Breaking News
Home / ਤਾਜਾ ਜਾਣਕਾਰੀ / ਜਹਾਜ ਚ ਸਫ਼ਰ ਕਰਨ ਵਾਲਿਆਂ ਲਈ ਆਈ ਵੱਡੀ ਖੁਸ਼ਖ਼ਬਰੀ – ਲਗ ਗਈਆਂ ਹੁਣ ਮੌਜਾਂ

ਜਹਾਜ ਚ ਸਫ਼ਰ ਕਰਨ ਵਾਲਿਆਂ ਲਈ ਆਈ ਵੱਡੀ ਖੁਸ਼ਖ਼ਬਰੀ – ਲਗ ਗਈਆਂ ਹੁਣ ਮੌਜਾਂ

ਹੁਣ ਉੱਡਦੇ ਜਹਾਜ਼ ਚ’ ਮਿਲੇਗੀ ਏਹ ਵੱਡੀ ਸਹੂਲਤ,ਲੋਕਾਂ ਚ’ ਛਾਈ ਖੁਸ਼ੀ ਦੀ ਲਹਿਰ,ਦੇਖੋ ਪੂਰੀ ਖ਼ਬਰ

ਹਵਾਈ ਜਹਾਜ਼ ਰਾਹੀਂ ਯਾਤਰਾ ਕਰਨ ਵਾਲਿਆਂ ਲਈ ਵੱਡੀ ਖ਼ਬਰ ਹੈ। ਸਰਕਾਰ ਨੇ ਘਰੇਲੂ ਉਡਾਣਾਂ ‘ਚ ਜਹਾਜ਼ ਅੰਦਰ ਵਾਈ-ਫਾਈ ਜ਼ਰੀਏ ਇੰਟਰਨੈਟ ਸੇਵਾਵਾਂ ਸ਼ੁਰੂ ਕਰਨ ਦੀ ਇਜਾਜ਼ਤ ਦਿੱਤੀ ਹੈ। ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਦਾ ਕਹਿਣਾ ਹੈ ਕਿ ਸਰਕਾਰ ਨੇ ਇਹ ਫੈਸਲਾ ਲਿਆ ਹੈ। ਹੁਣ ਏਅਰਲਾਈਨਾਂ ਨੂੰ ਇਹ ਫੈਸਲਾ ਕਰਨਾ ਹੈ ਕਿ ਉਹ ਵਾਈ-ਫਾਈ ਕਦੋਂ ਦੇਣਗੇ।

ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ‘ਚ ਕਿਹਾ ਗਿਆ ਹੈ ਕਿ “ਪਾਇਲਟ-ਇਨ-ਕਮਾਂਡ ਫਲਾਈਟ ਵਿੱਚ ਜਹਾਜ਼ ‘ਚ ਸਵਾਰ ਮੁਸਾਫਰਾਂ ਨੂੰ ਇੰਟਰਨੈੱਟ ਦੀ ਵਰਤੋਂ ਕਰਨ ਦੀ ਆਗਿਆ ਦੇ ਸਕਦੀ ਹੈ। ਇਹ ਇਜ਼ਾਜ਼ਤ ਸਿਰਫ ਤਾਂ ਹੀ ਦਿੱਤੀ ਜਾਏਗੀ ਜਦੋਂ ਮੋਬਾਈਲ ਫੋਨ, ਲੈਪਟਾਪ ਜਾਂ ਹੋਰ ਉਪਕਰਣ ਜਿਸ ਵਿੱਚ ਇੰਟਰਨੈਟ ਦੀ ਵਰਤੋਂ ਕੀਤੀ ਜਾਣੀ ਹੈ, ਉਹ ਫਲਾਈਟ ਮੋਡ ‘ਤੇ ਹੋਣਗੀਆਂ।”

ਪਿਛਲੇ ਸ਼ੁੱਕਰਵਾਰ ਐਵਰੇਟ ਵਿੱਚ ਆਪਣੇ ਪਹਿਲੇ ਬੋਇੰਗ 787-9 ਜਹਾਜ਼ ਦੀ ਸਪੁਰਦਗੀ ਕਰਦੇ ਹੋਏ ਵਿਸਤਾਰਾ ਦੇ ਸੀਈਓ ਲੈਸਲੀ ਥਿੰਗ ਨੇ ਕਿਹਾ ਕਿ ਇਹ ਇੰਡੀਆ ‘ਚ ਪਹਿਲਾ ਜਹਾਜ਼ ਹੋਵੇਗਾ ਜੋ ਫਲਾਈਟ ਵਿੱਚ ਵਾਈ-ਫਾਈ ਸੇਵਾਵਾਂ ਪ੍ਰਦਾਨ ਕਰੇਗਾ।ਜਦਕਿ, ਵਾਈ-ਫਾਈ ਸੇਵਾਵਾਂ ਮੁਫਤ ਨਹੀਂ ਮਿਲੇਗੀ ਕਿਉਂਕਿ ਏਅਰਲਾਈਨਾਂ ਨੂੰ ਕੁਨੈਕਟੀਵਿਟੀ ਉਪਕਰਣਾਂ ਨੂੰ ਸਥਾਪਤ ਕਰਨ ਲਈ ਬਹੁਤ ਸਾਰਾ ਖ਼ਰਚ ਕਰਨਾ ਪਏਗਾ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

About admin_th

Check Also

ਦੇਖੋ ਬੀਬੀ ਹਰਸਿਮਰਤ ਬਾਦਲ ਦਾ ਘਰੇਲੂ ਅਵਤਾਰ (ਵੀਡੀਓ )

ਬੀਬੀ ਹਰਸਿਮਰਤ ਬਾਦਲ ਦਾ ਘਰੇਲੂ ਅਵਤਾਰ ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਹਰਸਿਮਰਤ ਬਾਦਲ ਨੇ ਪ੍ਰਧਾਨ …

error: Content is protected !!