Home / ਹੈਡਲਾਈਨਜ਼ ਪੰਜਾਬ / Kerala ‘ਚ ਹੜ੍ਹ ਦੀ ਮਾਰ ਝੱਲ ਰਹੇ ਪੀੜਤਾਂ ਲਈ SIKH ਸਮਾਜ ਆਇਆ ਸਾਹਮਣੇ…

Kerala ‘ਚ ਹੜ੍ਹ ਦੀ ਮਾਰ ਝੱਲ ਰਹੇ ਪੀੜਤਾਂ ਲਈ SIKH ਸਮਾਜ ਆਇਆ ਸਾਹਮਣੇ…

ਕੇਰਲ ਵਿੱਚ ਕਈ ਦਿਨਾਂ ਤੋਂ ਲਗਾਤਾਰ ਮੀਂਹ ਪੈਣ ਕਾਰਨ ਆਏ ਹੜ੍ਹਾਂ ਨਾਲ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਕੇਰਲ ਦੇ ਹੜ੍ਹ ਪੀੜਤਾਂ ਲਈ ਪੰਜਾਬ ਸਰਕਾਰ ਅਤੇ ਕਈ ਸਿੱਖ ਸੰਸਥਾਵਾਂ ਮਦਦ ਲਈ ਅੱਗੇ ਆਈਆਂ ਹਨ। ਅਜਿਹੇ ਵਿੱਚ ਦਿੱਲੀ ਗੁਰਦੁਆਰਾ ਕਮੇਟੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੇਰਲ ਵਿੱਚ ਪੀੜਤਾਂ ਲਈ ਖਾਣੇ ਅਤੇ ਦਵਾਈਆਂ ਮੁਹੱਈਆ ਕਰਵਾਏਗੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਨੇ ਕਿਹਾ ਕਿ ਮਦਦ ਦੇ ਨਾਲ ਨਾਲ ਅਸੀਂ ਉਥੋਂ ਦੇ ਲੋਕਾਂ ਲਈ ਅਰਦਾਸ ਕਰਦੇ ਹਾਂ ਅਤੇ ਆਸ ਕਰਦੇ ਹਾਂ ਹਾਲਾਤ ਛੇਤੀ ਹੀ ਠੀਕ ਹੋ ਜਾਣਗੇ।

ਲੋਂਗੋਵਾਲ ਨੇ ਭਾਈਚਾਰੇ ਲਈ ਆਪਣੇ ਸੰਦੇਸ਼ ਵਿੱਚ ਕਿਹਾ, “ਜਿਵੇਂ ਕਿ ਸਿੱਖ ਗੁਰੂਆਂ ਨੇ ਹਮੇਸ਼ਾ ਸਰਬਤ ਦੇ ਭਲੇ ਦੀ ਕਾਮਨਾ ਕੀਤੀ ਹੈ ਅਤੇ ਇਸ ਲਈ ਇਹ ਸਾਡਾ ਫਰਜ ਬਣਦਾ ਹੈ ਕਿ ਜੋ ਪਰਿਵਾਰ ਹੜ੍ਹ ਕਾਰਨ ਬੇਘਰ ਹੋ ਗਏ ਹਨ ਜਾਂ ਜਿਨ੍ਹਾਂ ਇਸ ਵਿੱਚ ਆਪਣਿਆਂ ਨੂੰ ਗੁਆਇਆ ਹੈ ਉਨ੍ਹਾਂ ਦੀ ਮਦਦ ਲਈ ਅੱਗੇ ਆਈਏ।”
ਕਿਸੇ ਵੀ ਕੁਦਰਤੀ ਕਰੋਪੀ ਵੇਲੇ ਅਮ੍ਰਿਤਸਰ ਸਥਿਤ ਦਰਬਾਰ ਸਾਹਿਬ ਦੇ ਲੰਗਰ ਦੀ ਪ੍ਰਬੰਧਕ ਕਮੇਟੀ ਅਹਿਮ ਭੂਮਿਕਾ ਨਿਭਾਉਂਦੀ ਰਹੀ ਹੈ। ਕਸ਼ਮੀਰ ਵਿੱਚ ਸਾਲ 2014 ਵਿੱਚ ਹੜ੍ਹ ਆਏ ਸਨ ਤਾਂ ਕਮੇਟੀ ਨੇ ਅਜਿਹਾ ਹੀ ਕੀਤਾ ਸੀ।

ਕਮੇਟੀ ਨੇ ਕਸ਼ਮੀਰ ਹੜ੍ਹਾਂ ਦੇ ਪੀੜਤਾਂ ਲਈ ਫੌਜ ਦੇ ਜਹਾਜਾਂ ਰਾਹੀਂ ਕਈ ਕੁਇੰਟਲ ਖਾਣਾ ਪ੍ਰਭਾਵਿਤ ਇਲਾਕਿਆਂ ਵਿੱਚ ਪਹੁੰਚਾਇਆ ਸੀ। ਇਹ ਲੰਗਰ ਤਿਆਰ ਕਰਨ ਲਈ ਤਕਰੀਬਨ 500 ਲੋਕ ਕੰਮ ਕਰਦੇ ਹਨ। ਇਨ੍ਹਾਂ ਵਿੱਚ ਕਮੇਟੀ ਮੁਲਾਜ਼ਮਾਂ ਸਮੇਤ ਸੇਵਾ ਕਰਨ ਵਾਲੇ ਵੀ ਹੁੰਦੇ ਹਨ। ਐਮਰਜੰਸੀ ਦੇ ਹਾਲਾਤਾਂ ਵਿੱਚ ਰੋਟੀਆਂ ਤਿਆਰ ਬਣਾਉਣ ਲਈ ਤਿੰਨ ਮਸ਼ੀਨਾਂ ਹਨ ਜੋ ਇੱਕ ਘੰਟੇ ਵਿੱਚ ਚਾਰ ਕੁਇੰਟਲ ਆਟਾ ਤਿਆਰ ਕਰ ਸਕਦੀਆਂ ਹਨ। ਲੰਗਰ ਵਿੱਚ ਇਕੱਠਿਆਂ 12 ਤਵਿਆਂ ‘ਤੇ ਰੋਟੀਆਂ ਪਕਾਈਆਂ ਜਾਂਦੀਆਂ ਹਨ। ਹਰ ਤਵੇ ਉੱਤੇ 28 ਰੋਟੀਆਂ ਇਕੱਠਿਆਂ ਬਣਾਈਆਂ ਜਾ ਸਕਦੀਆਂ ਹਨ। ਜਿਹੜੇ ਇਲਾਕੇ ਵਿੱਚ ਖਾਣਾ ਭੇਜਣਾ ਹੈ ਉੱਥੇ ਦੇ ਮੌਸਮ ਦਾ ਵਿਸ਼ੇਸ਼ ਖਿਆਲ ਰੱਖਿਆ ਜਾਂਦਾ ਹੈ। ਜ਼ਿਆਦਾ ਦੂਰੀ ਹੋਣ ਕਾਰਨ ਰੋਟੀਆਂ ਸੁੱਕ ਨਾ ਜਾਣ ਇਸ ਲਈ ਦੇਸੀ ਘਿਓ ਦੇ ਪਰਾਂਠੇ, ਸੁੱਕੀ ਸਬਜ਼ੀ ਜਾਂ ਅਚਾਰ ਭੇਜਿਆ ਜਾਂਦਾ ਹੈ।

About thatta

Comments are closed.

Scroll To Top
error: