Home / ਤਾਜ਼ਾ ਖਬਰਾਂ / ਟਿੱਬਾ / ਠੱਟਾ ਟਿੱਬਾ ਇਲਾਕੇ ਦੀਆਂ 19 ਪੰਚਾਇਤਾਂ ਨੇ ਐਸ.ਐਮ.ਓ ਬੰਗੜ ਦੀ ਬਦਲੀ ਰੁਕਵਾਉਣ ਲਈ ਲਗਾਈ ਗੁਹਾਰ।

ਠੱਟਾ ਟਿੱਬਾ ਇਲਾਕੇ ਦੀਆਂ 19 ਪੰਚਾਇਤਾਂ ਨੇ ਐਸ.ਐਮ.ਓ ਬੰਗੜ ਦੀ ਬਦਲੀ ਰੁਕਵਾਉਣ ਲਈ ਲਗਾਈ ਗੁਹਾਰ।

(ਸੰਧਾ)-ਸੀਨੀਅਰ ਮੈਡੀਕਲ ਅਫ਼ਸਰ ਡਾ: ਕਿੰਦਰਪਾਲ ਬੰਗੜ ਜੋ ਕਮਿਊਨਿਟੀ ਹੈਲਥ ਸੈਂਟਰ ਟਿੱਬਾ ਵਿਖੇ ਤਾਇਨਾਤ ਸਨ, ਦੀ ਬਦਲੀ ਦੋਰਾਂਗਲਾ ਗੁਰਦਾਸਪੁਰ ਵਿਖੇ ਹੋਣ ਨਾਲ ਇਲਾਕੇ ਦੇ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਤੇ ਇਲਾਕੇ ਦੀਆਂ 19 ਪੰਚਾਇਤਾਂ ਨੇ ਉਨ੍ਹਾਂ ਦੀ ਬਦਲੀ ਤੁਰੰਤ ਰੱਦ ਕਰਵਾਉਣ ਲਈ ਪੰਜਾਬ ਦੇ ਸਿਹਤ ਮੰਤਰੀ ਨੂੰ ਖ਼ਤ ਲਿਖਿਆ ਹੈ | ਪੱਤਰ ਜਾਰੀ ਕਰਦੇ ਹੋਏ ਇਲਾਕੇ ਦੇ ਸਰਪੰਚਾਂ ਨੇ ਕਿਹਾ ਕਿ ਡਾ: ਕਿੰਦਰਪਾਲ ਬੰਗੜ ਜੂਨ 2014 ਤੋਂ ਆਪਣੀ ਡਿਊਟੀ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਕਰਕੇ ਇਲਾਕੇ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਦਾ ਲਾਭ ਦੇਣ ਲਈ ਹਮੇਸ਼ਾਂ ਤਤਪਰ ਰਹਿੰਦੇ ਹਨ ਤੇ ਅੱਜ ਤੱਕ ਕਿਸੇ ਨੂੰ ਵੀ ਉਨ੍ਹਾਂ ਸ਼ਿਕਾਇਤ ਦਾ ਮੌਕਾ ਨਹੀਂ ਦਿੱਤਾ ਜਿਸ ਕਰਕੇ ਉਨ੍ਹਾਂ ਦੀ ਬਦਲੀ ਤੁਰੰਤ ਰੱਦ ਕੀਤੀ ਜਾਵੇ | ਸਰਪੰਚਾਂ ਨੇ ਮੰਗ ਕੀਤੀ ਕਿ ਐਸ.ਐਮ.ਓ ਡਾ: ਕਿੰਦਰਪਾਲ ਬੰਗੜ ਦੀ ਬਦਲੀ ਦੇ ਨਾਲ-ਨਾਲ ਟਿੱਬਾ ਤੇ ਸੁਲਤਾਨਪੁਰ ਲੋਧੀ ਵਿਖੇ ਤਾਇਨਾਤ ਮਾਹਿਰ ਡਾਕਟਰਾਂ ਦੀਆਂ ਜੋ ਬਦਲੀਆਂ ਕੀਤੀਆਂ ਗਈਆਂ ਹਨ, ਉਹ ਵੀ ਤੁਰੰਤ ਰੱਦ ਕੀਤੀਆਂ ਜਾਣ ਤਾਂ ਜੋ ਇਲਾਕੇ ਦੇ ਲੋਕਾਂ ਨੂੰ ਮਿਲਦੀਆਂ ਸਿਹਤ ਸਹੂਲਤਾਂ ਬਰਕਰਾਰ ਰਹਿ ਸਕਣ | ਇਲਾਕੇ ਦੇ ਸਮੂਹ ਸਰਪੰਚ ਸਾਹਿਬਾਨ ਨੇ ਪੰਜਾਬ ਦੇ ਸਿਹਤ ਮੰਤਰੀ ਤੋਂ ਪੁਰਜੋਰ ਮੰਗ ਕੀਤੀ ਹੈ ਕਿ ਉਪਰੋਕਤ ਕੀਤੀਆਂ ਬਦਲੀਆਂ ਰੱਦ ਕਰਕੇ ਲੋਕਾਂ ਨੂੰ ਰਾਹਤ ਦਿਵਾਈ ਜਾਵੇ | ਬਦਲੀਆਂ ਰੱਦ ਕਰਵਾਉਣ ਦੀ ਮੰਗ ਕਰਨ ਵਾਲੇ ਸਰਪੰਚਾਂ ਵਿਚ ਸ੍ਰੀਮਤੀ ਜਸਵਿੰਦਰ ਕੌਰ ਭਗਤ ਸਰਪੰਚ ਟਿੱਬਾ, ਸੂਰਤਾ ਸਿੰਘ ਸਰਪੰਚ ਅਮਰਕੋਟ, ਬਲਦੇਵ ਸਿੰਘ ਸਰਪੰਚ ਬੂਲਪੁਰ, ਦਵਿੰਦਰ ਕੌਰ ਸਰਪੰਚ ਤਲਵੰਡੀ ਚੌਧਰੀਆਂ, ਜਗਵਿੰਦਰ ਕੌਰ ਸਰਪੰਚ ਕਾਲਰੂ, ਹਰਚਰਨ ਸਿੰਘ ਜਾਂਗਲਾ, ਸੁਰਜੀਤ ਕੌਰ ਸਰਪੰਚ ਬਸਤੀ ਰੰਗੀਲਪੁਰ, ਰਣਜੀਤ ਸਿੰਘ ਨੰਬਰਦਾਰ ਬਿਧੀਪੁਰ, ਪੂਰਨ ਸਿੰਘ ਪੱਤੀ ਨਬੀਬਖਸ਼, ਗੁਰਮੁੱਖ ਸਿੰਘ ਡੌਲਾ, ਰਣਜੀਤ ਕੌਰ ਸ਼ਾਲਾਪੁਰ ਬੇਟ, ਜਸਵੀਰ ਕੌਰ ਠੱਟਾ, ਗੁਰਜੀਤ ਕੌਰ ਸਵਾਲ, ਗੁਰਦੀਪ ਸਿੰਘ ਬਾਜਾ, ਵਿੱਦਿਆ ਸਰਪੰਚ ਨਸੀਰਪੁਰ, ਪ੍ਰਕਾਸ਼ ਕੌਰ ਸਰਪੰਚ ਨੂਰੋਵਾਲ, ਸਤਨਾਮ ਸਿੰਘ ਸਰਪੰਚ ਕੁਤਬੇਵਾਲ ਆਦਿ ਸ਼ਾਮਲ ਹਨ |

About thatta

Comments are closed.

Scroll To Top
error: