Breaking News
Home / ਤਾਜ਼ਾ ਖਬਰਾਂ / ਕੋਆਪ੍ਰੇਟਿਵ ਸੁਸਾਇਟੀ ਬੂਲਪੁਰ ਦੀ ਨਵੀਂ ਇਮਾਰਤ ਦੇ ਉਦਘਾਟਨ ਮੌਕੇ ਧਾਰਮਿਕ ਸਮਾਗਮ।

ਕੋਆਪ੍ਰੇਟਿਵ ਸੁਸਾਇਟੀ ਬੂਲਪੁਰ ਦੀ ਨਵੀਂ ਇਮਾਰਤ ਦੇ ਉਦਘਾਟਨ ਮੌਕੇ ਧਾਰਮਿਕ ਸਮਾਗਮ।

07072013ਦੀ ਬੂਲਪੁਰ ਕੋਆਪਰੇਟਿਵ ਐਗਰੀ ਬਹੁਮੰਤਵੀ ਸਭਾ ਲਿਮਟਿਡ ਬੂਲਪੁਰ ਦੇ ਨਵੇਂ ਦਫ਼ਤਰ ਦੇ ਉਦਘਾਟਨ ਮੌਕੇ ਸ਼੍ਰੀ ਸੁਖਮਨੀ ਸਾਹਿਬ ਦੇ ਭੋਗ ਪਾਏ ਗਏ। ਇਸ ਤੋਂ ਬਾਅਦ ਨਵੇਂ ਬਣੇ ਦਫ਼ਤਰ ਦਾ ਉਦਘਾਟਨ ਸ਼੍ਰੀ ਦਰਸ਼ਨ ਸਿੰਘ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਕਪੂਰਥਲਾ ਨੇ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਸਹਿਕਾਰੀ ਸਭਾਵਾਂ ਕਿਸਾਨਾਂ ਦੀ ਰੀੜ੍ਹ ਦੀ ਹੱਡੀ ਹਨ ਅਤੇ ਕਿਸਾਨਾਂ ਨੂੰ ਇਨ੍ਹਾਂ ਤੋਂ ਖੇਤੀ ਜ਼ਰੂਰਤਾਂ ਪੂਰਾ ਕਰਨ ਲਈ ਵੱਧ ਤੋਂ ਵੱਧ ਫ਼ਾਇਦਾ ਲੈਣਾ ਚਾਹੀਦਾ ਹੈ। ਇਸ ਮੌਕੇ ਸ਼੍ਰੀ ਪਰਮਜੀਤ ਸਿੰਘ ਸਹਾਇਕ ਰਜਿਸਟਰਾਰ ਸਭਾਵਾਂ ਸੁਲਤਾਨਪੁਰ ਨੇ ਉਚੇਚੇ ਤੌਰ ‘ਤੇ ਸ਼ਿਰਕਤ ਕੀਤੀ। ਸਮਾਗਮ ਨੂੰ ਸ਼੍ਰੀ ਪ੍ਰੀਤਮ ਸਿੰਘ ਇੰਸਪੈਕਟਰ ਅਤੇ ਸ਼੍ਰੀ ਨਿਰਮਲ ਸਿੰਘ ਆਡਿਟ ਇੰਸਪੈਕਟਰ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸ਼੍ਰੀ ਮਹਿੰਦਰ ਸਿੰਘ ਸੈਕਟਰੀ ਮਨਮੋਹਨ ਸਿੰਘ ਖ਼ਜ਼ਾਨਚੀ ਹਰਮਿੰਦਰ ਸਿੰਘ ਠੱਟਾ, ਸ਼੍ਰੀ ਨਰਿੰਦਰ ਸਿੰਘ ਸੇਵਾਮੁਕਤ ਇੰਸਪੈਕਟਰ ਗੁਰਦੀਪ ਸਿੰਘ ਟਿੱਬਾ ਮਲੂਕ ਸਿੰਘ ਸੈਦਪੁਰ, ਬਲਬੀਰ ਸਿੰਘ ਤਲਵੰਡੀ ਚੌਧਰੀਆਂ, ਮਨਿੰਦਰ ਸਿੰਘ ਬਿਧੀਪੁਰ, ਅਵਤਾਰ ਸਿੰਘ, ਰਤਨ ਸਿੰਘ ਸੈਕਟਰੀ ਠੱਟਾ, ਮਲਕੀਤ ਸਿੰਘ ਪ੍ਰਧਾਨ ਸਭਾ, ਕਮਲਜੀਤ ਸਿੰਘ ਮੀਤ ਪ੍ਰਧਾਨ, ਹਰਮਿੰਦਰਜੀਤ ਸਿੰਘ, ਗੱਜਣ ਸਿੰਘ, ਬਲਜੀਤ ਸਿੰਘ, ਕੁਲਦੀਪ ਸਿੰਘ ਸਾਰੇ ਕਮੇਟੀ ਮੈਂਬਰ, ਬਲਦੇਵ ਸਿੰਘ ਸਰਪੰਚ ਬੂਲਪੁਰ, ਸਰਵਣ ਸਿੰਘ ਚੰਦੀ ਪ੍ਰਧਾਨ ਪੋ੍ਰਗਰੈਸਿਵ ਬੀ-ਕੀਪਰ ਐੋਸੋਸੀਏਸ਼ਨ ਪੰਜਾਬ, ਮਲਕੀਤ ਸਿੰਘ ਆੜ੍ਹਤੀਆ, ਗੁਰਮੇਲ ਸਿੰਘ ਸੂਬੇਦਾਰ, ਸਾਧੂ ਸਿੰਘ, ਭਜਨ ਸਿੰਘ ਮਾਸਟਰ, ਹਜ਼ੂਰ ਸਿੰਘ, ਬਲਵਿੰਦਰ ਸਿੰਘ, ਜਸਵੰਤ ਸਿੰਘ ਫ਼ੌਜੀ, ਬਲਦੇਵ ਸਿੰਘ ਰੰਗੀਲਪੁਰ ਅਤੇ ਵੱਡੀ ਗਿਣਤੀ ‘ਚ ਸਭਾ ਦੇ ਮੈਂਬਰ ਹਾਜ਼ਰ ਸਨ।

About admin_th

Check Also

ਨੌਜਵਾਨ ਆਗੂ ਅਮਰਜੀਤ ਸਿੰਘ ਚੇਲਾ ਨੂੰ ਸਦਮਾ; ਮਾਤਾ ਦਾ ਦਿਹਾਂਤ

ਆਪ ਜੀ ਨੂੰ ਬੜੇ ਹੀ ਵੈਰਾਗਮਈ ਹਿਰਦੇ ਨਾਲ ਸੂਚਿਤ ਕਰ ਰਹੇ ਹਾਂ ਕਿ ਪਿੰਡ ਠੱਟਾ …

error: Content is protected !!