Home / ਹੈਡਲਾਈਨਜ਼ ਪੰਜਾਬ / Operation Blue Star ਸਬੰਧੀ ਬਰਤਾਨੀਆ ਸਰਕਾਰ ਨੇ ਦਸਤਾਵੇਜ਼ ਕੀਤੇ ਜਨਤਕ, ਹੋਏ ਅਹਿਮ ਖੁਲਾਸੇ

Operation Blue Star ਸਬੰਧੀ ਬਰਤਾਨੀਆ ਸਰਕਾਰ ਨੇ ਦਸਤਾਵੇਜ਼ ਕੀਤੇ ਜਨਤਕ, ਹੋਏ ਅਹਿਮ ਖੁਲਾਸੇ

ਆਪ੍ਰੇਸ਼ਨ ਬਲੂ ਸਟਾਰ ਬਾਰੇ ਬ੍ਰਿਟੇਨ ਵੱਲ਼ੋਂ ਦਸਤਾਵੇਜ਼ ਜਨਤਕ ਕੀਤੇ ਗਏ ਹਨ ਜਿੰਨ੍ਹਾਂ ਵਿਚ ਅਹਿਮ ਖੁਲਾਸਾ ਹੋਇਆ ਹੈ ਕਿ 1984 ਵਿੱਚ ਆਪ੍ਰੇਸ਼ਨ ਬਲੂ ਸਟਾਰ ਮਗਰੋਂ ਬ੍ਰਿਟੇਨ ਨੇ ਵਪਾਰਕ ਹਿੱਤਾਂ ਕਰਕੇ ਭਾਰਤ ਦੀ ਹਿਮਾਇਤ ਕੀਤੀ ਸੀ। ਪਰ ਇਨ੍ਹਾਂ ਦਸਤਾਵੇਜਾਂ ਤੋਂ ਇਹ ਪਤਾ ਨਹੀਂ ਲੱਗ ਸਕਿਆ ਕਿ ਆਪ੍ਰੇਸ਼ਨ ਬਲੂ ਸਟਾਰ ਵਿੱਚ ਬ੍ਰਿਟੇਨ ਸਰਕਾਰ ਦਾ ਕੀ ਰੋਲ ਰਿਹਾ ਸੀ। ਅਦਾਲਤੀ ਹੁਕਮਾਂ ਤੋਂ ਬਾਅਦ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਬਰਤਾਨੀਆ ਸਰਕਾਰ ਨੇ ਭਾਰਤੀ ਸਰਕਾਰ ਦਾ ਆਪ੍ਰੇਸ਼ਨ ਬਲੂ ਸਟਾਰ ਮੌਕੇ ਅੰਦਰ ਖਾਤੇ ਮਦਦ ਕੀਤੀ ਸੀ ਕਿਉਂਕਿ ਉਸ ਵੇਲੇ ਦੀ ਪ੍ਰਧਾਨ ਮੰਤਰੀ ਮਾਰਗਰੇਟ ਥੈਚਰ ਦੀ ਅਗਵਾਈ ਵਾਲੀ ਬਰਤਾਨਵੀ ਸਰਕਾਰ ਨੇ ਆਪ੍ਰੇਸ਼ਨ ਬਲੂ ਸਟਾਰ ਮਗਰੋਂ ਬ੍ਰਿਟੇਨ ਵਿੱਚ ਸਿੱਖਾਂ ਵੱਲੋਂ ਕੀਤੇ ਰੋਸ ਮੁਜ਼ਾਹਰਿਆਂ ’ਤੇ ਪਾਬੰਦੀ ਲਾਉਣ ਦੀਆਂ ਕੋਸ਼ਿਸ਼ ਕੀਤੀ ਸੀ। ਜਿਸਤੋਂ ਇਸ ਗੱਲ ਦਾ ਸੰਕੇਤ ਜਰੂਰ ਮਿਲਦਾ ਹੈ ਕਿ ਬਰਤਾਨੀਆ ਨੇ ਆਪਣੇ ਵਪਾਰਕ ਲਾਹਿਆਂ ਦੀ ਖਾਤਿਰ ਭਾਰਤ ਸਰਕਾਰ ਦੀ ਕਿਤੇ ਨਾ ਕਿਤੇ ਮਦਦ ਕੀਤੀ।

ਦਸਤਾਵੇਜਾਂ ਤੋਂ ਇਹ ਵੀ ਅੰਦੇਸ਼ਾ ਹੋ ਰਿਹਾ ਹੈ ਕਿ ਥੈਚਰ ਦੇ ਵਿਦੇਸ਼ ਸਕੱਤਰ, ਸਰ ਜੇਫਰੀ ਹੋਵੇ, ਚਾਹੁੰਦੇ ਸਨ ਕਿ ਸਕਾਟਲੈਂਡ ਯਾਰਡ ਬਰਤਾਨਵੀ ਸਿੱਖ ਜਥੇਬੰਦੀਆਂ ਦੁਆਰਾ ਖਾਲਿਸਤਾਨ ਦੀ ਅਖੌਤੀ ਰਿਪਬਲਿਕ ਦੀ ਸ਼ਮੂਲੀਅਤ ‘ਤੇ ਪਾਬੰਦੀ ਲਗਾਵੇ, ਕਿਉਂਕਿ “ਮੌਜੂਦਾ ਹਾਲਾਤ ਵਿਚ ਇਕ ਸਿੱਖ ਮਾਰਚ ਭਾਰਤ-ਬ੍ਰਿਟੇਨ ਦੇ ਸਬੰਧਾਂ ਲਈ ਬਹੁਤ ਗੰਭੀਰ ਖ਼ਤਰੇ ਹੋਣਗੇ।  ਰਿਪੋਰਟਾਂ ਅਨੁਸਾਰ 1984 ਵਿਚ ਯੂਕੇ ਭਾਰਤ ਨੂੰ ਵੈਸਟਲੈਂਡ ਹੈਲੀਕਾਪਟਰ ਵੇਚਣ ਦੀ ਕੋਸ਼ਿਸ਼ ਕਰ ਰਿਹਾ ਸੀ। ਬਰਤਾਨੀਆ ਨੂੰ ਕਰੀਬ 5 ਅਰਬ ਪਾਊਂਡ ਦੇ ਸੌਦੇ ਦੇ ਵਪਾਰਕ ਬਾਈਕਾਟ ਹੋਣ ਦਾ ਖਤਰਾ ਸੀ ਜਿਸ ਕਾਰਨ ਬਰਤਾਨੀਆ ਦੀ ਸਰਕਾਰ ਸਿੱਖ ਕੱਟੜਪੰਥੀਆਂ ਦੀਆਂ ਸਰਗਰਮੀਆਂ ਨੂੰ ਦਬਾਉਣ ਲਈ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਸੀ। 

ਜਾਂਚ ਕਰਤਾ ਪੱਤਰਕਾਰ ਫਿਲ ਮਿੱਲਰ, ਜਿਸ ਨੇ ਜਾਣਕਾਰੀ ਦੀ ਆਜ਼ਾਦੀ (ਐੱਫ.ਓ.ਆਈ.) ਦੀ ਬੇਨਤੀ ਰਾਹੀਂ ਦਸਤਾਵੇਜ਼ਾਂ ਦੀ ਘੋਖ ਮੰਗੀ ਹੈ ਨੇ ਕਿਹਾ ਕਿ, ”ਨਵੇਂ ਦਸਤਾਵੇਜਾਂ ਵਿਚ ਕੁਝ ਪ੍ਰੇਸ਼ਾਨ ਕਰਨ ਵਾਲੇ ਵੇਰਵੇ ਹਨ ਕਿ ਕਿਵੇਂ ਬ੍ਰਿਟਿਸ਼ ਸਿਆਸਤਦਾਨਾਂ ਨੇ ਭਾਰਤ ਨਾਲ ਵਪਾਰ ਨੂੰ ਸੁਰੱਖਿਅਤ ਕਰਨ ਲਈ ਯੂਕੇ ਦੇ ਸਿੱਖਾਂ ਦੀਆਂ ਨਾਗਰਿਕ ਆਜ਼ਾਦੀਆਂ ਦੀ ਉਲੰਘਣਾ ਕਰਨ ਦੀ ਕੋਸ਼ਿਸ਼ ਕੀਤੀ। ਪਰ ਹੁਣ ਪੂਰੀ ਤਰ੍ਹਾਂ ਇਹ ਸਪੱਸ਼ਟ ਹੋ ਗਿਆ ਹੈ ਕਿ ਕੈਬਨਿਟ ਦਫ਼ਤਰ ਆਪਰੇਸ਼ਨ ਬਲੂਸਟਾਰ ਬਾਰੇ ਹੋਰ ਸਮੱਗਰੀ ਜਾਰੀ ਕਰਨ ਤੋਂ ਬਚਣ ਵਿਚ ਕਾਮਯਾਬ ਹੋਇਆ ਹੈ।

About thatta

Comments are closed.

Scroll To Top
error: