ਭਾਰਤ ਦੇ 65ਵੇਂ ਸੁਤੰਤਰਤਾ ਦਿਵਸ ਦੇ ਮੌਕੇ ‘ਤੇ 15 ਅਗਸਤ 2012 ਦਿਨ ਬੁੱਧਵਾਰ ਨੂੰ ਗੁਰੂ ਨਾਨਕ ਸਟੇਡੀਅਮ ਕਪੂਰਥਲਾ ਵਿਖੇ ਹੋਏ ਜਿਲ੍ਹਾ ਪੱਧਰੀ ਸਮਾਗਮ ਵਿਚ ਵੱਖ-ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੀਆਂ 26 ਸਖਸ਼ੀਅਤਾਂ ਨੂੰ ਸਨਮਾਨਤ ਕੀਤਾ ਗਿਆ। ਅੱਜ ਦੇ ਇਸ ਸਮਾਗਮ ਵਿੱਚ ਸ. ਸਰਵਣ ਸਿੰਘ ਫਿਲੌਰ ਜੇਲ੍ਹ ਮੰਤਰੀ ਪੰਜਾਬ ਅਤੇ ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀਮਤੀ ਅਲਕ ਨੰਦਾ ਦਿਆਲ ਨੇ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ। ਇਸ ਮੌਕੇ ਸਨਮਾਨਤ ਕੀਤੀਆਂ ਗਈਆਂ ਸਖਸ਼ੀਅਤਾਂ ਵਿੱਚ ਪਿੰਡ ਠੱਟਾ ਨਵਾਂ ਦੀ ਵੈਬਸਾਈਟ ਤਿਆਰ ਕਰਨ ਤੇ ਸ. ਹਰਜਿੰਦਰ ਸਿੰਘ ਨੂੰ ਸਨਮਾਨ ਚਿੰਨ ਅਤੇ ਪ੍ਰਮਾਣ ਪੱਤਰ ਪ੍ਰਦਾਨ ਕਰਕੇ ਸਨਮਾਨਤ ਕੀਤਾ ਗਿਆ ਅਤੇ ਵੈਬਸਾਈਟ ਦੀ ਸਮੂਹ ਟੀਮ ਦੀ ਸਰਾਹਣਾ ਕੀਤੀ ਗਈ। ਜਿਕਰ ਯੋਗ ਹੈ ਕਿ ਹੁਣ ਇਸ ਵੈਬਸਾਈਟ ਰਾਹੀਂ ਠੱਟਾ ਨਵਾਂ ਅਤੇ ਠੱਟਾ ਪੁਰਾਣਾ ਸਮੇਤ 16 ਪਿੰਡ ਦੁਨੀਆ ਦੇ ਸੰਪਰਕ ਵਿੱਚ ਹਨ।
(ਤਸਵੀਰ ਵਿੱਚ ਸ. ਸਰਵਣ ਸਿੰਘ ਫਿਲੌਰ ਜੇਲ੍ਹ ਮੰਤਰੀ ਪੰਜਾਬ ਅਤੇ ਸ੍ਰੀਮਤੀ ਅਲਕ ਨੰਦਾ ਦਿਆਲ ਡਿਪਟੀ ਕਮਿਸ਼ਨਰ ਕਪੂਰਥਲਾ ਸਨਮਾਨ ਚਿੰਨ ਪ੍ਰਦਾਨ ਕਰਦੇ ਹੋਏ)