Home / ਹੈਡਲਾਈਨਜ਼ ਪੰਜਾਬ / Kapurthala ਦੇ ਇਸ Sikh Sardar ਗੱਭਰੂ ਨੇ America ਵਿੱਚ ਚਮਕਾਇਆ ਪੰਜਾਬੀਆਂ ਦਾ ਨਾਮ

Kapurthala ਦੇ ਇਸ Sikh Sardar ਗੱਭਰੂ ਨੇ America ਵਿੱਚ ਚਮਕਾਇਆ ਪੰਜਾਬੀਆਂ ਦਾ ਨਾਮ

ਜ਼ਿਲ੍ਹਾ ਕਪੂਰਥਲਾ ਦੇ ਪਿੰਡ ਧੰਮ ਦੇ ਨੌਜਵਾਨ ਵਿਸ਼ਾਲ ਸਿੰਘ ਟੁਰਨਾ ਨੇ ਅਮਰੀਕਾ ਵਿਚ ਸ਼ਾਟ ਪੁੱਟ ਵਿਚ ਨੈਸ਼ਨਲ ਚੈਂਪੀਅਨਸ਼ਿਪ ਵਿਚ ਪਹਿਲਾ ਸਥਾਨ ਪ੍ਰਾਪਤ ਕਰਕੇ ਆਪਣੇ ਦੇਸ਼, ਸੂਬੇ ਤੇ ਪਿੰਡ ਦਾ ਨਾਂਅ ਰੌਸ਼ਨ ਕੀਤਾ ਹੈ। ਪਿੰਡ ਧੰਮ ਦੇ ਭੋਲਾ ਸਿੰਘ ਟੁਰਨਾ ਦੇ ਲਾਡਲੇ ਪੁੱਤਰ ਤੇ ਤਹਿਸੀਲਦਾਰ ਗੁਰਦੇਵ ਸਿੰਘ ਧੰਮ ਤੇ ਖਲਾਰ ਸਿੰਘ ਧੰਮ ਦੇ ਭਤੀਜੇ ਵਿਸ਼ਾਲ ਸਿੰਘ ਵਲੋਂ ਨੈਸ਼ਨਲ ਚੈਂਪੀਅਨਸ਼ਿਪ ਵਿਚ ਸੋਨ ਤਗਮਾ ਹਾਸਲ ਕਰਨ ‘ਤੇ ਪਿੰਡ ਅਤੇ ਇਲਾਕੇ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ।ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਵਿਸ਼ਾਲ ਦੇ ਮਾਮਾ ਹਵਲਦਾਰ ਅਮਰਜੀਤ ਸਿੰਘ ਬਿੱਟੂ ਸੂਜੋਕਾਲੀਆ ਨੇ ਦੱਸਿਆ ਕਿ ਵਿਸ਼ਾਲ ਨੇ ਅੰਡਰ 18 ਮੁਕਾਬਲੇ ਵਿਚ ਵਧੀਆ ਪ੍ਰਦਰਸ਼ਨ ਕਰਦੇ ਹੋਏ ਗੋਲਡ ਮੈਡਲ ਜਿੱਤਿਆ ਹੈ।ਉਨ੍ਹਾਂ ਦੱਸਿਆ ਕਿ ਉਹ ਬਚਪਨ ਤੋਂ ਹੀ ਖੇਡਣ ਦਾ ਸ਼ੌਕ ਰੱਖਦਾ ਸੀ ਤੇ ਸ਼ਾਟ ਪੁੱਟ ਥਰੋ ਤੋਂ ਇਲਾਵਾ ਰੈਸਿਲੰਗ ਤੇ ਅਮਰੀਕਨ ਫੁੱਟਬਾਲ ਵੀ ਖੇਡਦਾ ਹੈ। ਉਨ੍ਹਾਂ ਦੱਸਿਆ ਕਿ ਛੋਟੀ ਉਮਰ ਵਿਚ ਵੱਡੀਆਂ ਮੱਲਾਂ ਮਾਰਨ ਵਾਲੇ ਵਿਸ਼ਾਲ ਨੂੰ ਖੇਡਾਂ ਦੀ ਗੁੜਤੀ ਆਪਣੇ ਪਰਿਵਾਰ ਤੋਂ ਵਿਰਾਸਤ ਵਿਚ ਮਿਲੀ ਹੈ।ਅਮਰੀਕਾ ਤੋਂ ਫ਼ੋਨ ‘ਤੇ ਗੱਲਬਾਤ ਕਰਦੇ ਹੋਇਆ ਵਿਸ਼ਾਲ ਸਿੰਘ ਨੇ ਕਿਹਾ ਕਿ ਜਿੱਥੇ ਮੇਰੀ ਜਿੱਤ ਵਿਚ ਮੇਰੇ ਪਰਿਵਾਰ ਦਾ ਯੋਗਦਾਨ ਹੈ, ਉੱਥੇ ਮੇਰੇ ਸਾਥੀਆਂ ਤੇ ਦੇਸ਼ ਵਾਸੀਆਂ ਦੀਆਂ ਸ਼ੁੱਭ ਇੱਛਾਵਾਂ ਵੀ ਹਨ, ਉਨ੍ਹਾਂ ਇਹ ਵੀ ਕਿਹਾ ਕਿ ਉਹ ਪਿੰਡ, ਸੂਬੇ ਤੇ ਦੇਸ਼ ਵਾਸੀਆਂ ਦਾ ਹਮੇਸ਼ਾ ਰਿਣੀ ਰਹੇਗਾ।

About thatta

Comments are closed.

Scroll To Top
error: