Breaking News
Home / ਤਾਜ਼ਾ ਖਬਰਾਂ / ਉੱਘੇ ਕਬੱਡੀ ਖਿਡਾਰੀ ਸੁਖਦੇਵ ਸਿੰਘ ਸੋਖੀ ਨੂੰ ਵੱਖ-ਵੱਖ ਆਗੂਆਂ ਵੱਲੋਂ ਸ਼ਰਧਾਂਜਲੀਆਂ

ਉੱਘੇ ਕਬੱਡੀ ਖਿਡਾਰੀ ਸੁਖਦੇਵ ਸਿੰਘ ਸੋਖੀ ਨੂੰ ਵੱਖ-ਵੱਖ ਆਗੂਆਂ ਵੱਲੋਂ ਸ਼ਰਧਾਂਜਲੀਆਂ

d25013866ਉੱਘੇ ਕਬੱਡੀ ਖਿਡਾਰੀ ਤੇ ਕੋਚ ਸ: ਸੁਖਦੇਵ ਸਿੰਘ ਸੋਖੀ, ਜਿਨ੍ਹਾਂ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ, ਨਮਿੱਤ ਪਿੰਡ ਜਾਂਗਲਾ ਵਿਖੇ ਅੰਤਿਮ ਅਰਦਾਸ ਲਈ ਰੱਖੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਉਪਰੰਤ ਗੁਰਦੁਆਰਾ ਸਮਾਧ ਬਾਬਾ ਦਰਬਾਰਾ ਸਿੰਘ ਟਿੱਬਾ ਵਿਖੇ ਸ਼ਬਦ ਕੀਰਤਨ ਅਤੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ | ਸ਼ਰਧਾ ਦੇ ਫੁੱਲ ਭੇਟ ਕਰਦਿਆਂ ਬੁਲਾਰਿਆਂ ਕਿਹਾ ਕਿ ਸੋਖੀ ਦਾ ਅਚਨਚੇਤ ਚਲੇ ਜਾਣਾ ਖੇਡ ਖੇਤਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ | ਸ਼ਰਧਾ ਦੇ ਫੁੱਲ ਭੇਟ ਕਰਨ ਵਾਲਿਆਂ ‘ਚ ਡਾ: ਉਪਿੰਦਰਜੀਤ ਕੌਰ ਸਾਬਕਾ ਵਿੱਤ ਮੰਤਰੀ ਪੰਜਾਬ, ਹਲਕਾ ਸੁਲਤਾਨਪੁਰ ਲੋਧੀ ਦੇ ਵਿਧਾਇਕ ਸ: ਨਵਤੇਜ ਸਿੰਘ ਚੀਮਾ, ਪ੍ਰੋ: ਚਰਨ ਸਿੰਘ ਜਨਰਲ ਸਕੱਤਰ ਪੀ.ਪੀ.ਸੀ, ਕੈਪਟਨ ਹਰਮਿੰਦਰ ਸਿੰਘ ਸੀਨੀਅਰ ਕਾਂਗਰਸ ਆਗੂ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਦਲਬੀਰ ਸਿੰਘ, ਕਾਮਰੇਡ ਨਿਰੰਜਨ ਸਿੰਘ ਉੱਚਾ ਸਕੱਤਰ ਸੀ.ਪੀ.ਆਈ, ਮਾਸਟਰ ਗੁਰਦੇਵ ਸਿੰਘ ਉਪ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ, ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲਾ ਮੈਂਬਰ ਐਸ.ਜੀ.ਪੀ.ਸੀ, ਜਥੇਦਾਰ ਪਿਆਰਾ ਸਿੰਘ ਟਿੱਬਾ ਸੀਨੀਅਰ ਅਕਾਲੀ ਆਗੂ, ਪਨੂੰ ਰਾਮ ਸੁਮਨ ਬਲਾਕ ਪ੍ਰਧਾਨ ਪੈਨਸ਼ਨਰ ਐਸੋਸੀਏਸ਼ਨ ਸੁਲਤਾਨਪੁਰ ਲੋਧੀ, ਮਾਸਟਰ ਬੂਟਾ ਸਿੰਘ ਸਾਬਕਾ ਸਰਪੰਚ ਚੁਲੱਧਾ, ਸੁਖਵਿੰਦਰ ਸਿੰਘ ਧੰਜੂ ਪੀ.ਏ, ਬਲਕਾਰ ਸਿੰਘ ਪ੍ਰਧਾਨ ਸ਼ੇਰੇ ਪੰਜਾਬ ਕਲੱਬ ਸੁਲਤਾਨਪੁਰ ਲੋਧੀ, ਬਲਵਿੰਦਰ ਸਿੰਘ ਤੁੜ, ਮਾਸਟਰ ਸੁੱਚਾ ਸਿੰਘ ਸਕੱਤਰ ਪੈਨਸ਼ਨਰ ਐਸੋਸੀਏਸ਼ਨ, ਗੁਰਨਾਮ ਸਿੰਘ ਟੋਡਰਵਾਲ ਸਾਬਕਾ ਏ.ਈ.ਓ, ਬਖ਼ਸ਼ੀਸ਼ ਸਿੰਘ ਪੀ.ਟੀ.ਆਈ, ਗੁਰਮੇਲ ਸਿੰਘ ਮੈਨੇਜਰ ਪਟਿਆਲਾ ਬੈਂਕ, ਸੁਰਜੀਤ ਸਿੰਘ, ਰਣਜੀਤ ਸਿੰਘ ਸੈਦਪੁਰ, ਬਲਕਾਰ ਸਿੰਘ, ਮੁਖ਼ਤਾਰ ਸਿੰਘ, ਮਲਕੀਤ ਸਿੰਘ, ਸੁਰਜੀਤ ਸਿੰਘ, ਜਗੀਰ ਸਿੰਘ ਖਾਲ਼ੂ, ਸੰਤੋਖ ਸਿੰਘ ਮੱਲ੍ਹੀ, ਮੱਖਣ ਸਿੰਘ ਨਡਾਲਾ, ਨਿਰਮਲ ਸਿੰਘ, ਹਰਪ੍ਰੀਤ ਸਿੰਘ, ਪਰਮਜੀਤ ਸਿੰਘ, ਸੁਖਦੇਵ ਸਿੰਘ, ਅਮਰਜੀਤ ਸਿੰਘ, ਜਥੇਦਾਰ ਦਵਿੰਦਰ ਸਿੰਘ ਢੱਪਈ, ਸਿਕੰਦਰ ਸਿੰਘ ਕਾਂਜਲੀ, ਪਿਆਰਾ ਸਿੰਘ ਮਜ਼ਾਦਪੁਰ, ਨੰਬਰਦਾਰ ਹਰਭਜਨ ਸਿੰਘ, ਕਮਲਜੀਤ ਸਿੰਘ ਕੌੜਾ, ਜੋਗਿੰਦਰ ਸਿੰਘ ਅਮਾਨੀਪੁਰ, ਬਲਜੀਤ ਸਿੰਘ ਬੱਬਾ, ਪਰਮਿੰਦਰ ਸਿੰਘ ਸੋਢੀ, ਮਾਸਟਰ ਅਮਰਜੀਤ ਸਿੰਘ, ਸੰਧਰ ਜਗੀਰ, ਜਸਵਿੰਦਰ ਸਿੰਘ ਭਗਤ, ਮੁੱਖ ਅਧਿਆਪਕ ਰਾਜਬੀਰ ਸਿੰਘ ਸ਼ਹਿਰੀ, ਮਲਕੀਤ ਸਿੰਘ ਭੋਰੂਵਾਲ, ਸੁਖਦੇਵ ਸਿੰਘ ਜੇ.ਈ, ਕਾਮਰੇਡ ਹਰਬੰਸ ਸਿੰਘ, ਮਾਸਟਰ ਭੁਪਿੰਦਰ ਸਿੰਘ, ਸਾਬਕਾ ਸਰਪੰਚ ਮੁਖ਼ਤਾਰ ਸਿੰਘ ਭਗਤਪੁਰ, ਮਹਿੰਦਰ ਸਿੰਘ ਸਾਬਕਾ ਸਰਪੰਚ ਅਮਰਕੋਟ ਨੇ ਵੀ ਸ਼ਰਧਾ ਦੇ ਫੁੱਲ ਭੇਟ ਕੀਤੇ | ਸਟੇਜ ਸੰਚਾਲਕ ਸੇਵਾ ਸਿੰਘ ਸਾਬਕਾ ਬੀ.ਪੀ.ਈ.ਓ ਟਿੱਬਾ ਨੇ ਬਾਖ਼ੂਬੀ ਨਿਭਾਈ | ਸੋਗ ਸਮਾਗਮ ‘ਚ ਸ਼ਿਰਕਤ ਕਰਨ ਆਏ ਸਮੂਹ ਸੱਜਣਾਂ ਦਾ ਧੰਨਵਾਦ ਬੀਬੀ ਹਰਜੀਤ ਕੌਰ, ਬਲਪ੍ਰੀਤ ਸਿੰਘ, ਕੇਵਲ ਸਿੰਘ, ਜੀਤ ਸਿੰਘ ਏ.ਐਸ.ਆਈ ਅਤੇ ਭਜਨ ਸਿੰਘ ਨੇ ਕੀਤਾ | (source Ajit)

About admin_th

Check Also

ਨੌਜਵਾਨ ਆਗੂ ਅਮਰਜੀਤ ਸਿੰਘ ਚੇਲਾ ਨੂੰ ਸਦਮਾ; ਮਾਤਾ ਦਾ ਦਿਹਾਂਤ

ਆਪ ਜੀ ਨੂੰ ਬੜੇ ਹੀ ਵੈਰਾਗਮਈ ਹਿਰਦੇ ਨਾਲ ਸੂਚਿਤ ਕਰ ਰਹੇ ਹਾਂ ਕਿ ਪਿੰਡ ਠੱਟਾ …

error: Content is protected !!