Breaking News
Home / ਉੱਭਰਦੀਆਂ ਕਲਮਾਂ / ਅਜ਼ਾਦੀ ਕਾਹਦੀ ਮਿਲੀ ਫਿਰ ਗੁਲਾਮ ਹੋ ਗਏ, ਲੀਡਰਾਂ ਦੀ ਲੀਡਰੀ ਦੇ ਨਾਮ ਹੋ ਗਏ-ਪਰਮਿੰਦਰ ਸਿੰਘ ਚਾਨਾ

ਅਜ਼ਾਦੀ ਕਾਹਦੀ ਮਿਲੀ ਫਿਰ ਗੁਲਾਮ ਹੋ ਗਏ, ਲੀਡਰਾਂ ਦੀ ਲੀਡਰੀ ਦੇ ਨਾਮ ਹੋ ਗਏ-ਪਰਮਿੰਦਰ ਸਿੰਘ ਚਾਨਾ

2

ਅਜ਼ਾਦੀ ਕਾਹਦੀ ਮਿਲੀ ਫਿਰ ਗੁਲਾਮ ਹੋ ਗਏ ਲੀਡਰਾਂ ਦੀ ਲੀਡਰੀ ਦੇ ਨਾਮ ਹੋ ਗਏ,

ਖਿੱਚ-ਧੂਅ ਜੋ ਕਰਦੇ ਆਪਣੇ ਹੀ ਆਪ ਲਈ ਹੋਲੀ-ਹੋਲੀ ਸਭ ਸ਼ਰੇਆਮ ਹੋ ਗਏ।

ਬਲਹਾਰੇ ਜਾਵਾਂ ਉਹਨਾਂ ਜੋ ਦੇ ਗਏ ਕੁਰਬਾਨੀਆਂ ਲੀਡਰ ਹੀ ਫਿਲਮੀ ਸਟਾਰ ਹੋ ਗਏ,

ਅਜ਼ਾਦੀ ਕਾਹਦੀ ਮਿਲੀ ਫਿਰ ਗੁਲਾਮ ਹੋ ਗਏ ਲੀਡਰਾਂ ਦੀ ਲੀਡਰੀ ਦੇ ਨਾਮ ਹੋ ਗਏ।

ਦੇਸ਼ ਛੱਡ ਆਪਣਾ ਫਿਰ ਗੁਲਾਮ ਬਣ ਜਾਣਾ ਏ ਲੀਡਰ ਭਾਸ਼ਨਾ ਦੇ ਸਿਰ ਤੇ ਮਿਸਾਲ ਹੋ ਗਏ,

ਜਾਤੀਆਂ ‘ਚ ਵੰਡ, ਵੰਡ ਦੇਸ਼ ਦੀ ਕਰਾਈ ਏ ਇਹੀ ਲੀਡਰਾਂ ਦੀ ਸੋਚ ਦਾ ਇਨਾਮ ਹੋ ਗਏ।

ਅਜ਼ਾਦੀ ਕਾਹਦੀ ਮਿਲੀ ਫਿਰ ਗੁਲਾਮ ਹੋ ਗਏ ਲੀਡਰਾਂ ਦੀ ਲੀਡਰੀ ਦੇ ਨਾਮ ਹੋ ਗਏ,

ਵੱਡੇ-ਵੱਡੇ ਲਾਰਿਆਂ ‘ਚ ਦੇਸ਼ ਨੂੰ ਜੋ ਤੋੜਦੇ ਨੇ ਦੇਖਦੇ ਹੀ ਦੇਖਦੇ ਗਵਾਹ ਮੁੱਖ ਮੋੜ ਗਏ।

ਦੇਸ਼ ਭਗਤਾਂ ਨੇ ਲਾਰਿਆਂ ‘ਚ ਕੱਟੀ ਨਹੀਓ ਜ਼ਿੰਦਗੀ ਹੱਸ-ਹੱਸ ਰੱਸੇ ਚੁੰਮ ਦਮ ਜੋ ਤੋੜ ਗਏ,

ਅਜ਼ਾਦੀ ਕਾਹਦੀ ਮਿਲੀ ਫਿਰ ਗੁਲਾਮ ਹੋ ਗਏ ਲੀਡਰਾਂ ਦੀ ਲੀਡਰੀ ਦੇ ਨਾਮ ਹੋ ਗਏ।

ਦੇਸ਼ ਭਾਵੇ ਹੋ ਗਿਆ ਅਜ਼ਾਦ ਪਰਮਿੰਦਰਾ ਇਨਸਾਨ ਅੱਜ ਫਿਰ ਵੀ ਗੁਲਾਮ ਹੋ ਗਏ,

ਅਸਲ-ਰਸੂਖ ਅੱਜ-ਕੱਲ੍ਹ ਜੋ ਕਹਾਉਦੇ ਨੇ ਚਾਨੇ ਉਹੀ ਦੇਸ਼ ਲਈ ਗੱਦਾਰ ਹੋ ਗਏ।

ਅਜ਼ਾਦੀ ਕਾਹਦੀ ਮਿਲੀ ਫਿਰ ਗੁਲਾਮ ਹੋ ਗਏ ਲੀਡਰਾਂ ਦੀ ਲੀਡਰੀ ਦੇ ਨਾਮ ਹੋ ਗਏ।

-ਪਰਮਿੰਦਰ ਸਿੰਘ ਚਾਨਾ

About admin_th

Check Also

Today’s Hukamnama from Gurdwara Sri Ber Sahib Sultanpur Lodhi

ਸਨਿੱਚਰਵਾਰ 16 ਮਾਰਚ 2019 (3 ਚੇਤ ਸੰਮਤ 551 ਨਾਨਕਸ਼ਾਹੀ) ਧਨਾਸਰੀ ਮਹਲਾ ੫ ॥ ਅਉਖੀ ਘੜੀ …

error: Content is protected !!