Home / ਹੈਡਲਾਈਨਜ਼ ਪੰਜਾਬ / Supereme Court ਦਾ ਫਿਰ ਪੱਗ ‘ਤੇ ਸਵਾਲ; ਮਾਮਲਾ ਆਸਥਾ ਅਤੇ ਸੁਰੱਖਿਆ ਦਾ

Supereme Court ਦਾ ਫਿਰ ਪੱਗ ‘ਤੇ ਸਵਾਲ; ਮਾਮਲਾ ਆਸਥਾ ਅਤੇ ਸੁਰੱਖਿਆ ਦਾ

ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਇਹ ਜਾਣਨ ਦੀ ਇੱਛਾ ਜਤਾਈ ਕਿ ਕੀ ਸਿੱਖਾਂ ਦੀ ਪੱਗ ਜਾਂ ਪਟਕਾ ਸਿੱਖ ਖਿਡਾਰੀਆਂ ਦੁਆਰਾ ਸਾਈਕਲਿੰਗ ਵਰਗੀਆਂ ਖੇਡਾਂ ਵਿਚ ਹਿੱਸਾ ਲੈਣ ਸਮੇਂ ਹੈਲਮਟ ਨਾਲ ਖਰਾਬ ਹੋ ਸਕਦੀਆਂ ਹਨ। ਜਸਟਿਸ ਐਸ.ਏ. ਬੌਬਦ ਅਤੇ ਜਸਟਿਸ ਐਲ. ਨਗੇਸਵਾਰਾ ਰਾਓ ਦੀ ਇਕ ਬੈਂਚ ਨੇ ਕਿਹਾ ਕਿ ਭਾਰਤ ਵਿਚ ਬਹੁਤ ਸਾਰੇ ਮਹਾਨ ਖਿਡਾਰੀ ਹਨ ਜਿੰਨ੍ਹਾਂ ਨੇ ਪਟਕਾ  ਬੰਨ੍ਹ ਕੇ ਖੇਡ ਚੁੱਕੇ ਹਨ। ਕੋਰਟ ਨੇ ਸੁਝਾਅ ਦਿੰਦੇ ਕਿਹਾ  ਕਿ ਜੇਕਰ ਇਕ ਸਿੱਖ ਸਾਈਕਲਿੰਗ ਵਰਗੀਆਂ ਖੇਡਾਂ ‘ਚ ਜਿੱਥੇ ਹੈਲਮਟ ਪਹਿਨਣਾ ਅਤਿ ਜ਼ਰੂਰੀ ਹੁੰਦਾ ਹੈ, ਤਾਂ ਉਹ ਸੁਰੱਖਿਆ ਮੁੱਦੇ ਨੂੰ ਅਹਿਮ ਮੰਨਦਿਆਂ ਹੈਲਮਟ ਹੇਠੋਂ ਪਟਕਾ ਜਾਂ ਪਗੜੀ ਬੰਨ੍ਹਣ ਬਾਬਤ ਵਿਚਾਰ ਕਰ ਸਕਦਾ ਹੈ। ਬੈਂਚ ਨੇ ਕਿਹਾ ਕਿ ਉਹ ਸੁਰੱਖਿਆ ਨੂੰ ਲੈ ਕੇ ਚਿੰਤਤ ਹਨ, ਨਹੀਂ ਤਾਂ ਇਹ ਬਿਲਕੁਲ ਸਾਫ ਹੈ ਕਿ ਸਿੱਖਾਂ ਨੂੰ ਹੈਲਮਟ ਪਾਉਣ ਦੀ ਕੋਈ ਜ਼ਰੂਰਤ ਨਹੀਂ ਹੈ।

ਸੁਪਰੀਮ ਕੋਰਟ ਨੇ ਇਹ ਜਾਣਨਾ ਚਾਹਿਆ ਕਿ ਸਿੱਖ ਐਥਲੀਟਾਂ ਵਲੋਂ ਸਾਈਕਲਿੰਗ ਵਰਗੀਆਂ ਖੇਡਾਂ ਵਿਚ ਭਾਗ ਲੈਣ ਦੌਰਾਨ ਹੈਲਮੈਟਸ ਦੇ ਨਾਲ ਪਟਕਾ ਪਹਿਨਿਆ ਜਾ ਸਕਦਾ ਹੈ, ਜੇਕਰ ਇਹ ਉਨ੍ਹਾਂ ਦੇ ਵਿਸ਼ਵਾਸ ਨੂੰ ਪ੍ਰਭਾਵਤ ਨਹੀਂ ਕਰਦਾ ਹੈ। ਜਸਟਿਸ ਐਸਏ ਬੋਬੇਡੇ ਅਤੇ ਜਸਟਿਸ ਐਲ ਨਾਗੇਸ਼ਵਰ ਰਾਓ ਦੀ ਬੈਂਚ ਨੇ ਕਿਹਾ ਕਿ ਭਾਰਤ ਵਿਚ ਕਈ ਮਹਾਨ ਐਥਲੀਟਾਂ ਨੇ ਪਟਕੇ ਦੇ ਨਾਲ ਖੇਡਿਆ ਅਤੇ ਸੁਝਾਅ ਦਿਤਾ ਕਿ ਜੇਕਰ ਇਕ ਸਿੱਖ ਸਾਈਕਲ ਚਲਾਉਣ ਵਰਗੀਆਂ ਖੇਡਾਂ ਵਿਚ ਭਾਗ ਲੈਣਾ ਚਾਹੁੰਦਾ ਹੈ, ਜਿੱਥੇ ਹੈਲਮੈਟ ਪਹਿਨਣਾ ਜ਼ਰੂਰੀ ਹੈ ਤਾਂ ਉਹ ਵਿਚਾਰ ਕਰ ਸਕਦਾ ਹੈ ਕਿ ਸੁਰੱਖਿਆ ਦੇ ਲਿਹਾਜ ਨਾਲ ਹੈਲਮੇਟ ਦੀ ਥਾਂ ‘ਤੇ ਇਕ ਪਟਕਾ ਪਹਿਨੇ। 

ਉਨ੍ਹਾਂ ਕਿਹਾ ਕਿ ਅਸੀਂ ਸੁਰੱਖਿਆ ਕਾਰਨਾਂ ਕਰਕੇ ਅਜਿਹਾ ਕਰਦੇ ਹਾਂ, ਵੈਸੇ ਤਾਂ ਇਹ ਸਪੱਸ਼ਟ ਹੈ ਕਿ ਸਿੱਖਾਂ ਨੂੰ ਹੈਲਮੇਟ ਪਹਿਨਣ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ”ਅਦਾਲਤ ਇਹ ਜਾਣਨਾ ਚਾਹੁੰਦੀ ਹੈ ਕਿ ਧਰਮ ਵਿਚ ਪੱਗੜੀ ਦਾ ਇਕ ਵਿਸ਼ੇਸ਼ ਜ਼ਰੂਰੀ ਆਕਾਰ ਕੀ ਹੈ?” ਬੈਂਚ ਨੇ ਇਹ ਵੀ ਕਿਹਾ ਕਿ ”ਸਾਡੇ ਕੋਲ ਮਿਲਖਾ ਸਿੰਘ, ਬਿਸ਼ਨ ਸਿੰਘ ਬੇਦੀ ਵਰਗੇ ਪੱਗੜੀ ਤੋਂ ਬਿਨਾਂ ਖੇਡਣ ਵਾਲੇ ਮਹਾਨ ਸਿੱਖ ਐਥਲੀਟਾਂ ਦੀਆਂ ਉਦਾਹਰਨਾਂ ਹਨ। ਅਜਿਹਾ ਨਹੀਂ ਹੈ ਕਿ ਸਿੱਖ ਪੱਗੜੀ ਤੋਂ ਬਿਨਾਂ ਕੁੱਝ ਵੀ ਨਹੀਂ ਕਰਦੇ ਹਨ।” ਅਦਾਲਤ ਉਸ ਅਰਜ਼ੀ ‘ਤੇ ਸੁਣਵਾਈ ਕਰ ਰਹੀ ਸੀ, ਜਿਸ ਵਿਚ ਦਿੱਲੀ ਸਥਿਤ ਸਾਈਕਲ ਚਾਲਕ ਜਗਦੀਪ ਸਿੰਘ ਪੁਰੀ ਨੂੰ ਪੱਗੜੀ ਦੀ ਬਜਾਏ ਹੈਲਮੇਟ ਪਹਿਨਣ ਲਈ ਕਿਹਾ ਗਿਆ ਸੀ ਪਰ ਉਸ ਦੇ ਇਨਕਾਰ ਕਰਨ ‘ਤੇ ਉਸ ਨੂੰ ਇਸ ਸਾਈਕਲ ਦੌੜ ਲਈ ਆਯੋਗ ਕਰਾਰ ਦਿਤਾ ਗਿਆ ਸੀ। ਉਨ੍ਹਾਂ ਨੇ ਸੁਝਾਅ ਦਿਤਾ ਸੀ ਕਿ ਜੇਕਰ ਸੁਰੱਖਿਆ ਦੀ ਜ਼ਰੂਰਤ ਨੂੰ ਪੂਰਾ ਕਰਨ ਦੇ ਲਈ ਹੈਲਮੇਟ ਨਾਲ ਪਟਕਾ ਪਹਿਨਦਾ ਹੈ ਤਾਂ ਇਹ ਉਨ੍ਹਾਂ ਦੇ ਧਾਰਮਿਕ ਵਿਸ਼ਵਾਸ ਨੂੰ ਪ੍ਰਭਾਵਤ ਨਹੀਂ ਕਰਦਾ ਹੈ। ਪੱਗੜੀ ਦਾ ਆਕਾਰ ਉਨ੍ਹਾਂ ਦੇ (ਸਿੱਖ) ਧਰਮ ਦਾ ਹਿੱਸਾ ਨਹੀਂ ਹੋ ਸਕਦਾ ਹੈ। ਅਦਾਲਤ ਨੇ ਅੱਗੇ ਪੁੱਛਿਆ ਕਿ ਕਾਨੂੰਨੀ ਸਮੱਸਿਆ ਇਹ ਹੈ ਕਿ ਜੇਕਰ ਵੱਖ-ਵੱਖ ਤਰ੍ਹਾਂ ਦੀਆਂ ਪੱਗਾਂ ਦੀ ਇਜਾਜ਼ਤ ਹੈ ਤਾਂ ਕੀ ਹਰਜ਼ ਹੈ ਇਕ ਹੈਲਮੇਟ ਪਹਿਨਣ ਵਿਚ? 

ਪੁਰੀ ਦੇ ਵਕੀਲ ਨੇ ਜਵਾਬ ਦਿਤਾ ਕਿ ਇਕ ਸਿੱਖ ਇਕ ਹੈਲਮੇਟ ਨਹੀਂ ਪਹਿਨ ਸਕਦਾ ਹੈ ਕਿਉਂਕਿ ਸਿੱਖ ਧਰਮ ਦੇ ਅਨੁਸਾਰ ਉਸ ਨੂੰ ਪੱਗੜੀ ਪਹਿਨਣਾ ਜ਼ਰੂਰੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਨੇ ਸੁਣਵਾਈ ਦੇ ਮਾਮਲੇ ਵਿਚ ਦਖ਼ਲ ਲਈ ਅਰਜ਼ੀ ਦਾਇਰ ਕੀਤੀ ਹੈ, ਨੇ ਤਰਕ ਦਿਤਾ ਕਿ ਸਿੱਖ ਦੂਜੇ ਵਿਸ਼ਵ ਯੁੱਧ ਵਿਚ ਲੜੇ ਸਨ ਅਤੇ ਦੇਸ਼ ਦੀ ਆਜ਼ਾਦੀ ਵਿਚ ਵੀ ਯੋਗਦਾਨ ਦਿਤਾ ਸੀ ਅਤੇ ਜੇਕਰ ਸਿੱਖਾਂ ਨੂੰ ਪੱਗੜੀ ਪਹਿਨਣ ਦੀ ਇਜਾਜ਼ਤ ਨਹੀਂ ਤਾਂ ਸਾਡੀ ਪਛਾਣ ਕੀ ਹੋਵੇਗੀ? ਬੈਂਚ ਨੇ ਕਿਹਾ ਕਿ ਉਹ ਸਿੱਖ ਧਰਮ ਦੇ ਆਧਾਰ ‘ਤੇ ਤਰਕ ਜਾਣਨਾ ਚਾਹੁੰਦਾ ਹੈ, ਭਾਵਨਾਤਮਕ ਤੌਰ ‘ਤੇ ਨਹੀਂ। ਉਨ੍ਹਾਂ ਕਿਹਾ ਕਿ ਇਸ ਦੇਸ਼ ਨੂੰ ਸਿੱਖਾਂ ‘ਤੇ ਮਾਣ ਹੈ। 

ਅਦਾਲਤ ਨੇ ਇਸ ਮਾਮਲੇ ਦੇ ਦੋ ਹਫ਼ਤਿਆਂ ਤੋਂ ਬਾਅਦ ਪੋਸਟ ਕੀਤਾ। ਸਾਈਕਲਿੰਗ ਘਟਨਾ ਦੇ ਪ੍ਰਬੰਧਕ ਨੂੰ ਇਸ ਮੁੱਦੇ ਵਿਚ ਅਪਣਾ ਸਟੈਂਡ ਸਪੱਸ਼ਟ ਕਰਨ ਦੇ ਲਈ ਜਵਾਬ ਦੇਣ ਲਈ ਆਖਿਆ। ਪੁਰੀ ਨੂੰ ਇਕ ਸਾਈਕਲ ਦੌੜ ਤੋਂ ਆਯੋਗ ਕਰਾਰ ਦਿਤਾ ਸੀ ਕਿਉਂਕਿ ਉਨ੍ਹਾਂ ਨੇ ਇਸ ਦੌੜ ਦੌਰਾਨ ਹੈਲਮੇਟ ਪਹਿਨਣ ਤੋਂ ਇਨਕਾਰ ਕਰ ਦਿਤਾ ਸੀ। ਇਸ ਤੋਂ ਬਾਅਦ ਪੁਰੀ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ ਤਾਕਿ ਪੱਗੜੀਧਾਰੀ ਸਿੱਖਾਂ ਨੂੰ ਕਿਸੇ ਵੀ ਖੇਡ ਦੌਰਾਨ ਹੈਲਮੇਟ ਪਹਿਨਣ ਤੋਂ ਮੁਕਤ ਕੀਤਾ ਜਾ ਸਕੇ।

About thatta

Comments are closed.

Scroll To Top
error: