਹਿਲਾਂ ਸਟੇਜ ‘ਤੇ ਸੁਖਮਣੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ। ਪਿੰਡ ਤੋਂ ਇਲਾਵਾ ਇਲਾਕੇ ਭਰ ਦੇ ਖੇਡ ਪ੍ਰੇਮੀਆਂ ਨੇ ਇਸ ਕਬੱਡੀ ਟੂਰਨਾਮੈਂਟ ਦਾ ਅਨੰਦ ਮਾਣਿਆ। ਕਬੱਡੀ ਮੈਚ ਦੇਖਣ ਲਈ ਵੱਡੀ ਗਿਣਤੀ ਵਿਚ ਔਰਤਾਂ ਵੀ ਆਈਆਂ ਸਨ। ਟੂਰਨਾਮੈਂਟ ਦੌਰਾਨ ਕਬੱਡੀ 70 ਕਿਲੋਗ੍ਰਾਮ ਵਰਗ ਭਾਰ ਦੇ ਫਾਈਨਲ ਵਿਚ ਤਲਵੰਡੀ ਚੌਧਰੀਆਂ ਨੂੰ ਕਾਂਟੇ ਦੀ ਟੱਕਰ ਵਿਚ ਖੀਰਾਂਵਾਲੀ ਨੇ 19 ਦੇ ਮੁਕਾਬਲੇ ਸਾਢੇ 19 ਅੰਕਾਂ ਨਾਲ ਹਰਾਇਆ। ਜੋਗੇਵਾਲ ਟੀਮ ਨੇਗੁਰਦੀਪ ਸਿੰਘ ਖਿੰਡਾ ਯੂ.ਐਸ.ਏ.ਵੱਲੋਂ ਓਪਨ ਪਿੰਡ ਪੱਧਰ ਦੀ ਜੇਤੂ ਕਬੱਡੀ ਟੀਮ ਲਈ ਰੱਖਿਆ ਪਹਿਲਾ 31 ਹਜ਼ਾਰ ਰੁਪਏ ਦਾ ਨਗਦ ਇਨਾਮ ਅਤੇ ਬਾਬਾ ਨਾਥ ਕਬੱਡੀ ਕੱਪ ਜਿੱਤਿਆ। ਮੇਹਰ ਸਿੰਘ ਸੰਧਾ ਯੂ.ਐਸ. ਏ.ਵੱਲੋਂ ਦੂਜੇ ਨੰਬਰ ‘ਤੇ ਆਉਣ ਵਾਲੀ ਟੀਮ ਲਈ ਰੱਖੇ ਪੱਚੀ ਹਜ਼ਾਰ ਰੁਪਏ ਤਾਸ਼ਪੁਰ ਦੀ ਕਬੱਡੀ ਟੀਮ ਦੀ ਝੋਲੀ ਪਏ। 48 ਕਿਲੋਗ੍ਰਾਮ ਵਰਗ ਭਾਰ ਵਿਚ ਟਿੱਬਾ ਦੀ ਟੀਮ ਜੇਤੂ ਰਹੀ। ਬਤੌਰ ਮੁੱਖ ਮਹਿਮਾਨ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਅਤੇ ਸੰਤ ਦਇਆ ਸਿੰਘ ਟਾਹਲੀ ਸਾਹਿਬ ਵਾਲੇ ਪਹੁੰਚੇ, ਨੇ ਟੂਰਨਾਮੈਂਟ ਪ੍ਰਬੰਧਕ ਕਮੇਟੀ ਅਤੇ ਨਗਰ ਨਿਵਾਸੀਆਂ ਨੂੰ ਟੂਰਨਾਮੈਂਟ ਦੀ ਵਧਾਈ ਦਿੱਤੀ ਅਤੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ ਪੰਜਾਬ ਵਿਚ ਜੇਕਰ ਨਸ਼ਿਆਂ ਨੂੰ ਠੱਲ ਪਾਉਣੀ ਹੈ ਤਾਂ ਖੇਡਾਂ ਵੱਧ ਤੋਂ ਵੱਧ ਉਤਸ਼ਾਹਤ ਕਰਨਾ ਚਾਹੀਦਾ ਹੈ। ਉਨ੍ਹਾ ਨੇ ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਨਸ਼ਾ ਰਹਿਤ ਕਰਨ ਦੇ ਯਤਨਾਂ ਦੀ ਭਰਪੁਰ ਸ਼ਲਾਘਾ ਕੀਤੀ। ਇਸ ਮੌਕੇ ‘ਤੇ ਅੰਤਰਰਾਸ਼ਟਰੀ ਜਾਫੀ ਤੀਰਥ ਗਾਖਲ ਮੱਖਣ ਧਾਲੀਵਾਲ, ਹਿੰਦ ਕੇਸਰੀ ਭਲਵਾਨ ਮਲਕੀਤ ਸਿੰਘ ਕਾਂਜਲੀ, ਸੁਖਦੇਵ ਸਿੰਘ ਸੋਖੀ, ਅਮਨ ਥਿਗਲੀ ਜ਼ਾਫੀ ਮੀਰੀ ਪੀਰੀ ਕਬੱਡੀ ਕਬੱਡੀ ਦਾ ਸਨਮਾਨ ਕੀਤਾ ਗਿਆ ਜਦ ਕਿ ਅੰਤਰਰਾਸ਼ਟਰੀ ਧਾਵੀ ਬਿਕਰਮਜੀਤ ਬਿੱਕ ਨੂੰ 51 ਰੁਪਏ ਸਿਕੰਦਰ ਸਿੰਘ ਅੰਤਰ ਰਾਸ਼ਟਰੀ ਕਬੱਡੀ ਨੂੰ ਸੋਨੇ ਦੀ ਮੁੰਦਰੀ ਨਾਲ ਸਨਮਾਨਤ ਕੀਤਾ ਗਿਆ। ਬਿੱਟੁ ਜਰਮਨੀ ਵੱਲੋਂ ਦਲਬਾਗ ਸਿੰਘ ਬਾਗਾ ਨੂੰ ਦੇਸੀ ਘਿੳ ਦੇ ਪੀਪੇ ਨਾਲ ਸਨਮਾਨਤ ਕੀਤਾ। ਜੇਤੂ ਟੀਮਾਂ ਨੂੰ ਇਂਨਾਮ ਲਲਿਤਾ ਮੱਟੂ ਸਰਪੰਚ ਸੈਦਪੁਰ ਬੀਬੀ ਦਰਸ਼ਨ ਕੌਰ, ਕੁਲਬੀਰ ਸਿੰਘ ਐਡਵੋਕੇਟ, ਮੈਂਬਰ ਪੰਚਾਇਤ ਮਾਸਟਰ ਪ੍ਰੇਮ ਚੰਦ, ਪਿਆਰਾ ਥਿੰਦ, ਹਰਮਿੰਦਰ ਸਿੰਘ, ਸਤੋਖ ਸਿੰਘ ਏ. ਅੇਸ.ਆਈ., ਕੁਲਵੰਤ ਸਿੰਘ, ਰਘਬੀਰ ਸਿੰਘ ਹਲਵਾਈ, ਤਰਲੋਚਨ ਸਿੰਘ ਪ੍ਰਧਾਨ, ਨਰਿੰਦਰਜੀਤ ਸਿੰਘ ਐਲ.ਆਈ.ਸੀ., ਜਥੇਦਾਰ ਸਵਰਨ ਸਿੰਘ, ਅਤੇ ਸਮੂਹ ਕਮੇਟੀ ਮੈਂਬਰਾਂ ਨੇ ਇਨਾਮ ਤਕਸੀਮ ਕੀਤੇ। ਇਸ ਮੌਕੇ ਗਗਨਦੀਪ ਸਿੰਘ ਅੇਡਵੋਕੇਟ, ਇੰਦਰਜੀਤ ਸਿੰਘ ਅਠਦਵੋਕੇਟ, ਅਮਨ ਮਰੋਕ ਕੋਚ , ਮਾਸਟਰ ਬਲਬੀਰ ਸਿੰਘ, ਮਨਜੀਤ ਸਿੰਘ ਰਣਜੀਤ ਸਿੰਘ, ਸੁਰਜੀਤ ਸਿੰਘ ਪ੍ਰੇਮ ਲਾਲ ਪੰਚਾਇਤ ਅਫਸਰ, ਜਾਗੀਰ ਸਿੰਘ ਲੰਬੜ, ਜੀਤ ਸਿੰਘ ਚਲੱਧੀਆ , ਬਲਬੀਰ ਸਿੰਘ ਸੈਦਪੁਰ , ਕਮਲਜੀਤ ਜੱਜ, ਦਿਲਬੀਰ ਸਿੰਘ ਠੱਟਾ ਆਦਿ ਹਜ਼ਰ ਸਨ।

About admin_th

Check Also

ਨੌਜਵਾਨ ਆਗੂ ਅਮਰਜੀਤ ਸਿੰਘ ਚੇਲਾ ਨੂੰ ਸਦਮਾ; ਮਾਤਾ ਦਾ ਦਿਹਾਂਤ

ਆਪ ਜੀ ਨੂੰ ਬੜੇ ਹੀ ਵੈਰਾਗਮਈ ਹਿਰਦੇ ਨਾਲ ਸੂਚਿਤ ਕਰ ਰਹੇ ਹਾਂ ਕਿ ਪਿੰਡ ਠੱਟਾ …

error: Content is protected !!