Breaking News
Home / ਉੱਭਰਦੀਆਂ ਕਲਮਾਂ / ਕੌਮ ਜਿਹੜੀ ਸਰਬੱਤ ਦਾ ਨਿੱਤ ਭਲਾ ਮੰਗਦੀ, ਉਹਦੇ ਪਤਨ ਲਈ ਅੱਜ ਰਾਜਨੀਤਿਕ ਜਾਮ ਵਿਕਦੇ ਆ-ਸੁਰਜੀਤ ਕੌਰ ਬੈਲਜ਼ੀਅਮ

ਕੌਮ ਜਿਹੜੀ ਸਰਬੱਤ ਦਾ ਨਿੱਤ ਭਲਾ ਮੰਗਦੀ, ਉਹਦੇ ਪਤਨ ਲਈ ਅੱਜ ਰਾਜਨੀਤਿਕ ਜਾਮ ਵਿਕਦੇ ਆ-ਸੁਰਜੀਤ ਕੌਰ ਬੈਲਜ਼ੀਅਮ

surjit kaur

ਕੀ ਦਾਦ ਦੇਈਏ ਦੇਸ਼ ਪੰਜਾਬ ਦੀ ਅੱਜ,
ਅਮੀਰ ਦੀ ਬੋਲੀ ਤੇ ਗ਼ਰੀਬ ਦੇ ਅਰਮਾਨ ਵਿਕਦੇ ਆ।
ਸਾਊ ਬੰਦੇ ਦੀ ਨਾ ਪੁੱਛ ਪੜਤਾਲ ਕੋਈ,
ਜਿੰਨੇ ਲੁੱਚੇ ਓਨੇ ਉੱਚੇ ਇੱਥੇ ਇਨਸਾਨ ਵਿਕਦੇ ਆ।
ਮੰਦਰ, ਮਸਜਿਦ ਗੁਰਦੁਆਰਿਆਂ ਨੂੰ ਕੌਣ ਜਾਣੇ,
ਰਾਮ, ਰਹੀਮ, ਅੱਲਾ ਤੇ ਨਾਨਕ ਦੇ ਨਾਮ ਵਿਕਦੇ ਆ।
ਸਧਰਾਂ ਤਾਜ਼ੀਆਂ ਦਾ ਖੂਨ ਤੇ ਭਵਿੱਖ ਦਾ ਕਤਲ ਕਰਦੇ,
ਤੰਗ ਸੋਚ ਤੇ ਝੂਠੀ ਹੈਂਕੜ ਦੇ ਮਾਲਕ ਬੇਈਮਾਨ ਵਿਕਦੇ ਆ।
ਬੋਲਾਂ ਸਾਡਿਆਂ ਤੇ ਪਹਿਰਾ ਦੋਗਲੀ ਰਾਜਨੀਤੀ ਦਾ,
ਕਦੇ ਦੁਨੀਆਂ ਦੀ ਅੱਖੋਂ ਚੋਰੀਂ ਤੇ ਕਦੇ ਸ਼ਰੇਆਮ ਵਿਕਦੇ ਆ।
ਕੌਮ ਜਿਹੜੀ ਸਰਬੱਤ ਦਾ ਨਿੱਤ ਭਲਾ ਮੰਗਦੀ,
ਉਹਦੇ ਪਤਨ ਲਈ ਅੱਜ ਰਾਜਨੀਤਿਕ ਜਾਮ ਵਿਕਦੇ ਆ।

-ਸੁਰਜੀਤ ਕੌਰ ਬੈਲਜ਼ੀਅਮ

About admin_th

Check Also

Today’s Hukamnama from Gurdwara Sri Ber Sahib Sultanpur Lodhi

ਸਨਿੱਚਰਵਾਰ 16 ਮਾਰਚ 2019 (3 ਚੇਤ ਸੰਮਤ 551 ਨਾਨਕਸ਼ਾਹੀ) ਧਨਾਸਰੀ ਮਹਲਾ ੫ ॥ ਅਉਖੀ ਘੜੀ …

error: Content is protected !!