Breaking News
Home / ਖਬਰਾਂ ਸਿੱਖ ਜਗਤ ਦੀਆਂ / SGPC ਦੇ ਆਪਣੇ ਸਕੂਲਾਂ ਵਿੱਚ ਲਗਾਈ ਗਈ ਹੁਣ ਇਹ ਕਿਤਾਬ ਹੋਈ ਵਿਵਾਦਾਂ ਦੀ ਸ਼ਿਕਾਰ-ਬਹੁਤ ਵੱਡੀ ਸਾਜਿਸ਼

SGPC ਦੇ ਆਪਣੇ ਸਕੂਲਾਂ ਵਿੱਚ ਲਗਾਈ ਗਈ ਹੁਣ ਇਹ ਕਿਤਾਬ ਹੋਈ ਵਿਵਾਦਾਂ ਦੀ ਸ਼ਿਕਾਰ-ਬਹੁਤ ਵੱਡੀ ਸਾਜਿਸ਼

ਘੱਟ-ਗਿਣਤੀਆਂ ਨਾਲ ਸਿਖਿਆ ਦੇ ਖੇਤਰ ਵਿਚ ਕੀਤੇ ਜਾ ਰਹੇ ਧੱਕਿਆਂ ਦੀ ਸੂਚੀ ਵਿਚ ਇਕ ਨਵਾਂ ਅਧਿਆਏ ਹੋਰ ਜੁੜਨ ਕਾਰਨ ਸਿੱਖ ਬੁੱਧੀਜੀਵੀ ਵਰਗ ਹੈਰਾਨ ਹੈ। ਅਚਾਨਕ ਹੋਏ ਇਸ ਬੌਧਿਕ ਹਮਲੇ ਤੋਂ ਚਿੰਤਿਤ ਹਰ ਵਰਗ ਜਿਥੇ ਸਿੱਖ ਆਗੂਆਂ ਦੇ ਰੋਲ ਤੋਂ ਨਿਰਾਸ਼ ਹੈ, ਉਥੇ ਸ਼੍ਰੋਮਣੀ ਕਮੇਟੀ ਦੇ ਰੋਲ ਤੋਂ ਵੀ ਖ਼ੁਸ਼ ਨਹੀਂ। ਸ਼੍ਰੋਮਣੀ ਕਮੇਟੀ ਦੇ ਅਪਣੇ ਸਕੂਲਾਂ ਵਿਚ ਤਰਿਣੀ ਵਰਗੀ ਕਿਤਾਬ ਪੜ੍ਹਾਈ ਜਾ ਰਹੀ ਸੀ।

ਹੁਣ ਸਕੂਲਾਂ ਵਿਚ ਦਿਤੀ ਜਾਂਦੀ ਸਿਖਿਆ ਦੇ ਭਗਵਾਂਕਰਨ ਕੀਤੇ ਜਾਣ ਦੀ ਇਕ ਹੋਰ ਮਿਸਾਲ ਉਸ ਵੇਲੇ ਵੇਖਣ ਨੂੰ ਮਿਲੀ ਜਦ ਨਰਸਰੀ ਕਲਾਸ ਦੇ ਬੱਚਿਆਂ ਨੂੰ ਪੜ੍ਹਾਈ ਜਾਂਦੀ ਪੰਜਾਬੀ ਦੀ ਇਕ ਕਿਤਾਬ ਵਿਚ ਸਿੱਖ ਸਰੂਪ ਵਾਲੇ ਮਾਸੂਮ ਬੱਚੇ ਹਵਨ ਕਰਦੇ ਨਜ਼ਰ ਆਏ। ਕਿਤਾਬ ਦਾ ਇਹ ਪੰਨਾ ਫ਼ੇਸਬੁਕ ਤੇ ਵਟਸਐਪ ਤੇ ਚਰਚਿਤ ਹੋਇਆ ਹੈ ਜਿਸ ਤੋਂ ਬਾਅਦ ਪੰਥ ਦਰਦੀ ਸਿੱਖ ਸਰੂਪ ਤੇ ਹੋਏ ਹਮਲੇ ਨੂੰ ਲੈ ਕੇ ਚਿੰਤਤ ਹਨ।

ਕਿਤਾਬ ਵਿਚ ਪੜ੍ਹੋ ਤੇ ਯਾਦ ਕਰੋ ਸਿਰਲੇਖ ਹੇਠ ਭਗਤ ਨਾਮਕ ਤਿੰਨ ਕਵਿਤਾਵਾਂ ਹਨ ਜਿਸ ਦੀ ਤਸਵੀਰ ਵਿਚ ਸਿੱਖ ਸਰੂਪ ਵਾਲੇ ਦੋ ਬੱਚੇ ਹਨ। ਮੱਥੇ ਤੇ ਤਿਲਕ, ਸਰੀਰ ਤੇ ਪੀਲਾ ਕਪੜਾ , ਬਾਹਾਂ ਵਿਚ ਮਾਲਾ ਤੇ ਸਿਰ ਤੇ ਸਿੱਖ ਬੱਚਿਆਂ ਵਲੋਂ ਬੰਨ੍ਹਿਆ ਜਾਣ ਵਾਲਾ ਪਟਕਾ ਵੀ ਨਜ਼ਰ ਆ ਰੁਹੈ ਹੈ। ਪਿੱਛੇ ਖੜਾ ਇਕ ਹੋਰ ਸਿੱਖ ਬੱਚਾ ਹੱਥ ਵਿਚ ਇਕ ਟੋਕਰੀ ਫੜੀ ਖੜਾ ਹੈ ਜਿਸ ‘ਤੇ ਨਾਰੀਅਲ ਨਜ਼ਰ ਆ ਰਿਹਾ ਹੈ। ਸਿਖਿਆ ਦੇ ਹੋ ਰਹੇ ਇਸ ਭਗਵਾਂਕਰਨ ਨੂੰ ਵੇਖ ਕੇ ਮਾਨਿਆ ਜਾ ਸਕਦਾ ਹੈ ਕਿ ਇਹ ਕੋਈ ਗੰਭੀਰ ਸਾਜ਼ਸ਼ ਹੈ।

About thatta

Comments are closed.

Scroll To Top
error:
%d bloggers like this: