Breaking News
Home / ਹੁਕਮਨਾਮਾ ਸਾਹਿਬ / ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਤੋਂ ਅੱਜ ਦਾ ਫੁਰਮਾਨ | ਸ਼ਨੀਵਾਰ 26 ਜੁਲਾਈ 2014 (ਮੁਤਾਬਿਕ 11 ਸਾਉਣ ਸੰਮਤ 546 ਨਾਨਕਸ਼ਾਹੀ)

ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਤੋਂ ਅੱਜ ਦਾ ਫੁਰਮਾਨ | ਸ਼ਨੀਵਾਰ 26 ਜੁਲਾਈ 2014 (ਮੁਤਾਬਿਕ 11 ਸਾਉਣ ਸੰਮਤ 546 ਨਾਨਕਸ਼ਾਹੀ)

11

ਤਿਲੰਗ ਮਹਲਾ ੧ ਘਰੁ ੩    ੴ ਸਤਿਗੁਰ ਪ੍ਰਸਾਦਿ ॥ ਇਹੁ ਤਨੁ ਮਾਇਆ ਪਾਹਿਆ ਪਿਆਰੇ ਲੀਤੜਾ ਲਬਿ ਰੰਗਾਏ ॥ ਮੇਰੈ ਕੰਤ ਨ ਭਾਵੈ ਚੋਲੜਾ ਪਿਆਰੇ ਕਿਉ ਧਨ ਸੇਜੈ ਜਾਏ ॥੧॥ ਹੰਉ ਕੁਰਬਾਨੈ ਜਾਉ ਮਿਹਰਵਾਨਾ ਹੰਉ ਕੁਰਬਾਨੈ ਜਾਉ ॥ ਹੰਉ ਕੁਰਬਾਨੈ ਜਾਉ ਤਿਨਾ ਕੈ ਲੈਨਿ ਜੋ ਤੇਰਾ ਨਾਉ ॥ ਲੈਨਿ ਜੋ ਤੇਰਾ ਨਾਉ ਤਿਨਾ ਕੈ ਹੰਉ ਸਦ ਕੁਰਬਾਨੈ ਜਾਉ ॥੧॥ ਰਹਾਉ ॥ ਕਾਇਆ ਰੰਙਣਿ ਜੇ ਥੀਐ ਪਿਆਰੇ ਪਾਈਐ ਨਾਉ ਮਜੀਠ ॥ ਰੰਙਣ ਵਾਲਾ ਜੇ ਰੰਙੈ ਸਾਹਿਬੁ ਐਸਾ ਰੰਗੁ ਨ ਡੀਠ ॥੨॥ ਜਿਨ ਕੇ ਚੋਲੇ ਰਤੜੇ ਪਿਆਰੇ ਕੰਤੁ ਤਿਨਾ ਕੈ ਪਾਸਿ ॥ ਧੂੜਿ ਤਿਨਾ ਕੀ ਜੇ ਮਿਲੈ ਜੀ ਕਹੁ ਨਾਨਕ ਕੀ ਅਰਦਾਸਿ ॥੩॥ ਆਪੇ ਸਾਜੇ ਆਪੇ ਰੰਗੇ ਆਪੇ ਨਦਰਿ ਕਰੇਇ ॥ ਨਾਨਕ ਕਾਮਣਿ ਕੰਤੈ ਭਾਵੈ ਆਪੇ ਹੀ ਰਾਵੇਇ ॥੪॥੧॥੩ {ਅੰਗ 721-722}

ਪਦਅਰਥ: ਮਾਇਆ ਪਾਹਿਆਮਾਇਆ ਨਾਲ ਪਾਹਿਆ ਗਿਆ ਹੈ। ਪਾਹਿਆਪਾਹ ਲੱਗੀ ਹੋਈ ਹੈ। ਪਾਹਲਾਗ। {ਨੋਟ:ਕਪੜੇ ਨੂੰ ਕੋਈ ਪੱਕਾ ਰੰਗ ਚਾੜ੍ਹਨ ਤੋਂ ਪਹਿਲਾਂ ਲੂਣ ਫਟਕੜੀ ਜਾਂ ਸੋਡੇ ਦੀ ਲਾਗ ਦੇਈਦੀ ਹੈ। ਸੋਡਾਲੂਣ ਜਾਂ ਫਟਕੜੀ ਪਾਣੀ ਵਿਚ ਰਿੰਨ੍ਹ ਕੇ ਕੱਪੜਾ ਉਸ ਵਿਚ ਡੋਬਿਆ ਜਾਂਦਾ ਹੈਫਿਰ ਰੰਗ ਪਾਣੀ ਵਿਚ ਰਿੰਨ੍ਹ ਕੇ ਉਹ ਲਾਗ ਵਾਲਾ ਕੱਪੜਾ ਉਸ ਵਿਚ ਪਾ ਦੇਈਦਾ ਹੈ}। ਲਬਿਲੱਬ ਨਾਲਜੀਭ ਦੇ ਚਸਕੇ ਨਾਲ। ਲਬੁਜੀਭ ਦਾ ਚਸਕਾਰੰਗਾਏ ਲੀਤੜਾਰੰਗਾਇ ਲਿਆ ਹੈ। ਚੋਲਾਜਿੰਦ ਦਾ ਚੋਲਾਸਰੀਰ। ਚੋਲੜਾਕੋਝਾ ਚੋਲਾ। ਮੇਰੈ ਕੰਤਮੇਰੇ ਖਸਮ ਨੂੰ। ਭਾਵੈਚੰਗਾ ਲੱਗਦਾ। ਧਨਇਸਤ੍ਰੀਜੀਵਇਸਤ੍ਰੀ। ਸੇਜੈ—(ਪ੍ਰਭੂ ਦੀਸੇਜ ਉਤੇਪ੍ਰਭੂ ਦੇ ਚਰਨਾਂ ਵਿਚਜਾਏਪਹੁੰਚੇ

ਮਿਹਰਵਾਨਾਹੇ ਮਿਹਰਵਾਨ ਪ੍ਰਭੂਹੰਉਮੈਂ। ਤਿਨਾ ਕੈਉਹਨਾਂ ਤੋਂ। ਲੈਨਿਲੈਂਦੇ ਹਨ। ਸਦਸਦਾਰਹਾਉ

ਕਾਇਆਸਰੀਰ। ਰੰਙਣਿਉਹ ਖੁਲ੍ਹਾ ਭਾਂਡਾ ਜਿਸ ਵਿਚ ਨੀਲਾਰੀ ਕੱਪੜੇ ਰੰਗਦਾ ਹੈਮੱਟਮੱਟੀ। ਥੀਐਬਣ ਜਾਏ। ਮਜੀਠ—{ਨੋਟਲੋਕ ਮਜੀਠ ਰਿੰਨ੍ਹ ਕੇ ਕੱਪੜੇ ਰੰਗਦੇ ਸਨ। ਇਹ ਰੰਗ ਪੱਕਾ ਹੁੰਦਾ ਸੀ}। ਸਾਹਿਬੁਮਾਲਿਕਪ੍ਰਭੂ

ਰਤੜੇਰੰਗੇ ਹੋਏ। ਕਹੁਆਖ। ਅਰਦਾਸਿਬੇਨਤੀ

ਸਾਜੇਸਵਾਰਦਾ ਹੈ। ਨਦਰਿਮਿਹਰ ਦੀ ਨਜ਼ਰ। ਕਰੇਇਕਰਦਾ ਹੈਕਰੈ। ਕਾਮਣਿਇਸਤ੍ਰੀਜੀਵਇਸਤ੍ਰੀ। ਰਾਵੇਇਮਾਣਦਾ ਹੈਆਪਣੇ ਨਾਲ ਮਿਲਾਂਦਾ ਹੈ

ਨੋਟਅੰਕ ੪ ਤੋਂ ਅਗਲਾ ਅੰਕ ੧ ਦੱਸਦਾ ਹੈ ਕਿ ਘਰੁ ੩‘ ਦਾ ਇਹ ਪਹਿਲਾ ਸ਼ਬਦ ਹੈ

ਅਰਥ: ਹੇ ਮਿਹਰਬਾਨ ਪ੍ਰਭੂਮੈਂ ਕੁਰਬਾਨ ਜਾਂਦਾ ਹਾਂ ਮੈਂ ਸਦਕੇ ਜਾਂਦਾ ਹਾਂਮੈਂ ਵਰਨੇ ਜਾਂਦਾ ਹਾਂ ਉਹਨਾਂ ਤੋਂ ਜੋ ਤੇਰਾ ਨਾਮ ਸਿਮਰਦੇ ਹਨ। ਜੋ ਬੰਦੇ ਤੇਰਾ ਨਾਮ ਲੈਂਦੇ ਹਨਮੈਂ ਉਹਨਾਂ ਤੋਂ ਸਦਾ ਕੁਰਬਾਨ ਜਾਂਦਾ ਹਾਂਰਹਾਉ

ਜਿਸ ਜੀਵਇਸਤ੍ਰੀ ਦੇ ਇਸ ਸਰੀਰ ਨੂੰ ਮਾਇਆ (ਦੇ ਮੋਹਦੀ ਪਾਹ ਲੱਗੀ ਹੋਵੇਤੇ ਫਿਰ ਉਸ ਨੇ ਇਸ ਨੂੰ ਲੱਬ ਨਾਲ ਰੰਗਾ ਲਿਆ ਹੋਵੇਉਹ ਜੀਵਇਸਤ੍ਰੀ ਖਸਮਪ੍ਰਭੂ ਦੇ ਚਰਨਾਂ ਵਿਚ ਨਹੀਂ ਪਹੁੰਚ ਸਕਦੀਕਿਉਂਕਿ (ਜਿੰਦ ਦਾ)ਇਹ ਚੋਲਾ (ਇਹ ਸਰੀਰਇਹ ਜੀਵਨਖਸਮਪ੍ਰਭੂ ਨੂੰ ਪਸੰਦ ਨਹੀਂ ਆਉਂਦਾ

(ਪਰਹਾਂ!) ਜੇ ਇਹ ਸਰੀਰ (ਨੀਲਾਰੀ ਦੀਮੱਟੀ ਬਣ ਜਾਏਤੇ ਹੇ ਸੱਜਣਜੇ ਇਸ ਵਿਚ ਮਜੀਠ ਵਰਗੇ ਪੱਕੇ ਰੰਗ ਵਾਲਾ ਪ੍ਰਭੂ ਦਾ ਨਾਮਰੰਗ ਪਾਇਆ ਜਾਏਫਿਰ ਮਾਲਿਕਪ੍ਰਭੂ ਆਪ ਨੀਲਾਰੀ (ਬਣ ਕੇ ਜੀਵਇਸਤ੍ਰੀ ਦੇ ਮਨ ਨੂੰਰੰਗ (ਦਾ ਡੋਬਾਦੇਵੇਤਾਂ ਅਜੇਹਾ ਰੰਗ ਚੜ੍ਹਦਾ ਹੈ ਜੋ ਕਦੇ ਪਹਿਲਾਂ ਵੇਖਿਆ ਨਾਹ ਹੋਵੇ

ਹੇ ਪਿਆਰੇ (ਸੱਜਣ!) ਜਿਨ੍ਹਾਂ ਜੀਵਇਸਤ੍ਰੀਆਂ ਦੇ (ਸਰੀਰ-) ਚੋਲੇ (ਜੀਵਨ ਨਾਮਰੰਗ ਨਾਲਰੰਗੇ ਗਏ ਹਨਖਸਮਪ੍ਰਭੂ (ਸਦਾਉਹਨਾਂ ਦੇ ਕੋਲ (ਵੱਸਦਾਹੈ। ਹੇ ਸੱਜਣਨਾਨਕ ਵਲੋਂ ਉਹਨਾਂ ਪਾਸ ਬੇਨਤੀ ਕਰਭਲਾ ਕਿਤੇ ਨਾਨਕ ਨੂੰ ਉਹਨਾਂ ਦੇ ਚਰਨਾਂ ਦੀ ਧੂੜ ਮਿਲ ਜਾਏ

ਹੇ ਨਾਨਕਜਿਸ ਜੀਵਇਸਤ੍ਰੀ ਉਤੇ ਪ੍ਰਭੂ ਆਪ ਮਿਹਰ ਦੀ ਨਜ਼ਰ ਕਰਦਾ ਹੈ ਉਸ ਨੂੰ ਉਹ ਆਪ ਹੀ ਸੰਵਾਰਦਾ ਹੈ ਆਪ ਹੀ (ਨਾਮ ਦਾਰੰਗ ਚਾੜ੍ਹਦਾ ਹੈਉਹ ਜੀਵਇਸਤ੍ਰੀ ਖਸਮਪ੍ਰਭੂ ਨੂੰ ਪਿਆਰੀ ਲੱਗਦੀ ਹੈਉਸ ਨੂੰ ਪ੍ਰਭੂ ਆਪ ਹੀ ਆਪਣੇ ਚਰਨਾਂ ਵਿਚ ਜੋੜਦਾ ਹੈ

About admin_th

Check Also

Today’s Hukamnama 15.11.2019: Ber Sahib, Baoli Sahib, Damdama Sahib, Baba Darbara Singh, State Gurdwara Sahib

Today’s Hukamnama from Gurdwara Sri Ber Sahib Sultanpur Lodhi ਸੋਰਠਿ ਮਹਲਾ ੫ ਘਰੁ ੨ ਅਸਟਪਦੀਆ    ੴ …

error: Content is protected !!