Breaking News
Home / ਉੱਭਰਦੀਆਂ ਕਲਮਾਂ / ਕਵੀਸ਼ਰ ਸੁਖਵਿੰਦਰ ਸਿੰਘ ਮੋਮੀ

ਕਵੀਸ਼ਰ ਸੁਖਵਿੰਦਰ ਸਿੰਘ ਮੋਮੀ

Sukhwinder Singh Momi copyਪਿੰਡ ਠੱਟੇ ਦੇ ਲੋਕੀਂ ਦੋਸਤੋ

ਪਿੰਡ ਠੱਟੇ ਦੇ ਲੋਕੀਂ ਦੋਸਤੋ, ਜ਼ਿੰਦਗੀ ਐਸ਼ ਬਿਤਾਉਂਦੇ ਨੇ।

ਸਾਰਾ ਦਿਨ ਹੀ ਝੂਮਦੇ ਰਹਿੰਦੇ, ਰੌਣਕ ਖੂਬ ਲਗਾਉਂਦੇ ਨੇਂ।

ਏਸ ਪਿੰਡ ਦੇ ਮੁੰਡੇ ਕੁੜੀਆਂ ਪੜ੍ਹ ਗਏ ਨੇ ਸਾਰੇ।

ਲਿਆਕਤ ਦਾ ਸਬੂਤ ਦਿੰਦੇ ਨੇ, ਬੋਲ ਕੇ ਬੋਲ ਪਿਆਰੇ।

ਭਾਈਚਾਰੇ ਦੀ ਸਾਂਝ ਸੱਭੇ ਹੀ, ਰਲ-ਮਿਲ ਤੋੜ ਨਿਭਾਉਂਦੇ ਨੇ।

ਪਿੰਡ ਠੱਟੇ ਦੇ ਲੋਕੀਂ ਦੋਸਤੋ, ਜ਼ਿੰਦਗੀ ਐਸ਼ ਬਿਤਾਉਂਦੇ ਨੇ।

ਪੱਖ ਜਿਹੜਾ ਵੀ ਮਰਜ਼ੀ ਵੇਖਾਂ, ਹਰ ਪੱਖ ਵਿੱਚ ਇਹ ਅੱਗੇ,

ਟਰੈਕਟਰ ਹੁਣ ਸਭਨਾਂ ਨੇ ਲੈ ਆਂਦੇ, ਛੱਡ ‘ਤੇ ਵਾਹੁਣੇ ਢੱਗੇ।

ਦੱਬ ਵਾਹ ਕੇ ਰੱਜ ਖਾਣ ਲਈ, ਡੂੰਘੇ ਹਲ ਚਲਾਉਂਦੇ ਨੇ।

ਪਿੰਡ ਠੱਟੇ ਦੇ ਲੋਕੀਂ ਦੋਸਤੋ, ਜ਼ਿੰਦਗੀ ਐਸ਼ ਬਿਤਾਉਂਦੇ ਨੇ।

ਜਿਸ ਮਿੱਟੀ ਵਿੱਚ ਖੇਡੇ ਹੋਈਏ, ਉਹ ਰਹਿੰਦੀ ਭਰਮਾਉਂਦੀ,

ਸੱਤ ਸਮੁੰਦਰੋਂ ਪਾਰ ਵੀ ਰਹਿੰਦੀ, ਪਿੰਡ ਦੀ ਯਾਦ ਸਤਾਉਂਦੀ।

ਸਾਡੇ ਵੀਰ ਪਰਦੇਸ ਜੋ ਬੈਠੇ, ਪਿੰਡ ਦਾ ਮਾਣ ਵਧਾਉਂਦੇ ਨੇ।

ਪਿੰਡ ਠੱਟੇ ਦੇ ਲੋਕੀਂ ਦੋਸਤੋ, ਜ਼ਿੰਦਗੀ ਐਸ਼ ਬਿਤਾਉਂਦੇ ਨੇ।

ਬੱਸ ਅੱਡੇ ਤੇ ਸੀ ਰਹਿੰਦੀ, ਏਥੇ ਰੌਣਕ ਭਾਰੀ।

ਛਿਕੜੀ ਖੇਡਣ ਵਾਲੇ ਸੀ ਆਉਂਦੇ, ਕਰਕੇ ਨਿੱਤ ਤਿਆਰੀ।

ਬੀਤੇ ਹੋਏ ਪਲ ਅਸਾਂ ਨੂੰ, ਯਾਦ ਅੱਜ ਵੀ ਆਉਂਦੇ ਨੇ।

ਪਿੰਡ ਠੱਟੇ ਦੇ ਲੋਕੀਂ ਦੋਸਤੋ, ਜ਼ਿੰਦਗੀ ਐਸ਼ ਬਿਤਾਉਂਦੇ ਨੇ।

ਮਾਘੀ ਦੇ ਮੇਲੇ ਤੇ ਹੁੰਦੀ ਏਥੇ ਰੌਣਕ ਭਾਰੀ।

ਬਾਹਰੋਂ ਆਈ ਸੰਗਤ ਦੀ ਸਭ ਕਰਦੇ ਨੇ ਰਲ ਦਾਰੀ।

ਕਵੀਸ਼ਰ ਢਾਡੀ ਉੱਚੀ ਸੁਰ ਵਿੱਚ ਜੱਸ ਗੁਰੂ ਦਾ ਗਾਉਂਦੇ ਨੇਂ।

ਪਿੰਡ ਠੱਟੇ ਦੇ ਲੋਕੀਂ ਦੋਸਤੋ, ਜ਼ਿੰਦਗੀ ਐਸ਼ ਬਿਤਾਉਂਦੇ ਨੇਂ।

ਗੁਰੂ ਘਰ ਵੱਲੇ ਵੀ ਇਹਨਾਂ ਦੀ ਹੈ ਸ਼ਰਧਾ ਪੂਰੀ,

ਹਰ ਸੰਗਰਾਂਦ ਤੇ ਭੋਗ ਪਵਾ ਕੇ ਸੇਵਾ ਕਰਨ ਜਰੂਰੀ,

ਮੋਮੀ ਪਿੰਡ ਦਾ ਗੀਤ ਬਣਾਇਆ, ਜੋ ਲੋਕੀਂ ਹੰਢਾਉਂਦੇ ਨੇਂ।

ਪਿੰਡ ਠੱਟੇ ਦੇ ਲੋਕੀਂ ਦੋਸਤੋ, ਜ਼ਿੰਦਗੀ ਐਸ਼ ਬਿਤਾਉਂਦੇ ਨੇ।

ਸਾਰਾ ਦਿਨ ਹੀ ਝੂਮਦੇ ਰਹਿੰਦੇ, ਰੌਣਕ ਖੂਬ ਲਗਾਉਂਦੇ ਨੇਂ

About admin_th

Check Also

ਨੌਜਵਾਨ ਆਗੂ ਅਮਰਜੀਤ ਸਿੰਘ ਚੇਲਾ ਨੂੰ ਸਦਮਾ; ਮਾਤਾ ਦਾ ਦਿਹਾਂਤ

ਆਪ ਜੀ ਨੂੰ ਬੜੇ ਹੀ ਵੈਰਾਗਮਈ ਹਿਰਦੇ ਨਾਲ ਸੂਚਿਤ ਕਰ ਰਹੇ ਹਾਂ ਕਿ ਪਿੰਡ ਠੱਟਾ …

error: Content is protected !!