Breaking News
Home / ਤਾਜ਼ਾ ਖਬਰਾਂ / ਕਿਸਾਨ ਆਗੂ ਜੋਧ ਸਿੰਘ ਟੋਡਰਵਾਲ ਨੂੰ ਸ਼ਰਧਾਂਜਲੀਆਂ

ਕਿਸਾਨ ਆਗੂ ਜੋਧ ਸਿੰਘ ਟੋਡਰਵਾਲ ਨੂੰ ਸ਼ਰਧਾਂਜਲੀਆਂ

cghਭਾਰਤੀ ਕਿਸਾਨ ਯੂਨੀਅਨ ਵਿਚ ਲਗਭਗ 40 ਸਾਲ ਵੱਖ-ਵੱਖ ਆਹੁਦਿਆਂ ‘ਤੇ ਸੇਵਾ ਨਿਭਾਉਣ ਅਤੇ ਕਿਸਾਨ ਸੰਘਰਸ਼ਾਂ ਵਿਚ ਮੋਹਰੀ ਭੂਮਿਕਾ ਅਦਾ ਕਰਨ ਵਾਲੇ ਸ: ਜੋਧ ਸਿੰਘ ਟੋਡਰਵਾਲ ਸਾਬਕਾ ਵਾਈਸ ਪ੍ਰਧਾਨ ਜ਼ਿਲ੍ਹਾ ਕਪੂਰਥਲਾ ਨਮਿੱਤ ਸ਼ਰਧਾਂਜਲੀ ਸਮਾਗਮ ਅਤੇ ਅੰਤਿਮ ਅਰਦਾਸ ਪਿੰਡ ਟੋਡਰਵਾਲ ਵਿਖੇ ਹੋਈ। ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲਾ ਮੈਂਬਰ ਐਸ.ਜੀ.ਪੀ.ਸੀ ਨੇ ਕਿਹਾ ਕਿ ਸ: ਜੋਧ ਸਿੰਘ ਸੱਚ ‘ਤੇ ਪਹਰਿਾ ਦੇਣ ਵਾਲੇ ਨਿਚੜਕ ਜਰਨੈਲ ਸਨ। ਸਮਾਗਮ ਨੂੰ ਸੰਬੋਧਨ ਕਰਦਿਆਂ ਗੁਰਦੀਪ ਸਿੰਘ ਅਜ਼ਾਦ ਸਾਬਕਾ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਨੇ ਉਨ੍ਹਾਂ ਵੱਲੋਂ ਕਿਸਾਨ ਘੋਲਾਂ ਵਿਚ ਪਾਏ ਯੋਗਦਾਨ ਅਤੇ ਹੋਈਆਂ ਜਿੱਤਾਂ ਦੀ ਗਾਥਾ ਵਿਸਥਾਰ ਸਾਹਿਤ ਬਿਆਨ ਕੀਤਾ। ਸਮਾਗਮ ਨੂੰ ਸੁੱਚਾ ਸਿੰਘ ਚੌਹਾਨ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਕਪੂਰਥਲਾ, ਪਿਆਰਾ ਸਿੰਘ ਮਜ਼ਾਦਪੁਰ ਮੈਂਬਰ ਜਨਰਲ ਕੌਂਸਲ, ਬਲਵਿੰਦਰ ਸਿੰਘ ਆਲੇਵਾਲੀ ਨੇ ਵੀ ਸੰਬੋਧਨ ਕੀਤਾ ਅਤੇ ਸ: ਜੋਧ ਸਿੰਘ ਦੀ ਬਹੁਪੱਖੀ ਸਖਸ਼ੀਅਤ ਸਬੰਧੀ ਚਾਨਣਾ ਪਾਇਆ। ਇਸ ਮੌਕੇ ਬਲਦੇਵ ਸਿੰਘ ਖੁਰਦਾ, ਬਲਬੀਰ ਸਿੰਘ ਟੋਡਰਵਾਲ, ਜੀਤ ਸਿੰਘ ਮੋਮੀ ਐਡਵੋਕੇਟ, ਕੰਵਲਨੈਣ ਸਿੰਘ ਕੇਨੀ ਪ੍ਰਧਾਨ ਬਾਬਾ ਬੰਦਾ ਸਿੰਘ ਬਹਾਦਰ ਫਾਊਡੇਸ਼ਨ, ਕਰਮਜੀਤ ਸਿੰਘ ਬਾਜ, ਸ਼ੀਤਲ ਸਿੰਘ ਮੈਨੇਜਰ, ਬਲਵਿੰਦਰ ਸਿੰਘ ਖੁਰਾਕ ਸਪਲਾਈ ਅਫ਼ਸਰ, ਸੁਦੇਸ਼ ਕੁਮਾਰ, ਮੋਹਣ ਸਿੰਘ ਦੁਰਗਾਪੁਰ, ਗੁਰਚਰਨ ਸਿੰਘ ਟਿੱਬੀ, ਹਰਜਿੰਦਰ ਸਿੰਘ ਲਾਡੀ, ਹਰਦੇਵ ਸਿੰਘ, ਗਾਜੀਪੁਰ, ਕਸ਼ਮੀਰ ਸਿੰਘ, ਗੁਰਦੀਪ ਸਿੰਘ ਸਾਬਕਾ ਸਰਪੰਚ ਠੱਟਾ, ਊਧਮ ਸਿੰਘ ਦਰੀਏਵਾਲ ਸਕੱਤਰ, ਸ਼ਿੰਗਾਰਾ ਸਿੰਘ, ਇੰਸ: ਨਿਰੰਜਨ ਸਿੰਘ, ਪ੍ਰੀਤਮ ਸਿੰਘ, ਜੀਤ ਸਿੰਘ, ਕਰਨੈਲ ਸਿੰਘ, ਬਲਬੀਰ ਸਿੰਘ, ਸੇਵਾ ਸਿੰਘ, ਜਰਨੈਲ ਸਿੰਘ ਜੇ.ਈ ਡਰੇਨਜ਼, ਸ਼ਿੰਗਾਰ ਸਿੰਘ ਮੋਮੀ, ਜਗੀਰ ਸਿੰਘ ਲੰਬੜ ਤਲਵੰਡੀ, ਗੁਰਦੀਪ ਸਿੰਘ ਘੁੰਮਾਣ ਪ੍ਰਧਾਨ ਆੜਤੀਆ ਐਸੋਸੀਏਸ਼ਨ, ਗੁਰਦੀਪ ਸਿੰਘ ਖੁਰਾਣਾ, ਇੰਦਰਜੀਤ ਸਿੰਘ, ਅਵਤਾਰ ਸਿੰਘ ਦੂਲੋਵਾਲ ਕਵੀਸ਼ਰ, ਬਾਬਾ ਬਲਵੰਤ ਸਿੰਘ, ਗੁਰਚਰਨ ਸਿੰਘ, ਬਲਬੀਰ ਸਿੰਘ ਡੀ.ਟੀ.ਐਫ, ਮਲਕੀਤ ਸਿੰਘ ਵੀ ਹਾਜ਼ਰ ਸਨ।

About admin_th

Check Also

ਨੌਜਵਾਨ ਆਗੂ ਅਮਰਜੀਤ ਸਿੰਘ ਚੇਲਾ ਨੂੰ ਸਦਮਾ; ਮਾਤਾ ਦਾ ਦਿਹਾਂਤ

ਆਪ ਜੀ ਨੂੰ ਬੜੇ ਹੀ ਵੈਰਾਗਮਈ ਹਿਰਦੇ ਨਾਲ ਸੂਚਿਤ ਕਰ ਰਹੇ ਹਾਂ ਕਿ ਪਿੰਡ ਠੱਟਾ …

error: Content is protected !!