Breaking News
Home / ਹੁਕਮਨਾਮਾ ਸਾਹਿਬ / ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਤੋਂ ਅੱਜ ਦਾ ਫੁਰਮਾਨ | ਸ਼ਨੀਵਾਰ 9 ਅਗਸਤ 2014 (ਮੁਤਾਬਿਕ 25 ਸਾਉਣ ਸੰਮਤ 546 ਨਾਨਕਸ਼ਾਹੀ)

ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਤੋਂ ਅੱਜ ਦਾ ਫੁਰਮਾਨ | ਸ਼ਨੀਵਾਰ 9 ਅਗਸਤ 2014 (ਮੁਤਾਬਿਕ 25 ਸਾਉਣ ਸੰਮਤ 546 ਨਾਨਕਸ਼ਾਹੀ)

11

ਰਾਗੁ ਸੋਰਠਿ ਬਾਣੀ ਭਗਤ ਕਬੀਰ ਜੀ ਕੀ ਘਰੁ ੧    ੴ ਸਤਿਗੁਰ ਪ੍ਰਸਾਦਿ ॥ ਬੁਤ ਪੂਜਿ ਪੂਜਿ ਹਿੰਦੂ ਮੂਏ ਤੁਰਕ ਮੂਏ ਸਿਰੁ ਨਾਈ ॥ ਓਇ ਲੇ ਜਾਰੇ ਓਇ ਲੇ ਗਾਡੇ ਤੇਰੀ ਗਤਿ ਦੁਹੂ ਨ ਪਾਈ ॥੧॥ ਮਨ ਰੇ ਸੰਸਾਰੁ ਅੰਧ ਗਹੇਰਾ ॥ ਚਹੁ ਦਿਸ ਪਸਰਿਓ ਹੈ ਜਮ ਜੇਵਰਾ ॥੧॥ ਰਹਾਉ ॥ ਕਬਿਤ ਪੜੇ ਪੜਿ ਕਬਿਤਾ ਮੂਏ ਕਪੜ ਕੇਦਾਰੈ ਜਾਈ ॥ ਜਟਾ ਧਾਰਿ ਧਾਰਿ ਜੋਗੀ ਮੂਏ ਤੇਰੀ ਗਤਿ ਇਨਹਿ ਨ ਪਾਈ ॥੨॥ ਦਰਬੁ ਸੰਚਿ ਸੰਚਿ ਰਾਜੇ ਮੂਏ ਗਡਿ ਲੇ ਕੰਚਨ ਭਾਰੀ ॥ ਬੇਦ ਪੜੇ ਪੜਿ ਪੰਡਿਤ ਮੂਏ ਰੂਪੁ ਦੇਖਿ ਦੇਖਿ ਨਾਰੀ ॥੩॥ ਰਾਮ ਨਾਮ ਬਿਨੁ ਸਭੈ ਬਿਗੂਤੇ ਦੇਖਹੁ ਨਿਰਖਿ ਸਰੀਰਾ ॥ ਹਰਿ ਕੇ ਨਾਮ ਬਿਨੁ ਕਿਨਿ ਗਤਿ ਪਾਈ ਕਹਿ ਉਪਦੇਸੁ ਕਬੀਰਾ ॥੪॥੧॥ {ਅੰਗ 654}

ਪਦਅਰਥ: ਮੂਏਮਰ ਗਏਖਪ ਗਏਖ਼ੁਆਰ ਹੋਏਜੀਵਨ ਵਿਅਰਥ ਗਵਾ ਗਏ। ਨਾਈਨਿਵਾ ਨਿਵਾ ਕੇਪੱਛਮ ਵਲ ਸਜਦੇ ਕਰ ਕਰ ਕੇਰੱਬ ਨੂੰ ਕਾਹਬੇ ਵਿਚ ਹੀ ਸਮਝ ਕੇ। ਓਇਉਹਨਾਂ (ਹਿੰਦੂਆਂਨੇ। ਲੇਲੈ ਕੇ, (ਆਪਣੇ ਮੁਰਦੇਲੈ ਕੇ। ਜਾਰੇਸਾੜ ਦਿੱਤੇ। ਗਾਡੇਦੱਬ ਦਿੱਤੇ। ਗਤਿ—{skt. गति = 1. condition, state, 2. knowledge, wisdom} 1. ਹਾਲਤ 2. ਉੱਚੀ ਆਤਮਕ ਅਵਸਥਾ। ਦੁਹੂਨਾਹ ਹਿੰਦੂਆਂ ਤੇ ਨਾਹ ਮੁਸਲਮਾਨਾਂ।੧।

ਗਹੇਰਾਗਹਿਰਾਡੂੰਘਾ (ਖਾਤਾ)। ਅੰਧਅੰਨ੍ਹਾ। ਦਿਸਪਾਸਾਤਰਫ਼। ਜੇਵਰਾਜੇਵਰੀਰੱਸੀਫਾਹੀ।੧।ਰਹਾਉ।

ਕਬਿਤਕਵਿਤਾ। ਕਬਿਤਾਕਵੀ ਲੋਕ। ਕਪੜਕਾਪੜੀ ਫ਼ਿਰਕੇ ਦੇ ਲੋਕਲੀਰਾਂ ਦੀ ਗੋਦੜੀ ਪਹਿਨਣ ਵਾਲੇ। ਕੇਦਾਰਾਹਿਮਾਲੇ ਪਰਬਤ ਵਿਚ ਇਕ ਹਿੰਦੂ ਤੀਰਥਰਿਆਸਤ ਗੜ੍ਹਵਾਲ (ਯੂਪੀ.) ਵਿਚਰੁਦ੍ਰ ਹਿਮਾਲੇ ਦੀ ਬਰਫ਼ਾਨੀ ਧਾਰਾ ਵਿਚ ਮਹਾ ਪੰਥ ਦੀ ਚੋਟੀ ਹੇਠ ਇਕ ਟਿੱਲੇ ਉੱਤੇ। ਇੱਥੇ ਸਦਾਸ਼ਿਵ ਦਾ ਮੰਦਰ ਹੈਜਿਸ ਵਿਚ ਝੋਟੇ ਦੀ ਸ਼ਕਲ ਦਾ ਮਹਾਂਦੇਵ ਹੈ। ਪਾਂਡਵਾਂ ਤੋਂ ਹਾਰ ਖਾ ਕੇ ਸ਼ਿਵ ਜੀ ਇੱਥੇ ਝੋਟੇ ਦੀ ਸ਼ਕਲ ਵਿਚ ਆਏ। ਇਨਹਿਇਹਨਾਂ ਲੋਕਾਂ ਭੀ।੨।

ਦਰਬੁ—{द्रव्यਧਨ। ਸੰਚਿਇਕੱਠਾ ਕਰ ਕੇ। ਗਡਿ ਲੇਦੱਬ ਰੱਖੇ। ਕੰਚਨ ਭਾਰੀਸੋਨੇ ਦੇ ਭਾਰਸੋਨੇ ਦੇ ਢੇਰ। ਨਾਰੀਨਾਰੀਆਂ।੩।

ਬਿਗੂਤੇਖ਼ੁਆਰ ਹੋਏ। ਨਿਰਖ—{Skt. निरीक्ष्यਗਹੁ ਨਾਲ ਤੱਕ ਕੇਨਿਰਨਾ ਕਰ ਕੇ। ਸਰੀਰਾਸਰੀਰ ਵਿਚਆਪਣੇ ਅੰਦਰ। ਗਤਿਉੱਚੀ ਆਤਮਕ ਅਵਸਥਾਗਿਆਨਸਮਝ।੪।

ਅਰਥ: ਹੇ ਮੇਰੇ ਮਨ! (ਅਗਿਆਨਤਾ ਦੇ ਕਾਰਨਸਿਮਰਨ ਤੋਂ ਖੁੰਝ ਕੇ ਜਗਤ ਇਕ ਹਨੇਰਾ ਖਾਤਾ ਬਣਿਆ ਪਿਆ ਹੈਅਤੇ ਚੌਹੀਂ ਪਾਸੀਂ ਜਮਾਂ ਦੀ ਫਾਹੀ ਖਿਲਰੀ ਪਈ ਹੈ (ਭਾਵਲੋਕ ਉਹ ਉਹ ਕੰਮ ਹੀ ਕਰ ਰਹੇ ਹਨ ਜਿਨ੍ਹਾਂ ਨਾਲ ਹੋਰ ਵਧੀਕ ਅਗਿਆਨਤਾ ਵਿਚ ਫਸਦੇ ਜਾਣ)੧।ਰਹਾਉ।

ਹਿੰਦੂ ਲੋਕ ਬੁਤਾਂ ਦੀ ਪੂਜਾ ਕਰ ਕਰ ਕੇ ਖ਼ੁਆਰ ਹੋ ਰਹੇ ਹਨਮੁਸਲਮਾਨ (ਰੱਬ ਨੂੰ ਮੱਕੇ ਵਿਚ ਹੀ ਸਮਝ ਕੇ ਉਧਰਸਿਜਦੇ ਕਰ ਰਹੇ ਹਨਹਿੰਦੂਆਂ ਨੇ ਆਪਣੇ ਮੁਰਦੇ ਸਾੜ ਦਿੱਤੇ ਤੇ ਮੁਸਲਮਾਨਾਂ ਦੇ ਦੱਬ ਦਿੱਤੇ (ਇਸੇ ਵਿਚ ਹੀ ਝਗੜਦੇ ਰਹੇ ਕਿ ਸੱਚਾ ਕੌਣ ਹੈ)। (ਹੇ ਪ੍ਰਭੂਤੂੰ ਕਿਹੋ ਜਿਹਾ ਹੈਂਇਹ ਸਮਝ ਦੋਹਾਂ ਧਿਰਾਂ ਨੂੰ ਨਾਹ ਪਈ।੧।

(ਵਿਦਵਾਨਕਵੀ ਲੋਕ ਆਪੋ ਆਪਣੀ ਕਾਵਿਰਚਨਾ ਪੜ੍ਹਨ (ਭਾਵਵਿੱਦਿਆ ਦੇ ਮਾਣਵਿਚ ਹੀ ਮਸਤ ਹਨਕਾਪੜੀ (ਆਦਿਕਸਾਧੂ ਕੇਦਾਰਾ (ਆਦਿਕਤੀਰਥਾਂ ਤੇ ਜਾ ਜਾ ਕੇ ਜੀਵਨ ਵਿਅਰਥ ਗਵਾਉਂਦੇ ਹਨਜੋਗੀ ਲੋਕ ਜਟਾ ਰੱਖ ਰੱਖ ਕੇ ਹੀ ਇਹ ਸਮਝਦੇ ਰਹੇ ਕਿ ਇਹੀ ਰਾਹ ਠੀਕ ਹੈ। (ਹੇ ਪ੍ਰਭੂ!) ਤੇਰੀ ਬਾਬਤ ਸੂਝ ਇਹਨਾਂ ਲੋਕਾਂ ਨੂੰ ਭੀ ਨਾਹ ਪਈ।੨।

ਰਾਜੇ ਧਨ ਜੋੜ ਜੋੜ ਕੇ ਉਮਰ ਗੰਵਾ ਗਏਉਹਨਾਂ ਸੋਨੇ (ਆਦਿਕਦੇ ਢੇਰ (ਭਾਵਖ਼ਜ਼ਾਨੇਧਰਤੀ ਵਿਚ ਦੱਬ ਰੱਖੇਪੰਡਿਤ ਲੋਕ ਵੇਦਪਾਠੀ ਹੋਣ ਦੇ ਹੰਕਾਰ ਵਿਚ ਖਪਦੇ ਹਨਤੇਇਸਤ੍ਰੀਆਂ (ਸ਼ੀਸ਼ੇ ਵਿਚਆਪਣੇ ਰੂਪ ਤੱਕਣ ਵਿਚ ਹੀ ਜ਼ਿੰਦਗੀ ਅਜਾਈਂ ਬਿਤਾ ਰਹੀਆਂ ਹਨ।੩।

ਆਪੋਆਪਣੇ ਅੰਦਰ ਝਾਤ ਮਾਰ ਕੇ ਵੇਖ ਲਵੋਪਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਤੋਂ ਬਿਨਾ ਸਭ ਜੀਵ ਖ਼ੁਆਰ ਹੋ ਰਹੇ ਹਨ। ਕਬੀਰ ਸਿੱਖਿਆ ਦੀ ਗੱਲ ਆਖਦਾ ਹੈ ਕਿ ਪਰਮਾਤਮਾ ਦੇ ਨਾਮ ਤੋਂ ਬਿਨਾ ਕਿਸੇ ਨੂੰ (ਜੀਵਨ ਦੀ)ਸਹੀ ਸੂਝ ਨਹੀਂ ਪੈਂਦੀ।੪।੧।

ਸ਼ਬਦ ਦਾ ਭਾਵਸਿਮਰਨ ਤੋਂ ਬਿਨਾ ਜੀਵਨ ਵਿਅਰਥ ਹੈ। ਸਿਮਰਨਹੀਨ ਬੰਦਿਆਂ ਲਈ ਇਹ ਜਗਤ ਇਕ ਅੰਨ੍ਹਾ ਖਾਤਾ ਹੈਉਹਨਾਂ ਦੇ ਕਰਮ ਉਹਨਾਂ ਵਾਸਤੇ ਹੋਰ ਹੋਰ ਫਾਹੀ ਦਾ ਕੰਮ ਕਰਦੇ ਹਨ।

About admin_th

Check Also

Today’s Hukamnama 15.11.2019: Ber Sahib, Baoli Sahib, Damdama Sahib, Baba Darbara Singh, State Gurdwara Sahib

Today’s Hukamnama from Gurdwara Sri Ber Sahib Sultanpur Lodhi ਸੋਰਠਿ ਮਹਲਾ ੫ ਘਰੁ ੨ ਅਸਟਪਦੀਆ    ੴ …

error: Content is protected !!