Home / ਹੈਡਲਾਈਨਜ਼ ਪੰਜਾਬ / Ludhiana ਦੇ ਇਸ Sikh ਨੂੰ Australia ‘ਚ ਮਿਲਿਆ ਐਵਾਰਡ; ਵਧਾਇਆ ਸਿੱਖ ਕੌਮ ਦਾ ਮਾਣ

Ludhiana ਦੇ ਇਸ Sikh ਨੂੰ Australia ‘ਚ ਮਿਲਿਆ ਐਵਾਰਡ; ਵਧਾਇਆ ਸਿੱਖ ਕੌਮ ਦਾ ਮਾਣ

ਵਿਕਟੋਰੀਅਨ ਮਲਟੀਕਲਚਰਲ ਕਮਿਸ਼ਨ ਅਤੇ ਵਿਕਟੋਰੀਆ ਸਰਕਾਰ ਵਲੋਂ ਬੀਤੇ ਦਿਨੀਂ ਗੋਰਮਿੰਟ ਹਾਊਸ ਮੈਲਬੌਰਨ ਵਿਖੇ ਰਾਜ ਪੱਧਰੀ ਮਲਟੀਕਲਚਰਲ ਐਵਾਰਡ 2018 ਦਾ ਆਯੌਜਨ ਕੀਤਾ ਗਿਆ। ਜਿਸ ਵਿੱਚ ਵੱਖ ਵੱਖ ਵਰਗਾਂ ਦੇ ਐਵਾਰਡਾਂ ਦੇ ਲਈ 64 ਨਾਮਜ਼ਦਗੀਆਂ ਭੇਜੀਆਂ ਗਈਆਂ ਸਨ। ਇਹ ਪੁਰਸਕਾਰ ਲੋਕਾਂ ਨੂੰ ਉਨਾਂ ਦੀਆ ਸਮਾਜ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਦਿੱਤੇ ਗਏ ਹਨ ਤੇ ਇਹ ਐਵਾਰਡ ਗਵਰਨਰ ਲਿੰਡਾ ਦਿਸਾਊ ਅਤੇ ਮਲਟੀਕਲਚਰਲ ਕਮਿਸ਼ਨਰ ਦੀ ਮੌਜੂਦਗੀ ਵਿੱਚ ਦਿਤੇ ਗਏ। ਇਸ ਪੁਰਸਕਾਰ ਸਮਾਰੋਹ ਦੌਰਾਨ ਪੰਜਾਬੀ ਸਭਿਆਚਾਰਕ ਕੇਂਦਰ ਮੈਲਬੌਰਨ ਦੇ ਪ੍ਰਧਾਨ ਤੇ ਉਘੇ ਸਮਾਜ ਸੇਵਕ ਫੁਲਵਿੰਦਰਜੀਤ ਸਿੰਘ ਗਰੇਵਾਲ ਨੂੰ ਗਵਰਨਰ ਵਲੋਂ ਮਲਟੀਕਲਚਰਲਰਲ ਸਟੇਟ ਐਵਾਰਡ 2018 ਨਾਲ ਸਨਮਾਨਿਤ ਕੀਤਾ ਗਿਆ। ਫੁਲਵਿੰਦਰਜੀਤ ਸਿੰਘ ਦਾ ਜਨਮ ਪੰਜਾਬ ਦਾ ਹੀ ਹੈ। 

ਫੁਲਵਿੰਦਰਜੀਤ ਸਿੰਘ ਗਰੇਵਾਲ ਜੋ ਕਿ ਪੰਜਾਬ ਦੇ ਲੁਧਿਆਣਾ ਜ਼ਿਲ੍ਹਾ ਦੇ ਪਿੰਡ ਗੁੱਜਰਵਾਲ ਨਾਲ ਸਬੰਧਤ ਹਨ ਤੇ ਪੰਜਾਬੀ ਖੇਤੀ ਬਾੜੀ ਯੂਨੀਵਰਸਿਟੀ ਵਿੱਚ ਅਧਿਆਪਕ ਵਜੋਂ ਵੀ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ। 1995 ਵਿੱਚ ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਵਿਖੇ ਗਏ ਸਨ। ਗਰੇਵਾਲ, ਮੈਲਬੌਰਨ ਵਿੱਚ ਪਿਛਲੇ ਲੰਮੇ ਸਮੇਂ ਤੋਂ ਜਿੱਥੇ ਪੰਜਾਬੀ ਭਾਈਚਾਰੇ ਦੀ ਯੌਗ ਅਗਵਾਈ ਕਰ ਰਹੇ ਹਨ ਉਥੇ ਹੀ ਅੰਤਰਾਸ਼ਟਰੀ ਵਿਦਿਆਰਥੀਆਂ ਦੀਆਂ ਮੁਸ਼ਕਲਾਂ, ਘਰੇਲੂ ਹਿੰਸਾ, ਭਾਰਤੀ ਭਾਈਚਾਰੇ ‘ਚੋਂ ਕਿਸੇ ਦੀ ਹੋਈ ਬੇਵਕਤੀ ਮੌਤ ਤੇ ਮ੍ਰਿਤਕ ਦੇਹਾਂ ਨੂੰ ਉਨ੍ਹਾਂ ਦੇ ਘਰ ਪਹੁੰਚਾਉਣ, ਸ਼੍ਰੀ ਸਾਹਿਬ ਪਹਿਨ ਕੇ ਕੰਮ ‘ਤੇ ਜਾਣ ਸਬੰਧੀ ਆਈਆਂ ਮੁਸ਼ਕਿਲਾਂ ਆਦਿ ਦੇ ਹਲ ਲਈ ਬਹੁਤ ਸਾਰੇ ਸ਼ਲਾਘਾ ਯੌਗ ਕੰਮ ਕਰ ਚੁੱਕੇ ਹਨ। ਫੁਲਵਿੰਦਰਜੀਤ ਸਿੰਘ ਪੰਜਾਬੀ ਭਾਈਚਾਰੇ ਦੇ ਨਾਲ ਨਾਲ ਆਸਟ੍ਰੇਲੀਆ ਵਿੱਚ ਪੂਰੇ ਭਾਰਤੀ ਭਾਈਚਾਰੇ ਵਿੱਚ ਵੀ ਮਸ਼ਹੂਰ ਹਨ।

ਗਰੇਵਾਲ ਦੇ ਕੰਮਾਂ ਨੂੰ ਧਿਆਨ ਵਿੱਚ ਰਖਦਿਆਂ ਵਿਕਟੋਰੀਆ ਪੁਲਿਸ ਵੱਲੋਂ ਸਟੇਟ ਅਵਾਰਡ ਨਾਲ ਲਈ ਉਨ੍ਹਾਂ ਦੇ ਨਾਮ ਦੀ ਸਿਫਾਰਸ਼ ਕੀਤੀ ਗਈ ਸੀ। 2009 ਵਿੱਚ ਭਾਰਤੀ ਵਿਦਿਆਰਥੀਆਂ ਉਪਰ ਹੋਏ ਹਮਲਿਆਂ ਸਬੰਧੀ ਗਰੇਵਾਲ ਨੇ ਇੱਕ ਸੁੱਰਖਿਆ ਨੀਤੀ ਲਾਗੂ ਕਰਨ ਲਈ ਵਿਕਟੋਰੀਆ ਪੁਲਿਸ ਨਾਲ ਰਲ ਕੇ ਕੰਮ ਕੀਤਾ ਸੀ। ਕਿਰਪਾਨ ਕਾਰਡ ਦੀ ਸ਼ੂਰੁਆਤ ਅਤੇ ਕੰਟਰੋਲ ਆਫ ਵੈਪਨ ਐਕਟ ਦੇ ਤਹਿਤ ਕਿਰਪਾਨ ਦੀ ਛੋਟ ਦੇ ਸਬੰਧ ਵਿੱਚ ਉਨਾਂ ਦੇ ਯਤਨ ਮਹਤਵਪੂਰਣ ਰਹੇ ਸਨ। ਉਨ੍ਹਾਂ ਦੇ ਇਹ ਸ਼ਲਾਘਾਯੋਗ ਉਦਮਾਂ ਸਦਕੇ ਹੀ ਉਹਨਾਂ ਨੂੰ ਇਹ ਐਵਾਰਡ ਮਿਲਿਆ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਫੁਲਵਿੰਦਰਜੀਤ ਸਿੰਘ ਨੇ ਪੰਜਾਬੀ ਅਤੇ ਸਿੱਖਾਂ ਦਾ ਮਾਨ ਆਸਟ੍ਰੇਲੀਆ ਸਮੇਤ ਸਾਰੇ ਜਗਤ ਵਿੱਚ ਵਧਾਇਆ ਹੈ।

About thatta

Comments are closed.

Scroll To Top
error: