Home / ਹੈਡਲਾਈਨਜ਼ ਪੰਜਾਬ / SGPC ਦੇ ਵਿਰੋਧ ‘ਤੇ ਆਇਆ Sunny Leone ਦਾ ਇਹ ਪ੍ਰਤੀਕਰਮ….

SGPC ਦੇ ਵਿਰੋਧ ‘ਤੇ ਆਇਆ Sunny Leone ਦਾ ਇਹ ਪ੍ਰਤੀਕਰਮ….

ਸਨੀ ਲਿਓਨ ਦਾ ਜਨਮ ਸਾਰਨੀਆ, ਓਂਟਾਰਿਓ/ਔਨਤਰਿਓ ਵਿੱਚ ਇੱਕ ਪੰਜਾਬੀ ਪਰਿਵਾਰ ਵਿੱਚ ਹੋਇਆ ਇਸ ਦੇ ਪਿਤਾ ਦਾ ਜਨਮ ਤਿੱਬਤ ਵਿੱਚ ਹੋਇਆ, ਜਿਸਦਾ ਪਾਲਣ-ਪੋਸ਼ਣ ਦਿੱਲੀ ਵਿੱਚ ਹੋਇਆ ਅਤੇ ਮਾਤਾ ਸਿਰਮੌਰ ਜ਼ਿਲਾ, ਹਿਮਾਚਲ ਪ੍ਰਦੇਸ਼ ਤੋਂ ਸੀ। ਜਦੋਂ ਇਹ ਛੋਟੀ ਉਮਰ ਦੀ ਸੀ ਤਾਂ ਗਲੀ ਦੇ ਮੁੰਡਿਆ ਨਾਲ ਹਾਕੀ ਖੇਡਦੀ ਸੀ ਅਤੇ ਆਈਸ ਸਕੇਟਿੰਗ ਕਰਨਾ ਪਸੰਦ ਕਰਦੀ ਸੀ।  ਹਾਲਾਂਕਿ ਉਹ ਸਿੱਖ ਸੀ, ਪਰ ਉਸਦੇ ਮਾਤਾ-ਪਿਤਾ ਨੇ ਉਸ ਨੂੰ ਇੱਕ ਕ੍ਰਿਸਟੀ ਸਕੂਲ ਵਿੱਚ ਦਾਖ਼ਲ ਕਰਵਾਇਆ ਕਿਉਂਕਿ ਉਸ ਲਈ ਇੱਕ ਆਮ ਸਕੂਲ ਵਿਚ ਜਾਣਾ ਖ਼ਤਰਾ ਸਮਝਿਆ ਗਿਆ।  ਜਦੋਂ ਉਹ 12 ਸਾਲਾਂ ਦੀ ਹੋਈ ਤਾਂ ਉਸਦਾ ਪਰਿਵਾਰ ਫ਼ੋਰਟ ਗ੍ਰੇਟਿਅਟ, ਮਿਸ਼ੀਗਨ ਚਲਾ ਗਿਆ ਅਤੇ ਉਸਤੋਂ ਇੱਕ ਸਾਲ ਬਾਅਦ ਹੀ ਲੇਕ ਫ਼ਾਰੇਸਟ, ਕੈਲੀਫ਼ੋਰਨੀਆ ਚਲਾ ਗਿਅਾ।  ਸੰਨੀ ਲਿਓਨ ਨੇ 1999 ਵਿਚ ਹਾਈ ਸਕੂਲ ਤੋਂ ਡਿਗਰੀ ਪ੍ਰਾਪਤ ਕੀਤੀ ਅਤੇ ਕਾਲਜ ਵਿਚ ਦਾਖ਼ਲ ਹੋਈ। ਅਸ਼ਲੀਲ ਫ਼ਿਲਮਾਂ ਦੀ ਦੁਨਿਆਂ ਵਿਚ ਆਉਣ ਤੋਂ ਪਹਿਲਾਂ ਉਹ ਜਰਮਨ ਬੇਕਰੀ, ਜਿੱਫ਼ੀ ਲੁਬ ਵਿਚ ਕੰਮ ਕਰਦੀ ਸੀ। ਉਸਤੋਂ ਬਾਅਦ ਉਸਨੇ ਇੱਕ ਕਰ ਅਤੇ ਨਿਵਰਤੀ ਮਾਮਲਿਆਂ ਨਾਲ ਜੁੜੀ ਕੰਪਨੀ ਵਿਚ ਵੀ ਕੰਮ ਕੀਤਾ। ਔਰੇਂਜ ਕਾਉਂਟੀ ਵਿਚ ਨਰਸ ਦੀ ਪੜ੍ਹਾਈ ਕਰਦੇ ਵਕ਼਼ਤ ਉਸਦੀ ਇੱਕ ਸਹੇਲੀ, ਜੋ ਕਾਮੁਕ ਨਰਤਕੀ ਸੀ, ਨੇ ਲਿਓਨ ਨੂੰ ਜਾਨ ਸਟੀਵੰਸ ਨਾਲ ਮਿਲਾਇਆ, ਜੋ ਕੀ ਇੱਕ ਦੱਲਾ(ਦਲਾਲ) ਸੀ। ਉਸਨੇ ਸੰਨੀ ਦੀ ਜੇ ਏਲੇਨ ਨਾਲ ਮੁਲਾਕਾਤ ਕਰਵਾਈ ਜੋ ਪੈਂਟਹਾਉਸ(Penthouse) ਮੈਗਜ਼ੀਨ ਦਾ ਚਿੱਤਰਕਾਰ ਸੀ।  ਜਦੋਂ ਉਸਨੇ ਆਪਣੇ ਅਸ਼ਲੀਲ ਕਰੀਅਰ ਲਈ ਨਾਮ ਚੁਨਣਾ ਸੀ ਤਾਂ ਉਸਨੇ ਆਪਣਾ ਅਸਲੀ ਨਾਮ ਸੰਨੀ ਦੱਸਿਆ। ਲਿਓਨ ਨਾਮ ਉਸਨੂੰ ਬਾਅਦ ਵਿਚ ਬੋਬ ਗਸਿਓਨੀ ਨੇ ਦਿੱਤਾ ਜੋ ਪੇਂਟਹਾਉਸ ਦਾ ਪੁਰਾਣਾ ਮਾਲਕ ਸੀ। ਲਿਓਨ ਨੇ ਪੇਂਟਹਾਉਸ ਲਈ ਚਿੱਤਰ ਕਢਵਾਏ ਅਤੇ ਉਨ੍ਹਾਂ ਨੂੰ ਮਾਰਚ 2002 ਦੀ ਪੇਂਟ ਆਫ਼ ਦੀ ਮੰਥ ਵਿੱਚ ਸ਼ਾਮਿਲ ਕੀਤਾ ਗਿਆ। ਇਸਤੋਂ ਬਾਅਦ 2002 ਦੇ ਹਸਲਰ(Hustler) ਮੈਗਜ਼ੀਨ ਦੇ ਸੰਸਕਰਣ ਵਿਚ ਉਸਨੂੰ ਹਸਲਰ ਹਨੀ ਦਾ ਪੁਰਸਕਾਰ(ਅਵਾਰਡ) ਦਿੱਤਾ ਗਿਆ।

ਐਸਜੀਪੀਸੀ ਵੱਲੋਂ ਨਾਮ ਦੇ ਵਿਰੋਧ ਸਮੇਤ ਕਈ ਮੁੱਦਿਆਂ ’ਤੇ ਅਦਾਕਾਰਾ ਸਨੀ ਲਿਓਨੀ ਨਾਲ ਬੀਬੀਸੀ ਦੀ ਖ਼ਾਸ ਗੱਲਬਾਤ। ਉਨ੍ਹਾਂ ਕਿਹਾ ਕਿ ਪੋਰਨ ਸਨਅਤ ਬਾਰੇ ਫੈਸਲਾ ਦੇਸ ਦੀਆਂ ਸਰਕਾਰਾਂ ਨੂੰ ਕਰਨਾ ਹੈ।

ਪੰਜਾਬ ‘ਚ ਸ਼੍ਰੋਮਣੀ ਕਮੇਟੀ ਦੇ ਤਿੱਖੇ ਵਿਰੋਧ ਦੇ ਬਾਵਜੂਦ ਸਨੀ ਲਿਓਨ ਦੀ ਬਾਇਓਪਿਕ ਵੈੱਬ ਸੀਰੀਜ਼ ‘ਕਰਨਜੀਤ ਕੌਰ: ਦ ਅਨਟੋਲਡ ਸਟੋਰੀ ਆਫ ਸਨੀ ਲਿਓਨ’ ਰਿਲੀਜ਼ ਹੋ ਗਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਕਾਲੀ ਦਲ ਤੇ ਹੋਰ ਸਿੱਖ ਸੰਗਠਨਾਂ ਨੇ ਇਸ ਬਾਇਓਪਿਕ ‘ਚ ਕੌਰ ਸ਼ਬਦ ‘ਤੇ ਇਤਰਾਜ਼ ਜਤਾਇਆ ਸੀ। ਐਸਜੀਪੀਸੀ ਤੇ ਸਿੱਖ ਮਹਿਲਾਵਾਂ ਨੇ ਇਸ ਬਾਇਓਪਿਕ ‘ਤੇ ਇਤਰਾਜ਼ ਜਤਾਉਂਦਿਆਂ ਕਿਹਾ ਸੀ ਕਿ ਜੋ ਸਿੱਖ ਗੁਰੂਆਂ ਵੱਲੋਂ ਦਿੱਤੀਆਂ ਗਈਆਂ ਸਿੱਖਿਆਵਾਂ ਦਾ ਪਾਲਣ ਨਹੀਂ ਕਰਦਾ, ਉਸ ਨੂੰ ਕੌਰ ਸ਼ਬਦ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਇਸ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ।

ਦਿੱਲੀ ਕਮੇਟੀ ਨੇ ਲਿਆ ਸਖ਼ਤ ਨੋਟਿਸ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਨੀ ਲਿਓਨ ਦੇ ਨਾਂ ‘ਤੇ ਬਣੀ ਬਾਇਓਪਿਕ ‘ਚ ਕੌਰ ਸ਼ਬਦ ਦੀ ਵਰਤੋਂ ਦਾ ਗੰਭੀਰ ਨੋਟਿਸ ਲਿਆ ਹੈ। ਕਮੇਟੀ ਨੇ ਫਿਲਮ ਨਿਰਮਾਤਾ ਸੁਭਾਸ਼ ਚੰਦਰਾ ਨੂੰ ਕਿਹਾ ਕਿ ਉਹ ਜਾਂ ਤਾਂ ਇਸ ਸ਼ਬਦ ਨੂੰ ਫਿਲਮ ‘ਚੋਂ ਹਟਾ ਲੈਣ ਜਾਂ ਫਿਰ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਬਦਲੇ ਨਤੀਜੇ ਭੁਗਤਣ ਨੂੰ ਤਿਆਰ ਰਹਿਣ।

About thatta

Comments are closed.

Scroll To Top
error: