ਪਿੰਡ ਸੈਦਪੁਰ ਦੇ ਜੱਦੀ ਵਸਨੀਕ IAS ਕਰਨ ਅਵਤਾਰ ਸਿੰਘ ਨੂੰ ਮੁੱਖ ਸਕੱਤਰ ਬਣਾਏ ਜਾਣ ‘ਤੇ ਖ਼ੁਸ਼ੀ ਦੀ ਲਹਿਰ।

23

ਸਬ ਡਵੀਜ਼ਨ ਸੁਲਤਾਨਪੁਰ ਲੋਧੀ ਦੇ ਉੱਘੇ ਪਿੰਡ ਸੈਦਪੁਰ ਦੇ ਜੰਮਪਲ ਸੀਨੀਅਰ ਆਈ.ਏ.ਐਸ. ਅਧਿਕਾਰੀ ਕਰਨ ਅਵਤਾਰ ਸਿੰਘ ਨੂੰ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਬਣਾਏ ਜਾਣ ‘ਤੇ ਹਲਕਾ ਸੁਲਤਾਨਪੁਰ ਲੋਧੀ ਦੀ ਜਨਤਾ ਵਿਚ ਖ਼ੁਸ਼ੀ ਦੀ ਲਹਿਰ ਹੈ | ਨਵਤੇਜ ਸਿੰਘ ਚੀਮਾ ਦੇ ਦੂਸਰੀ ਵਾਰ ਵਿਧਾਇਕ ਬਣਨ ‘ਤੇ ਕਾਂਗਰਸ ਵਰਕਰਾਂ ਵਿਚ ਬਹੁਤ ਉਤਸ਼ਾਹ ਹੈ | ਇਸਦੇ ਨਾਲ ਹੀ ਕਰਨ ਅਵਤਾਰ ਸਿੰਘ ਦੇ ਮੁੱਖ ਸਕੱਤਰ ਬਣ ਜਾਣ ਨਾਲ ਹਲਕੇ ਦੇ ਵਿਕਾਸ ਵਾਸਤੇ ਜਨਤਾ ਦੀ ਆਸ ਹੋਰ ਵੀ ਵੱਡੀਆਂ ਹੋ ਗਈਆਂ ਹਨ | ਉਨ੍ਹਾਂ ਦੇ ਭਰਾ ਸੁਖਵਿੰਦਰ ਸਿੰਘ ਸੁੱਖ ਸਾਬਕਾ ਚੇਅਰਮੈਨ, ਉਨ੍ਹਾਂ ਦੇ ਭਤੀਜੇ ਗਗਨਦੀਪ ਸਿੰਘ ਮੁੱਖ ਐਡਵੋਕੇਟ ਤੇ ਉਨ੍ਹਾਂ ਦੇ ਪਰਿਵਾਰ ਨੂੰ ਇਲਾਕਾ ਨਿਵਾਸੀਆਂ ਵੱਲੋਂ ਵਧਾਈਆਂ ਦੇਣ ਦਾ ਸਿਲਸਿਲਾ ਜਾਰੀ ਹੈ | ਪ੍ਰੋ: ਚਰਨ ਸਿੰਘ ਵਾਈਸ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ, ਕਰਮਬੀਰ ਸਿੰਘ ਕੇ.ਬੀ. ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਦੀਪਕ ਧੀਰ ਰਾਜੂ ਸਕੱਤਰ ਪ੍ਰਦੇਸ਼ ਕਾਂਗਰਸ, ਅਸ਼ੋਕ ਕੁਮਾਰ ਮੋਗਲਾ ਐਮ.ਸੀ., ਅਮਰਜੀਤ ਸਿੰਘ ਸ਼ਾਲਾਪੁਰ ਬੇਟ, ਜਗਜੀਤ ਸਿੰਘ ਥਿੰਦ, ਵਿਨੋਦ ਕੁਮਾਰ ਗੁਪਤਾ ਪ੍ਰਧਾਨ ਨਗਰ ਕੌਾਸਲ, ਸੰਜੀਵ ਮਰਵਾਹਾ ਪ੍ਰਧਾਨ ਸ਼ਹਿਰੀ, ਮੁਖ਼ਤਾਰ ਸਿੰਘ ਭਗਤ, ਬਲਦੇਵ ਸਿੰਘ ਰੰਗੀਲਪੁਰ, ਪਰਵਿੰਦਰ ਸਿੰਘ ਪੱਪਾ, ਪ੍ਰੇਮ ਲਾਲ ਸੇਵਾ ਮੁਕਤ ਪੰਚਾਇਤ ਅਫ਼ਸਰ, ਪ੍ਰੋ: ਬਲਜੀਤ ਸਿੰਘ ਟਿੱਬਾ, ਸੂਰਤ ਸਿੰਘ ਵਲਨੀ, ਕੁਲਬੀਰ ਸਿੰਘ ਮਿੰਟੂ ਹੈਪੀ ਜੈਲਦਾਰ ਅਤੇ ਹੋਰ ਇਲਾਕਾ ਨਿਵਾਸੀਆਂ ਨੇ ਖ਼ੁਸ਼ੀ ਦਾ ਇਜ਼ਹਾਰ ਕੀਤਾ |-ਨਰਿੰਦਰ ਸਿੰਘ ਸੋਨੀਆ