Home / ਹੈਡਲਾਈਨਜ਼ ਪੰਜਾਬ / Manila ‘ਚ Punjabi ਨੌਜਵਾਨ ਦਾ ਗੋਲੀ ਮਾਰ ਕੇ ਕੀਤਾ ਕਤਲ…

Manila ‘ਚ Punjabi ਨੌਜਵਾਨ ਦਾ ਗੋਲੀ ਮਾਰ ਕੇ ਕੀਤਾ ਕਤਲ…

ਆਏ ਦਿਨ ਪੰਜਾਬ ਤੋਂ ਵਿਦੇਸ਼ਾਂ ‘ਚ ਗਏ ਪੰਜਾਬੀਆ ਦੇ ਕਤਲ ਘਟਨਾਵਾ ਵਿੱਚ ਦਿਨੋ ਦਿਨ ਵਾਧਾ ਹੋ ਰਿਹਾ। ਜੋ ਕਿ ਚਿੰਨਤਾ ਦਾ ਵਿਸ਼ਾ ਹੈ ਜਿਸ ਲਈ ਸਰਕਾਰਾ ਨੂੰ ਇਸ ਦੇ ਗੌਰ ਕਰਨ ਦੀ ਲੋੜ ਹੈ। ਵਿਦੇਸ਼ਾ ‘ਚ ਆਪਣੇ ਪਰਿਵਾਰ ਲਈ ਰੋਜੀ ਰੋਟੀ ਕਮਾਉਣ ਗਏ ਨੌਜਵਾਨਾ ਦੀਆਂ ਜਾਨਾਂ ਵਿਦੇਸ਼ਾ ਵਿੱਚ ਜਿਆਦਾ ਸੁਰੱਖਿਆਤ ਨਹੀਂ ਅਜਿਹਾ ਹੀ ਮਾਮਲਾ ਪਿੰਡ ਚੱਕ ਖੁਰਦ ਦਾ ਰਹਿਣ ਵਾਲਾ ਸਵਰਨ ਸਿੰਘ 45 ਸਾਲਾ ਨੌਜਵਾਨ ਨੂੰ ਮਨੀਲਾ ਵਿੱਚ ਗੋਲੀ ਮਾਰਕੇ ਕਤਲ ਕਰ ਦਿੱਤਾ ਹੈ। ਪਿੰਡ ਚੱਕ ਖੁਰਦ ਦਾ ਵਾਸੀ ਸਵਰਨ ਸਿੰਘ 13 ਸਾਲ ਪਹਿਲਾਂ ਕਮਾਉਣ ਅਤੇ ਕਈ ਅਰਮਾਨਾਂ ਨੂੰ ਲੈਕੇ ਮਨੀਲਾ ਗਿਆ ਸੀ। ਮੌਤ ਦੀ ਖਬਰ ਤੋ ਬਾਅਦ ਪੂਰੇ ਪਿੰਡ ਵਿੱਚ ਮਾਤਮ ਦਾ ਮਹੌਲ ਹੈ। ਪਰਿਵਾਰ ਦਾ ਸੋਗ ਦਾ ਮਹੌਲ ਹੈ। ਮ੍ਰਿਤਕ ਨੌਜਵਾਨ ਆਪਣੇ ਪਿੱਛੇ ਵਿਧਵਾ ਪਤਨੀ, ਮਾਂ ਤੇ ਧੀ ਛੱਡ ਗਿਆ। ਪਿੰਡ ਦੇ ਲੋਕਾਂ ਤੇ ਰਿਸ਼ਤੇਦਾਰਾ ਨੇ ਦੁੱਖ ਜਾਹਿਰ ਕਰਦਿਆ ਕਿਹਾ ਸਵਰਨ ਸਿੰਘ ਘਰ ਚਲਾਉਣ ਲਈ ਵਿਦੇਸ਼ ਗਿਆ ਸੀ।ਜਿਥੇ ਕਿ ਉਸ ਦਾ ਕਤਲ ਹੋ ਗਿਆ । ਜਿਕਰਯੋਗ ਹੈ ਕਿ ਮ੍ਰਿਤਕ ਆਪਣੇ ਵੱਡੇ ਭਰਾ ਨਾਲ ਮਨੀਲਾ ਵਿੱਚ ਕੰਮ ਕਰਦਾ ਸੀ ਤੇ ਉਸ ਦਾ ਵੱਡਾ ਪੁੱਤਰ ਵੀ ਉਸ ਦੇ ਨਾਲ ਹੀ ਕੰਮ ਕਰਦਾ ਸੀ।

 

Manila Punjabi Youth Murder

ਰਿਸ਼ਤੇਦਾਰਾਂ ਤੇ ਪਿੰਡ ਵਾਸੀਆਂ ਦੀ ਸਰਕਾਰ ਤੋਂ ਮੰਗ ਹੈ ਕਿ ਵਿਦੇਸ਼ਾਂ ਵਿੱਚ ਗਏ ਨੌਜਵਾਨਾਂ ਦੀ ਜਾਨਾਂ ਦੀ ਰੱਖਿਆ ਪਹਿਲ ਦੇ ਅਧਾਰ ‘ਤੇ ਕਰਨ ਤਾਂਜੋ ਆਏ ਦਿਨ ਵਿਦੇਸ਼ ਗਏ ਨੌਜਵਾਨਾਂ ਨਾਲ ਵਾਪਰ ਰਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ । ਇਹ ਕੋਈ ਪਹਿਲੀ ਵਾਰ ਨਹੀਂ ਇਸਤੋਂ ਪਹਿਲਾਂ ਵੀ ਮੋਗਾ ਜ਼ਿਲੇ ਦੇ ਪਿੰਡ ਝੰਡਿਆਨੇ ਫਰਕੀ ਦੇ ਨੌਜਵਾਨ ਹਰਪੇਸ਼ ਸਿੰਘ ਤੇਜੀ ਦੀ ਮਨੀਲਾ ‘ਚ ਗੋਲੀਆਂ ਮਾਰ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ ।

Manila Punjabi Youth Murderਜਾਣਕਾਰੀ ਮੁਤਾਬਕ ਮਨੀਲਾ ਵਿਖੇ ਇਕ ਕਾਰੋਬਾਰ ਕਰਦੇ ਹਰਪੇਸ਼ ਸਿੰਘ ਤੇਜੀ ‘ਤੇ ਹਮਲਾਵਰਾਂ ਨੇ 7 ਗੋਲੀਆਂ ਮਾਰੀਆਂ, ਜਿਸ ਕਰਕੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪਰਿਵਾਰ ਵੱਲੋਂ ਮਨੀਲਾ ਵਿਖੇ ਪੰਜਾਬੀ ਭਾਈਚਾਰੇ ਨਾਲ ਤਾਲਮੇਲ ਬਣਾ ਕੇ ਮ੍ਰਿਤਕ ਦੀ ਲਾਸ਼ ਨੂੰ ਭਾਰਤ ਪਹੁੰਚੀ ਸੀ । ਹੁਣ ਦੇਖਣਾ ਇਹ ਹੋਏਗਾ ਕਿ ਸਰਕਾਰ ਵਿਦੇਸ਼ ਗਏ ਨੌਜਵਾਨਾ ਦੀ ਸੁਰੱਖਿਆ ਕਰਨ ਲਈ ਕਦੋਂ ਅਤੇ ਕੀ ਕਦਮ ਉਠਾਏਗੀ।

Manila Punjabi Youth Murder

About thatta

Comments are closed.

Scroll To Top
error: