Home / ਤਾਜ਼ਾ ਖਬਰਾਂ / ਟਿੱਬਾ / ਕੈਪਟਨ ਅਮਰਿੰਦਰ ਸਿੰਘ ਨੇ ਸੂਬੇਦਾਰ ਰਤਨ ਸਿੰਘ ਦੇ ਪਰਿਵਾਰ ਨਾਲ ਕੀਤਾ ਹਮਦਰਦੀ ਦਾ ਪ੍ਰਗਟਾਵਾ

ਕੈਪਟਨ ਅਮਰਿੰਦਰ ਸਿੰਘ ਨੇ ਸੂਬੇਦਾਰ ਰਤਨ ਸਿੰਘ ਦੇ ਪਰਿਵਾਰ ਨਾਲ ਕੀਤਾ ਹਮਦਰਦੀ ਦਾ ਪ੍ਰਗਟਾਵਾ

Tibba

ਹਿੰਦ-ਪਾਕਿ 1971 ਦੇ ਯੁੱਧ ਦੇ ਲੌਾਗੇਵਾਲਾ ਪੋਸਟ ਦੇ ਹੀਰੋ ਵੀਰ ਚੱਕਰ ਪ੍ਰਾਪਤ ਸੂਬੇਦਾਰ ਰਤਨ ਸਿੰਘ ਜਿਨ੍ਹਾਂ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ ਦੇ ਪਰਿਵਾਰ ਨਾਲ ਹਮਦਰਦੀ ਅਤੇ ਅਫ਼ਸੋਸ ਦਾ ਪ੍ਰਗਟਾਵਾ ਕਰਨ ਵਾਸਤੇ ਕੈਪਟਨ ਅਮਰਿੰਦਰ ਸਿੰਘ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਪਿੰਡ ਟਿੱਬਾ ਵਿਖੇ ਉਨ੍ਹਾਂ ਦੇ ਗ੍ਰਹਿ ਵਿਖੇ ਪੁੱਜੇ | ਉਹਨਾਂ ਨੇ ਉਨ੍ਹਾਂ ਦੇ ਪੁੱਤਰ ਸਾਬਕਾ ਫ਼ੌਜੀ ਗੁਰਪਾਲ ਸਿੰਘ, ਉਨ੍ਹਾਂ ਦੀਆਂ ਪੁੱਤਰੀਆਂ ਪ੍ਰਕਾਸ਼ ਕੌਰ, ਸੰਤੋਸ਼ ਕੌਰ ਤੋਂ ਇਲਾਵਾ ਜਸਵੀਰ ਕੌਰ, ਸ਼ਰਨਜੀਤ ਕੌਰ, ਪੋਤਰਾ ਜਸਕਰਨ ਸਿੰਘ ਦੋਹਤਾ ਜਸਪ੍ਰੀਤ ਸਿੰਘ, ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਗਹਿਰੀ ਸੰਵੇਦਨਾ ਦਾ ਪ੍ਰਗਟਾਵਾ ਕੀਤਾ | ਉਨ੍ਹਾਂ ਨੇ ਸੂਬੇਦਾਰ ਰਤਨ ਸਿੰਘ ਦੀਆਂ ਪਰਿਵਾਰ ਵੱਲੋਂ ਸੰਭਾਲੀਆਂ ਯਾਦਾਂ ਅਤੇ ਵੀਰ ਚੱਕਰ ਸਬੰਧੀ ਦਸਤਾਵੇਜ਼ਾਂ ਨੂੰ ਬੜੀ ਨੀਝ ਨਾਲ ਵੇਖਿਆ ਅਤੇ ਭਾਰਤ ਦੇ ਮਹਾਨ ਸਪੂਤ ਨੂੰ ਸ਼ਰਧਾਂਜਲੀ ਭੇਟ ਕੀਤੀ | ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਸੂਬੇਦਾਰ ਰਤਨ ਸਿੰਘ ਦੇ ਅੰਤਿਮ ਸਸਕਾਰ ਵੇਲੇ ਫ਼ੌਜੀ ਅਤੇ ਸਰਕਾਰੀ ਸਨਮਾਨ ਨਾ ਦਿੱਤੇ ਜਾਣ ਦੀ ਤਿੱਖੀ ਅਲੋਚਨਾ ਕੀਤੀ | ਇਸ ਮੌਕੇ ਸੁਲਤਾਨਪੁਰ ਲੋਧੀ ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ, ਪਰਮਿੰਦਰ ਸਿੰਘ ਪਿੰਕੀ ਐਮ.ਐਲ.ਏ. ਫ਼ਿਰੋਜਪੁਰ, ਪ੍ਰੋ: ਚਰਨ ਸਿੰਘ ਸਾਬਕਾ ਪ੍ਰਧਾਨ ਜ਼ਿਲ੍ਹਾ ਕਾਂਗਰਸ, ਕੈਪਟਨ ਹਰਮਿੰਦਰ ਸਿੰਘ ਮੈਂਬਰ ਪੰਜਾਬ ਪ੍ਰਦੇਸ਼ ਕਾਂਗਰਸ ਕਾਰਜਕਾਰੀ, ਸਤਵੇਲ ਸਿੰਘ ਆਰ.ਸੀ.ਐਫ., ਵਿਨੋਦ ਕੁਮਾਰ ਗੁਪਤਾ, ਪ੍ਰਧਾਨ ਨਗਰ ਕੌਾਸਲ, ਮੁਖ਼ਤਿਆਰ ਸਿੰਘ ਭਗਤਪੁਰ, ਅਸ਼ੋਕ ਕੁਮਾਰ ਮੋਗਲਾ, ਬਲਵਿੰਦਰ ਸਿੰਘ ਲੱਡੂ ਪ੍ਰਧਾਨ ਤਲਵੰਡੀ ਚੌਧਰੀਆਂ, ਬਖ਼ਸ਼ੀਸ਼ ਸਿੰਘ ਫ਼ੌਜੀ, ਪ੍ਰੇਮ ਲਾਲ, ਸੰਜੀਵ ਮਰਵਾਹਾ, ਬਲਦੇਵ ਸਿੰਘ ਰੰਗੀਲਪੁਰ, ਮਹਿੰਦਰ ਸਿੰਘ ਢਿੱਲੋਂ ਐਮ.ਸੀ., ਬਲਜੀਤ ਸਿੰਘ ਸਾਬਕਾ ਸਰਪੰਚ ਟਿੱਬਾ, ਇੰਦਰਜੀਤ ਸਿੰਘ ਲਿਫਟਰ, ਸੁਰਿੰਦਰਜੀਤ ਸਿੰਘ ਐਮ.ਸੀ., ਸੁਖਵਿੰਦਰ ਸਿੰਘ ਸ਼ਹਿਰੀ, ਸਵਰਨ ਸਿੰਘ, ਮਲਕੀਤ ਸਿੰਘ, ਮਹਿੰਦਰ ਸਿੰਘ ਸਾਬਕਾ ਸਰਪੰਚ ਅਮਰਕੋਟ, ਤਰਲੋਚਨ ਸਿੰਘ, ਦੀਪਕ ਧੀਰ ਰਾਜੂ ਸਕੱਤਰ, ਪਰਵਿੰਦਰ ਸਿੰਘ ਪੱਪਾ ਸਕੱਤਰ ਪ੍ਰਦੇਸ਼ ਕਾਂਗਰਸ, ਸੁਖਵਿੰਦਰ ਸਿੰਘ ਸ਼ਹਿਰੀ, ਨਰਿੰਦਰ ਸਿੰਘ ਜੈਨਪੁਰ, ਮੰਗਲ ਸਿੰਘ ਭੱਟੀ, ਅਮਰੀਕ ਸਿੰਘ ਭਾਰਜ, ਗਿਆਨ ਸਿੰਘ, ਭਜਨ ਸਿੰਘ ਥਿੰਦ, ਬਲਬੀਰ ਸਿੰਘ ਭਗਤਪੁਰ, ਰਣਜੀਤ ਸਿੰਘ, ਰਣਬੀਰ ਸਿੰਘ ਸੈਦਪੁਰ, ਚਰਨਕਮਲ ਪਿੰਟਾ, ਹਰਨੇਕ ਸਿੰਘ ਵਿਰਦੀ, ਬਾਵਾ ਸਿੰਘ ਭਗਤਪੁਰ, ਜਤਿੰਦਰ ਲਾਡੀ ਪ੍ਰਧਾਨ ਯੂਥ ਕਾਂਗਰਸ, ਪ੍ਰਭਜੋਤ ਸਿੰਘ, ਤੇਜਿੰਦਰ ਸਿੰਘ ਆਗੂ ਯੂਥ ਕਾਂਗਰਸ, ਕਰਨੈਲ ਸਿੰਘ ਫ਼ੌਜੀ ਝੰਡ, ਜੋਗਿੰਦਰ ਸਿੰਘ, ਰਮੇਸ਼ ਕੁਮਾਰ ਤੇ ਹੋਰ ਨਗਰ ਨਿਵਾਸੀ ਹਾਜ਼ਰ ਸਨ |

About thatta

Comments are closed.

Scroll To Top
error: