Breaking News
Home / ਹੁਕਮਨਾਮਾ ਸਾਹਿਬ / ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਤੋਂ ਅੱਜ ਦਾ ਫੁਰਮਾਨ | ਸ਼ੁੱਕਰਵਾਰ 22 ਅਗਸਤ 2014 (ਮੁਤਾਬਿਕ 6 ਭਾਦੋਂ ਸੰਮਤ 546 ਨਾਨਕਸ਼ਾਹੀ)

ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਤੋਂ ਅੱਜ ਦਾ ਫੁਰਮਾਨ | ਸ਼ੁੱਕਰਵਾਰ 22 ਅਗਸਤ 2014 (ਮੁਤਾਬਿਕ 6 ਭਾਦੋਂ ਸੰਮਤ 546 ਨਾਨਕਸ਼ਾਹੀ)

11

ਬਿਲਾਵਲੁ ਮਹਲਾ ੫ ॥ ਸਦਾ ਸਦਾ ਜਪੀਐ ਪ੍ਰਭ ਨਾਮ ॥ ਜਰਾ ਮਰਾ ਕਛੁ ਦੂਖੁ ਨ ਬਿਆਪੈ ਆਗੈ ਦਰਗਹ ਪੂਰਨ ਕਾਮ ॥੧॥ ਰਹਾਉ ॥ ਆਪੁ ਤਿਆਗਿ ਪਰੀਐ ਨਿਤ ਸਰਨੀ ਗੁਰ ਤੇ ਪਾਈਐ ਏਹੁ ਨਿਧਾਨੁ ॥ ਜਨਮ ਮਰਣ ਕੀ ਕਟੀਐ ਫਾਸੀ ਸਾਚੀ ਦਰਗਹ ਕਾ ਨੀਸਾਨੁ ॥੧॥ ਜੋ ਤੁਮ੍ਹ੍ਹ ਕਰਹੁ ਸੋਈ ਭਲ ਮਾਨਉ ਮਨ ਤੇ ਛੂਟੈ ਸਗਲ ਗੁਮਾਨੁ ॥ ਕਹੁ ਨਾਨਕ ਤਾ ਕੀ ਸਰਣਾਈ ਜਾ ਕਾ ਕੀਆ ਸਗਲ ਜਹਾਨੁ ॥੨॥੧੩॥੯੯॥ {ਅੰਗ 824}

ਪਦਅਰਥ: ਜਪੀਐਜਪਣਾ ਚਾਹੀਦਾ ਹੈ। ਜਰਾਬੁਢੇਪਾ। ਮਰਾਮੌਤ। ਨ ਬਿਆਪੈਜ਼ੋਰ ਨਹੀਂ ਪਾ ਸਕਦਾ। ਆਗੈਅਗਾਂਹਪਰਲੋਕ ਵਿਚ।੧।ਰਹਾਉ।

ਆਪੁਆਪਾਭਾਵ। ਪਰੀਐਪੈਣਾ ਚਾਹੀਦਾ ਹੈ। ਤੇਤੋਂ। ਨਿਧਾਨੁਖ਼ਜ਼ਾਨਾ। ਕਟੀਐਕੱਟ ਸਕੀਦੀ ਹੈ। ਨੀਸਾਨੁਰਾਹਦਾਰੀਪਰਵਾਨਾ।੧।

ਮਾਨਉਮਾਨਉਂਮੰਨਦਾ ਹਾਂ। ਮਨ ਤੇਮਨ ਤੋਂ। ਛੂਟੈਮੁੱਕ ਜਾਂਦਾ ਹੈ। ਗੁਮਾਨੁਅਹੰਕਾਰ। ਤਾ ਕੀਉਸ (ਪ੍ਰਭੂਦੀ। ਸਗਲਸਾਰਾ।੨।

ਅਰਥ: ਹੇ ਭਾਈਸਦਾ ਹੀ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ, (ਨਾਮ ਜਪਣ ਦੀ ਬਰਕਤਿ ਨਾਲ ਅਜੇਹੀ ਉੱਚੀ ਆਤਮਕ ਅਵਸਥਾ ਬਣ ਜਾਂਦੀ ਹੈਜਿਸ ਨੂੰਬੁਢੇਪਾਮੌਤ ਜਾਂ ਦੁੱਖ ਕੁੱਝ ਭੀ ਪੋਹ ਨਹੀਂ ਸਕਦਾ। ਅਗਾਂਹ ਪਰਮਾਤਮਾ ਦੀ ਹਜ਼ੂਰੀ ਵਿਚ ਭੀ ਸਫਲਤਾ ਮਿਲਦੀ ਹੈ।੧।ਰਹਾਉ।

(ਪਰਹੇ ਭਾਈ!) ਇਹ (ਨਾਮ-) ਖ਼ਜ਼ਾਨਾ ਗੁਰੂ ਤੋਂ (ਹੀਮਿਲਦਾ ਹੈਆਪਾਭਾਵ ਤਿਆਗ ਕੇ ਸਦਾ (ਗੁਰੂ ਦੀਸਰਨ ਪੈਣਾ ਚਾਹੀਦਾ ਹੈ। ਇਹ ਨਾਮ ਸਦਾਥਿਰ ਪ੍ਰਭੂ ਦੀ ਹਜ਼ੂਰੀ ਵਿਚ ਪਹੁੰਚਣ ਵਾਸਤੇ ਪਰਵਾਨਾ ਹੈ, (ਨਾਮ ਦੀ ਸਹਾਇਤਾ ਨਾਲਜਨਮ ਮਰਨ ਦੀ ਫਾਹੀ (ਭੀਕੱਟੀ ਜਾਂਦੀ ਹੈ।੧।

(ਹੇ ਭਾਈਜੇ ਮੈਨੂੰ ਤੇਰਾ ਨਾਮ ਮਿਲ ਜਾਏਤਾਂਜੋ ਕੁਝ ਤੂੰ ਕਰਦਾ ਹੈਂਉਹ ਮੈਂ ਭਲਾ ਸਮਝਣ ਲੱਗ ਪਵਾਂਗਾ, (ਤੇਰੇ ਨਾਮ ਦੀ ਬਰਕਤਿ ਨਾਲਮਨ ਤੋਂ ਸਾਰਾ ਅਹੰਕਾਰ ਮੁੱਕ ਜਾਂਦਾ ਹੈ। ਹੇ ਨਾਨਕਆਖ (-ਹੇ ਭਾਈ!) ਉਸ ਪਰਮਾਤਮਾ ਦੀ ਸਰਨ ਪਏ ਰਹਿਣਾ ਚਾਹੀਦਾ ਹੈਸਾਰਾ ਜਹਾਨ ਜਿਸ ਦਾ ਪੈਦਾ ਕੀਤਾ ਹੋਇਆ ਹੈ।੨।੧੩।੯੯।

About admin_th

Check Also

Today’s Hukamnama 15.11.2019: Ber Sahib, Baoli Sahib, Damdama Sahib, Baba Darbara Singh, State Gurdwara Sahib

Today’s Hukamnama from Gurdwara Sri Ber Sahib Sultanpur Lodhi ਸੋਰਠਿ ਮਹਲਾ ੫ ਘਰੁ ੨ ਅਸਟਪਦੀਆ    ੴ …

error: Content is protected !!