Home / ਹੈਡਲਾਈਨਜ਼ ਪੰਜਾਬ / LOHIAN KHAS: ਬੰਦ ਫਾਟਕ ‘ਤੇ ਵਾਪਰੇ ਹਾਦਸੇ ਦੌਰਾਨ 28 ਸਾਲ ਦੇ ਨੌਜਵਾਨ ਦੀ ਮੌਤ

LOHIAN KHAS: ਬੰਦ ਫਾਟਕ ‘ਤੇ ਵਾਪਰੇ ਹਾਦਸੇ ਦੌਰਾਨ 28 ਸਾਲ ਦੇ ਨੌਜਵਾਨ ਦੀ ਮੌਤ

ਰੇਲਵੇ ਟਰੈਕ ’ਤੇ ਅਨੇਕਾਂ ਮੌਤਾਂ ਹੋਣ ਦੇ ਬਾਵਜੂਦ ਲੋਕ ਬੰਦ ਫਾਟਕ ਦੇ ਹੇਠੋਂ ਦੋ ਪਹੀਆ ਵਾਹਨ ਲੈ ਕੇ ਨਿਕਲਣ ਤੋਂ ਗੁਰੇਜ਼ ਨਹੀਂ ਕਰਦੇ। ਬੰਦ ਫਾਟਕ ਦੇ ਹੇਠ ਨੂੰ ਮੋਟਰਸਾਈਕਲ, ਸਕੂਟਰ ਆਦਿ ਲੈ ਕੇ ਗੁਜ਼ਰਨ ਵਾਲੇ ਕਾਨੂੰਨ ਤੋੜਨ ਵਾਲੇ ਵਿਅਕਤੀਆਂ ਨੂੰ ਜੇ ਕੋਈ ਰੋਕਦਾ ਹੈ ਤਾਂ ਕਈ ਵਾਰੀ ਰੋਕਣ ਵਾਲੇ ਨੂੰ ਪੈਂਦੀਆਂ ਝਿੜਕਾਂ ਕਰਕੇ ਨਮੋਸ਼ੀ ਝੱਲਣੀ ਪੈਂਦੀ ਹੈ। ਜਲੰਧਰ-ਫਿਰੋਜ਼ਪੁਰ ਰੇਲਵੇ ਲਾਈਨ ਅਧੀਨ ਪੈਂਦੇ ਲੋਹੀਆਂ ਖਾਸ (ਜ਼ੰ) ਸਟੇਸ਼ਨ ਦੇ ਸੁਲਤਾਨਪੁਰ ਚੌਂਕ ਵਾਲੇ ਰੇਲਵੇ ਫਾਟਕ ‘ਤੇ ਵਾਪਰੇ ਇੱਕ ਦਰਦਨਾਕ ਹਾਦਸੇ ਦੌਰਾਨ ਇੱਕ ਨੌਜਵਾਨ ਦੀ ਫਾਟਕ ਪਾਰ ਕਰਦੇ ਸਮੇਂ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਜਲੰਧਰ ਤੋਂ ਫ਼ਿਰੋਜ਼ਪੁਰ ਜਾ ਰਹੀ ਗੱਡੀ ਫਾਟਕ ‘ਤੇ ਪੁੱਜੀ ਤਾਂ ਦੂਜੀ ਸਾਈਡ ਬੱਸ ਨੂੰ ਕੋਈ ਪਾਰਸਲ ਫੜਾ ਕੇ ਵਾਪਸ ਫਾਟਕ ਪਾਰ ਕਰ ਰਹੇ ਗਗਨਦੀਪ ਸਿੰਘ ਥਿੰਦ (28) ਦੀ ਗੱਡੀ ਦੀ ਫੇਟ ਵੱਜਣ ਤੋਂ ਬਾਅਦ ਨੇੜੇ ਲੱਗੀਆਂ ਗਰਿੱਲਾਂ ‘ਚ ਬਹੁਤ ਜ਼ੋਰ ਨਾਲ ਸਿਰ ਵੱਜਣ ਨਾਲ ਮੌਤ ਹੋ ਗਈ ਹੈ। ਇਸ ਨੌਜਵਾਨ ਦੀ ਦੁਖਦਾਈ ਮੌਤ ਨਾਲ ਲੋਹੀਆਂ ਇਲਾਕੇ ‘ਚ ਸੋਗ ਦੀ ਲਹਿਰ ਦੌੜ ਗਈ ਹੈ।

ਇਸ ਸਬੰਧੀ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਦੱਸਿਆ ਕਿ ਕਈ ਵਾਰੀ ਉਹ ਫਾਟਕ ਤੇ ਹੇਠਾਂ ਨੂੰ ਨਿਕਲਦੇ ਵਿਅਕਤੀ ਨੂੰ ਰੋਕਦੇ ਹਨ ਪਰ ਜੇ ਉਹ ਨਹੀਂ ਰੁਕਦਾ ਤਾਂ ਧਾਰਾ 147 ਤਹਿਤ ਕੇਸ ਦਰਜ ਹੁੰਦਾ ਹੈ, ਜਿਸ ਦੀ ਤਿੰਨ ਮਹੀਨੇ ਸਜ਼ਾ ਅਤੇ 1000 ਰੁਪਏ ਜੁਰਮਾਨਾ ਹੋ ਸਕਦਾ ਹੈ। ਪਰ ਕਈ ਵਾਰੀ ਹੋਰ ਕੰਮਾਂ ਵਿੱਚ ਉਲਝੇ ਹੋਏ ਉਹ ਹਰੇਕ ਫਾਟਕ ’ਤੇ ਡਿਊਟੀ ਨਹੀਂ ਦੇ ਸਕਦੇ। ਜਿਸ ਕਰਕੇ ਲੋਕ ਆਪਣੀਆਂ ਜਾਨਾਂ ਦੀ ਪ੍ਰਵਾਹ ਨਾ ਕਰਦੇ ਹੋਏ ਰੇਲਵੇ ਦਾ ਬੰਦ ਫਾਟਕ ਪਾਰ ਕਰਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਉਨ੍ਹਾਂ ਬੰਦ ਰੇਲਵੇ ਫਾਟਕ ਪਾਰ ਕਰਦਿਆਂ ਮੁਲਜ਼ਮਾਂ ’ਤੇ ਧਾਰਾ 147 ਤਹਿਤ 351 ਕੇਸ ਦਰਜ ਕੀਤੇ ਹਨ।

About thatta

Comments are closed.

Scroll To Top
error: