Breaking News
Home / ਹੁਕਮਨਾਮਾ ਸਾਹਿਬ / ਐਤਵਾਰ 11 ਜਨਵਰੀ 2015 (ਮੁਤਾਬਿਕ 27 ਪੋਹ ਸੰਮਤ 546 ਨਾਨਕਸ਼ਾਹੀ)

ਐਤਵਾਰ 11 ਜਨਵਰੀ 2015 (ਮੁਤਾਬਿਕ 27 ਪੋਹ ਸੰਮਤ 546 ਨਾਨਕਸ਼ਾਹੀ)

wpid-11.jpg

ਰਾਗੁ ਬੈਰਾੜੀ ਮਹਲਾ ੫ ਘਰੁ ੧    ੴ ਸਤਿਗੁਰ ਪ੍ਰਸਾਦਿ ॥ ਸੰਤ ਜਨਾ ਮਿਲਿ ਹਰਿ ਜਸੁ ਗਾਇਓ ॥ ਕੋਟਿ ਜਨਮ ਕੇ ਦੂਖ ਗਵਾਇਓ ॥੧॥ ਰਹਾਉ ॥ ਜੋ ਚਾਹਤ ਸੋਈ ਮਨਿ ਪਾਇਓ ॥ ਕਰਿ ਕਿਰਪਾ ਹਰਿ ਨਾਮੁ ਦਿਵਾਇਓ ॥੧॥ ਸਰਬ ਸੂਖ ਹਰਿ ਨਾਮਿ ਵਡਾਈ ॥ ਗੁਰ ਪ੍ਰਸਾਦਿ ਨਾਨਕ ਮਤਿ ਪਾਈ ॥੨॥੧॥੭॥ {ਅੰਗ 720}

ਪਦਅਰਥ: ਮਿਲਿਮਿਲ ਕੇ। ਜਸੁਸਿਫ਼ਤਿਸਾਲਾਹ ਦਾ ਗੀਤ। ਗਾਇਓਗਾਇਆ। ਕੋਟਿਕ੍ਰੋੜਾਂ। ਗਵਾਇਓਦੂਰ ਕਰ ਲਏ।੧।ਰਹਾਉ।

ਚਾਹਤਚਾਹੁੰਦਾ ਹੈ। ਸੋਈਉਹੀ ਮੁਰਾਦ। ਮਨਿਮਨ ਵਿਚ। ਪਾਇਓਪ੍ਰਾਪਤ ਕਰ ਲਈ। ਕਰਿਕਰ ਕੇ। ਦਿਵਾਇਓ—(ਪ੍ਰਭੂ ਪਾਸੋਂ) ਦਿਵਾ ਦਿੱਤਾ।੧।

ਹਰਿ ਨਾਮਿਪ੍ਰਭੂ ਦੇ ਨਾਮ ਵਿਚ (ਜੁੜਿਆਂ)ਸਰਬਸਾਰੇ। ਵਡਾਈਆਦਰ ਇੱਜ਼ਤ। ਪ੍ਰਸਾਦਿਕਿਰਪਾ ਨਾਲ। ਮਤਿਅਕਲ।੨।

ਅਰਥ: ਹੇ ਭਾਈ! ਜਿਸ ਭੀ ਮਨੁੱਖ ਨੇ ਗੁਰਮੁਖਾਂ ਦੀ ਸੰਗਤਿ ਵਿਚ ਮਿਲ ਕੇ ਪਰਮਾਤਮਾ ਦੀ ਸਿਫ਼ਤਿਸਾਲਾਹ ਦਾ ਗੀਤ ਗਾਇਆ ਹੈ, ਉਸ ਨੇ ਆਪਣੇ ਕ੍ਰੋੜਾਂ ਜਨਮਾਂ ਦੇ ਦੁੱਖ ਦੂਰ ਕਰ ਲਏ ਹਨ।੧।ਰਹਾਉ।

ਹੇ ਭਾਈ! ਸਿਫ਼ਤਿਸਾਲਾਹ ਕਰਨ ਵਾਲੇ ਮਨੁੱਖ ਨੇ ਜੋ ਕੁਝ ਭੀ ਆਪਣੇ ਮਨ ਵਿਚ ਚਾਹ ਕੀਤੀ, ਉਸ ਨੂੰ ਉਹੀ ਪ੍ਰਾਪਤ ਹੋ ਗਈ। (ਗੁਰੂ ਨੇ) ਕਿਰਪਾ ਕਰ ਕੇ ਉਸ ਨੂੰ (ਪ੍ਰਭੂ ਦੇ ਦਰ ਤੋਂ) ਪ੍ਰਭੂ ਦਾ ਨਾਮ ਭੀ ਦਿਵਾ ਦਿੱਤਾ।

ਹੇ ਭਾਈ! ਪਰਮਾਤਮਾ ਦੇ ਨਾਮ ਵਿਚ (ਜੁੜਿਆਂ) ਸਾਰੇ ਸੁਖ ਪ੍ਰਾਪਤ ਹੋ ਜਾਂਦੇ ਹਨ, (ਲੋਕ ਪਰਲੋਕ ਵਿਚ) ਇੱਜ਼ਤ (ਭੀ ਮਿਲ ਜਾਂਦੀ ਹੈ)ਹੇ ਨਾਨਕ! (ਪ੍ਰਭੂ ਦੇ ਨਾਮ ਵਿਚ ਜੁੜਨ ਦੀ ਇਹ) ਅਕਲ ਗੁਰੂ ਦੀ ਕਿਰਪਾ ਨਾਲ ਹੀ ਮਿਲਦੀ ਹੈ।੨।੧।੭।

ਨੋਟ: ਅੰਕ ੧ਮਹਲਾ ੫ ਦਾ ਇਕ ਸ਼ਬਦ
ਮਹਲਾ ੪ ੬ ਸ਼ਬਦ
ਮਹਲਾ ੫ ੧ ਸ਼ਬਦ
. . . . . . . —
. ਜੋੜ . . . . .

About admin_th

Check Also

Today’s Hukamnama 15.11.2019: Ber Sahib, Baoli Sahib, Damdama Sahib, Baba Darbara Singh, State Gurdwara Sahib

Today’s Hukamnama from Gurdwara Sri Ber Sahib Sultanpur Lodhi ਸੋਰਠਿ ਮਹਲਾ ੫ ਘਰੁ ੨ ਅਸਟਪਦੀਆ    ੴ …

error: Content is protected !!