Breaking News
Home / ਉੱਭਰਦੀਆਂ ਕਲਮਾਂ / ਗੁੱਸਾ ਏਨਾ ਸਾਡੇ ਵਿੱਚ ਭਰਿਆ ਏ ਅੱਤ ਦਾ, ਮੰਗਦੇ ਆ ਉਂਝ ਅਸੀਂ, ਭਲਾ ਸਰਬੱਤ ਦਾ-ਦਲਵਿੰਦਰ ਠੱਟੇ ਵਾਲਾ

ਗੁੱਸਾ ਏਨਾ ਸਾਡੇ ਵਿੱਚ ਭਰਿਆ ਏ ਅੱਤ ਦਾ, ਮੰਗਦੇ ਆ ਉਂਝ ਅਸੀਂ, ਭਲਾ ਸਰਬੱਤ ਦਾ-ਦਲਵਿੰਦਰ ਠੱਟੇ ਵਾਲਾ

dalwinder thatte wala

ਗੁੱਸਾ ਏਨਾ ਸਾਡੇ ਵਿੱਚ ਭਰਿਆ ਏ ਅੱਤ ਦਾ ,
ਮੰਗਦੇ ਆ ਉਂਝ ਅਸੀਂ, ਭਲਾ ਸਰਬੱਤ ਦਾ ।
ਜਾਇਦਾਦ ਲਈ ਭਾਈ- ਭਾਈ ਨੂੰ ਮਾਰੀ ਜਾਂਦਾ ਏ,
ਧੀਅ ਬੇਗਾਨੀ ਪਾ ਤੇਲ , ਕੋਈ ਸਾੜੀ ਜਾਂਦਾ ਏ ।
ਬਣਿਆ ਏ ਵੈਰੀ ਬੰਦਾ, ਆਪਣੀ ਹੀ ਰੱਤ ਦਾ ,
ਮੰਗਦੇ ਹਾਂ ਉਂਝ ਅਸੀਂ , ਭਲਾ ਸਰਬੱਤ ਦਾ ।
ਗੁਆਂਢ ਬੈਠਾ ਭਾਈ ਭਾਵੇਂ, ਭੁੱਖਾ ਹੀ ਸੌਂ ਜਾਵੇ ,
ਸ਼ਾਨ ਦੀ ਖਾਤਿਰ ਬਾਹਰ ਆਉਂਦੇ ਚਾੜਂ ਚੜਾਵੇ।
ਕੀਹਨੂੰ ਦੋਸ਼ ਦੇਈਏ, ਮਾਰੀ ਗਈ ਸਾਡੀ ਮੱਤ ਦਾ,
ਮੰਗਦੇ ਆ ਉਂਝ ਅਸੀਂ, ਭਲਾ ਸਰਬੱਤ ਦਾ।
ਨਸ਼ਿਆਂ ‘ਚ ਡੋਬ ਕੇ, ਰੱਖਤਾ ਪੰਜ਼ਾਬ ਨੂੰ,
ਠੱਟੇ ਵਾਲੇ ਦੋਸ਼ ਦੇਈਏ, ਹੋਵੇ ਇੱਕ ਜੇ ਜਨਾਬ ਨੂੰ।
ਫ਼ਿਕਰ ਨਾ ਭੋਰਾ ਸਾਨੂੰ, ਮਾਂ ਪਿਉ ਦੀ ਪੱਤ ਦਾ,
ਮੰਗਦੇ ਆ ਉਂਝ ਅਸੀਂ, ਭਲਾ ਸਰਬੱਤ ਦਾ।
ਮੰਗਦੇ ਆ ਉਂਝ ਅਸੀਂ, ਭਲਾ ਸਰਬੱਤ ਦਾ।
-ਦਲਵਿੰਦਰ ਠੱਟੇ ਵਾਲਾ

About admin_th

Check Also

Today’s Hukamnama from Gurdwara Sri Ber Sahib Sultanpur Lodhi

ਸਨਿੱਚਰਵਾਰ 16 ਮਾਰਚ 2019 (3 ਚੇਤ ਸੰਮਤ 551 ਨਾਨਕਸ਼ਾਹੀ) ਧਨਾਸਰੀ ਮਹਲਾ ੫ ॥ ਅਉਖੀ ਘੜੀ …

error: Content is protected !!