Breaking News
Home / ਹੁਕਮਨਾਮਾ ਸਾਹਿਬ / ਐਤਵਾਰ 9 ਨਵੰਬਰ 2014 (ਮੁਤਾਬਿਕ 24 ਕੱਤਕ ਸੰਮਤ 546 ਨਾਨਕਸ਼ਾਹੀ)

ਐਤਵਾਰ 9 ਨਵੰਬਰ 2014 (ਮੁਤਾਬਿਕ 24 ਕੱਤਕ ਸੰਮਤ 546 ਨਾਨਕਸ਼ਾਹੀ)

wpid-11.jpg

ਸੂਹੀ ਮਹਲਾ ੫ ॥ ਮੀਤੁ ਸਾਜਨੁ ਸੁਤ ਬੰਧਪ ਭਾਈ ॥ ਜਤ ਕਤ ਪੇਖਉ ਹਰਿ ਸੰਗਿ ਸਹਾਈ ॥੧॥ ਜਤਿ ਮੇਰੀ ਪਤਿ ਮੇਰੀ ਧਨੁ ਹਰਿ ਨਾਮੁ ॥ ਸੂਖ ਸਹਜ ਆਨੰਦ ਬਿਸਰਾਮ ॥੧॥ ਰਹਾਉ ॥ ਪਾਰਬ੍ਰਹਮੁ ਜਪਿ ਪਹਿਰਿ ਸਨਾਹ ॥ ਕੋਟਿ ਆਵਧ ਤਿਸੁ ਬੇਧਤ ਨਾਹਿ ॥੨॥ ਹਰਿ ਚਰਨ ਸਰਣ ਗੜ ਕੋਟ ਹਮਾਰੈ ॥ ਕਾਲੁ ਕੰਟਕੁ ਜਮੁ ਤਿਸੁ ਨ ਬਿਦਾਰੈ ॥੩॥ ਨਾਨਕ ਦਾਸ ਸਦਾ ਬਲਿਹਾਰੀ ॥ ਸੇਵਕ ਸੰਤ ਰਾਜਾ ਰਾਮ ਮੁਰਾਰੀ ॥੪॥੧੯॥੨੫॥ (ਪਾਵਨ ਅੰਗ 742)

ਪਦਅਰਥ: ਸੁਤਪੁੱਤਰ। ਬੰਧਪਰਿਸ਼ਤੇਦਾਰ। ਭਾਈਭਰਾ। ਜਤ ਕਤਜਿਧਰ ਕਿਧਰ। ਪੇਖਉਪੇਖਉਂ, ਵੇਖਦਾ ਹਾਂ। ਸੰਗਿਨਾਲ। ਸਹਾਈਮਦਦਗਾਰ।੧।

ਜਤਿਜਾਤਿ। ਪਤਿਇੱਜ਼ਤ। ਬਿਸਰਾਮਸ਼ਾਂਤੀ।੧।ਰਹਾਉ।

ਜਪਿਜਪਿਆ ਕਰ। ਪਹਿਰਿਪਹਿਨੀ ਰੱਖ। ਸਨਾਹ—{संनाह} ਸੰਜੋਅ। ਕੋਟਿਕ੍ਰੋੜਾਂ। ਆਵਧ—{आयुध} ਹਥਿਆਰ। ਤਿਸੁਉਸ (ਸਨਾਹ) ਨੂੰ। ਬੇਧਤਵਿੰਨ੍ਹਦੇ।੨।

ਗੜਕਿਲ੍ਹੇ। ਕੋਟਕਿਲ੍ਹੇ। ਹਮਾਰੈਮੇਰੇ ਵਾਸਤੇ। ਕੰਟਕੁਕੰਡਾ (ਦੁਖਦਾਈ)ਬਿਦਾਰੈਨਾਸ ਕਰਦਾ।੩।

ਰਾਜਾ ਰਾਮਹੇ ਪ੍ਰਭੂ ਪਾਤਿਸ਼ਾਹ। ਮੁਰਾਰੀ—{ਮੁਰਅਰਿ} ਪ੍ਰਭੂ।੪।

ਅਰਥ: ਹੇ ਭਾਈ! ਪਰਮਾਤਮਾ ਦਾ ਨਾਮ ਮੇਰੀ (ਉੱਚੀ) ਜਾਤਿ ਹੈ, ਮੇਰੀ ਇੱਜ਼ਤ ਹੈ, ਮੇਰਾ ਧਨ ਹੈ। (ਇਸ ਦੀ ਬਰਕਤਿ ਨਾਲ ਮੇਰੇ ਅੰਦਰ) ਆਨੰਦ ਹੈ ਸ਼ਾਂਤੀ ਹੈ, ਆਤਮਕ ਅਡੋਲਤਾ ਦੇ ਸੁਖ ਹਨ।੧।ਰਹਾਉ।

ਹੇ ਭਾਈ! ਮੈਂ ਜਿਧਰ ਕਿਧਰ ਵੇਖਦਾ ਹਾਂ, ਪਰਮਾਤਮਾ ਮੇਰੇ ਨਾਲ ਮਦਦਗਾਰ ਹੈ। ਪਰਮਾਤਮਾ ਹੀ ਮੇਰਾ ਮਿੱਤਰ ਹੈ, ਸੱਜਣ ਹੈ, ਪਰਮਾਤਮਾ ਹੀ (ਮੇਰੇ ਵਾਸਤੇ) ਪੁੱਤਰ ਰਿਸ਼ਤੇਦਾਰ ਭਰਾ ਹੈ।੧।

ਹੇ ਭਾਈ! (ਸਦਾ) ਪਰਮਾਤਮਾ (ਦਾ ਨਾਮ) ਜਪਿਆ ਕਰ, (ਹਰਿਨਾਮ ਦੀ) ਸੰਜੋਅ ਪਹਿਨੀ ਰੱਖ। ਇਸ (ਸੰਜੋਅ) ਨੂੰ (ਕਾਮਾਦਿਕ) ਕ੍ਰੋੜਾਂ ਹਥਿਆਰ ਵਿੰਨ੍ਹ ਨਹੀਂ ਸਕਦੇ।੨।

ਹੇ ਭਾਈ! ਮੇਰੇ ਵਾਸਤੇ (ਤਾਂ) ਪਰਮਾਤਮਾ ਦੇ ਚਰਨਾਂ ਦੀ ਸਰਨ ਅਨੇਕਾਂ ਕਿਲ੍ਹੇ ਹੈ। ਇਸ (ਕਿਲ੍ਹੇ) ਨੂੰ ਦੁਖਦਾਈ ਮੌਤ (ਦਾ ਡਰ) ਨਾਸ ਨਹੀਂ ਕਰ ਸਕਦਾ।੩।

ਹੇ ਨਾਨਕ! (ਆਖ-) ਹੇ ਪ੍ਰਭੂਪਾਤਿਸ਼ਾਹ! ਹੇ ਮੁਰਾਰੀ! ਮੈਂ ਤੇਰੇ ਸੇਵਕਾਂ ਸੰਤਾਂ ਤੋਂ ਸਦਾ ਸਦਕੇ ਜਾਂਦਾ ਹਾਂ (ਜਿਨ੍ਹਾਂ ਦੀ ਸੰਗਤਿ ਵਿਚ ਤੇਰਾ ਨਾਮ ਪ੍ਰਾਪਤ ਹੁੰਦਾ ਹੈ)੪।੧੯।੨੫।

About admin_th

Check Also

Today’s Hukamnama 15.11.2019: Ber Sahib, Baoli Sahib, Damdama Sahib, Baba Darbara Singh, State Gurdwara Sahib

Today’s Hukamnama from Gurdwara Sri Ber Sahib Sultanpur Lodhi ਸੋਰਠਿ ਮਹਲਾ ੫ ਘਰੁ ੨ ਅਸਟਪਦੀਆ    ੴ …

error: Content is protected !!