Breaking News
Home / ਤਾਜ਼ਾ ਖਬਰਾਂ / ਦੀ ਬੂਲਪੁਰ ਕੋਆਪਰੇਟਿਵ ਐਗਰੀਕਲਚਰ ਬਹੁਮੰਤਵੀ ਸੁਸਾਇਟੀ ਦਾ ਹੋਇਆ ਆਮ ਇਜਲਾਸ

ਦੀ ਬੂਲਪੁਰ ਕੋਆਪਰੇਟਿਵ ਐਗਰੀਕਲਚਰ ਬਹੁਮੰਤਵੀ ਸੁਸਾਇਟੀ ਦਾ ਹੋਇਆ ਆਮ ਇਜਲਾਸ

boolpur

ਦੀ ਬੂਲਪੁਰ ਕੋਆਪਰੇਟਿਵ ਐਗਰੀਕਲਚਰ ਬਹੁਮੰਤਵੀ ਸੋਸਾਇਟੀ ਦਾ ਆਮ ਇਜਲਾਸ ਤੇ 6ਵਾਂ ਲਾਭ ਵੰਡ ਸਮਾਗਮ ਸੋਸਾਇਟੀ ਦੇ ਪ੍ਰਧਾਨ ਦਿਲਬਾਗ ਸਿੰਘ ਦੀ ਪ੍ਰਧਾਨਗੀ ਤੇ ਸਕੱਤਰ ਮਹਿੰਦਰ ਸਿੰਘ ਚੰਦੀ ਦੀ ਦੇਖ ਰੇਖ ਹੇਠ ਆਯੋਜਿਤ ਕੀਤਾ ਗਿਆ | ਇਸ ਦੌਰਾਨ ਸੋਸਾਇਟੀ ਦੇ ਖਪਤਕਾਰਾਂ ਨੂੰ ਲਗਭਗ 88 ਲੱਖ ਦਾ ਮੁਨਾਫ਼ਾ ਵੰਡਿਆ ਗਿਆ | ਇਸ ਸਮਾਗਮ ਦੌਰਾਨ ਏਅਰਵੈਲ ਵੱਲੋਂ ਇਫਕੋਂ ਦੇ ਸਹਿਯੋਗ ਨਾਲ ਕਿਸਾਨਾਂ ਨੂੰ ਸਿਮ ਕਾਰਡ ਵੰਡੇ ਗਏ ਜਿਸ ਨਾਲ ਕਿਸਾਨਾਂ ਨੂੰ ਖੇਤੀਬਾੜੀ ਨਾਲ ਸਬੰਧਿਤ ਸੰਦੇਸ਼ ਪ੍ਰਾਪਤ ਹੋ ਸਕਣਗੇ | ਇਸ ਦੌਰਾਨ ਸੋਸਾਇਟੀ ਦੇ ਪ੍ਰਧਾਨ ਦਿਲਬਾਗ ਸਿੰਘ ਨੇ ਕਿਹਾ ਕਿ ਸੋਸਾਇਟੀ ਦੁਆਰਾ ਕਿਸਾਨਾਂ ਦੀ ਸਹੂਲਤ ਲਈ ਸੋਸਾਇਟੀ ਦੁਆਰਾ ਹਰ ਸੁਵਿਧਾ ਉਪਲਬਧ ਕਰਵਾਈ ਜਾ ਰਹੀ ਹੈ, ਅਤੇ ਆਉਣ ਵਾਲੇ ਸਮੇਂ ਵਿਚ ਵੀ ਸੋਸਾਇਟੀ ਵੱਲੋਂ ਹਰ ਤਰ੍ਹਾਂ ਦਾ ਮੁਨਾਫ਼ਾ ਇਸੇ ਪ੍ਰਕਾਰ ਹੀ ਪਾਰਦਰਸ਼ੀ ਤਰੀਕੇ ਨਾਲ ਕਿਸਾਨਾਂ ਨੂੰ ਵੰਡਿਆ ਗਿਆ | ਇਸ ਤੋਂ ਇਲਾਵਾ ਸਟੇਟ ਐਵਾਰਡੀ ਕਿਸਾਨ ਸਰਵਣ ਸਿੰਘ ਚੰਦੀ ਨੇ ਵੀ ਵੱਖ-ਵੱਖ ਖੇਤੀਬਾੜੀ ਵਿਭਾਗ ਦੁਆਰਾ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਕਿਸਾਨਾਂ ਨੂੰ ਦੱਸਿਆ | ਜਸਪਾਲ ਸਿੰਘ ਮੈਨੇਜਰ ਕੋਆਪਰੇਟਿਵ ਬੈਂਕ ਟਿੱਬਾ ਨੇ ਕਿਸਾਨਾਂ ਵੱਖ-ਵੱਖ ਕਰਜ਼ਿਆਂ ਤੇ ਸਕੀਮਾਂ ਦੀ ਜਾਣਕਾਰੀ ਦਿੱਤੀ | ਇਸ ਮੌਕੇ ਦਿਲਬਾਗ ਸਿੰਘ ਪ੍ਰਧਾਨ, ਸੂਰਤ ਸਿੰਘ ਉਪ ਪ੍ਰਧਾਨ, ਅਜੀਤ ਸਿੰਘ, ਕੁਲਦੀਪ ਸਿੰਘ, ਜੋਗਿੰਦਰ ਸਿੰਘ, ਪੂਰਨ ਸਿੰਘ, ਪਿਆਰਾ ਸਿੰਘ, ਪੁਸ਼ਪਿੰਦਰ ਸਿੰਘ ਗੋਲਡੀ, ਮਹਿੰਦਰ ਸਿੰਘ ਸੈਕਟਰੀ, ਮਨਮੋਹਨ ਸਿੰਘ ਸਕੱਤਰ, ਸਰਪੰਚ ਬਲਦੇਵ ਸਿੰਘ ਚੰਦੀ, ਬਲਵੰਤ ਸਿੰਘ ਕੌੜਾ, ਸਰਪੰਚ ਪੂਰਨ ਸਿੰਘ ਆਦਿ ਕਿਸਾਨ ਹਾਜ਼ਰ ਸਨ |

About admin_th

Check Also

ਨੌਜਵਾਨ ਆਗੂ ਅਮਰਜੀਤ ਸਿੰਘ ਚੇਲਾ ਨੂੰ ਸਦਮਾ; ਮਾਤਾ ਦਾ ਦਿਹਾਂਤ

ਆਪ ਜੀ ਨੂੰ ਬੜੇ ਹੀ ਵੈਰਾਗਮਈ ਹਿਰਦੇ ਨਾਲ ਸੂਚਿਤ ਕਰ ਰਹੇ ਹਾਂ ਕਿ ਪਿੰਡ ਠੱਟਾ …

error: Content is protected !!