Home / ਹੈਡਲਾਈਨਜ਼ ਪੰਜਾਬ / Kapurthala ਦੀ ਕਾਰ ਚਿੰਤਪੂਰਨੀ ਕੋਲ ਖੱਡ ‘ਚ ਡਿੱਗੀ; ਢਾਈ ਸਾਲਾਂ ਦੀ ਬੱਚੀ ਦੀ ਭਿਆਨਕ ਮੌਤ

Kapurthala ਦੀ ਕਾਰ ਚਿੰਤਪੂਰਨੀ ਕੋਲ ਖੱਡ ‘ਚ ਡਿੱਗੀ; ਢਾਈ ਸਾਲਾਂ ਦੀ ਬੱਚੀ ਦੀ ਭਿਆਨਕ ਮੌਤ

ਹਿਮਾਚਲ ਪ੍ਰਦੇਸ਼ ਦੇ ਚਿੰਤਪੂਰਨੀ ਕੋਲ ਸੋਮਵਾਰ ਸਵੇਰ ਹੋਈ ਸੜਕ ਦੁਰਘਟਨਾ ਵਿੱਚ ਪੰਜਾਬ ਦੇ ਕਪੂਰਥਲਾ ਦੀ ਇੱਕ ਢਾਈ ਸਾਲ ਦੀ ਬੱਚੀ ਦੀ ਮੌਤ ਹੋ ਗਈ ਹੈ। ਇਸ ਦੌਰਾਨ ਪਰਿਵਾਰ ਦੇ ਕਈ ਮੈਂਬਰ ਵੀ ਜਖ਼ਮੀ ਹੋ ਗਏ ਹਨ। ਜਾਣਕਾਰੀ ਮੁਤਾਬਿਕ ਉਹ ਜਿਸ ਕਾਰ ਵਿੱਚ ਜਾ ਰਹੇ ਸੀ,ਉਹ ਖੱਡ ਵਿੱਚ ਡਿੱਗ ਗਈ। ਹਾਦਸਾ ਚਿੰਤਪੂਰਨੀ ਦੇ ਤਲਵਾੜਾ ਬਾਈਪਾਸ ‘ਤੇ ਹੋਇਆ। ਤੇਜ਼ ਮੀਂਹ ਕਾਰਨ ਸੜਕ ਦਾ ਇੱਕ ਹਿੱਸਾ ਅਚਾਨਕ ਧੱਸ ਗਿਆ ਤੇ ਕਾਰ ਖਾਈ ਵਿੱਚ ਡਿੱਗ ਗਈ।

Kapurthala child girlਦੱਸ ਦੇਈਏ ਕਿ ਕਪੂਰਥਲਾ ਦਾ ਇੱਕ ਪਰਿਵਾਰ ਸੋਮਵਾਰ ਸਵੇਰੇ ਇਨੋਵਾ ਗੱਡੀ ਵਿੱਚ ਚਿੰਤਪੂਰਨੀ ਦਰਸ਼ਨ ਕਰਨ ਜਾ ਰਿਹਾ ਸੀ। ਉਹ ਚਿੰਤਪੂਰਨੀ ਦੇ ਕੋਲ ਤਲਵਾੜਾ ਬਾਈਪਾਸ ਕੋਲ ਪਹੁੰਚੇ ਤਾਂ ਉਸ ਸਮੇਂ ਤੇਜ਼ ਮੀਂਹ ਸ਼ੁਰੂ ਹੋ ਗਿਆ। ਮੀਂਹ ਕਾਰਨ ਸੜਕ ਦਾ ਇੱਕ ਹਿੱਸਾ ਅਚਾਨਕ ਧੱਸ ਗਿਆ ਤੇ ਕਾਰ ਉਸਦੀ ਚਪੇਟ ਵਿੱਚ ਆ ਗਈ। ਜਿਸ ਕਾਰਨ ਕਾਰ ਖੱਡ ਵਿੱਚ ਡਿੱਗ ਗਈ। ਕਾਰ ਆਈਪੀਐਚ ਵਿਭਾਗ ਦੀ ਪਾਈਪ ਦੇ ਨਾਲ ਕੁਝ ਦੂਰ ਨੀਚੇ ਜਾ ਕੇ ਲਟਕ ਗਈ ਪਰ ਢਾਈ ਸਾਲ ਦੀ ਬੱਚੀ ਰਿਆਂਸ਼ੀ ਕਾਰ ਤੋਂ ਛੁੱਟ ਕੇ ਨੀਚੇ ਜਾ ਗਿਰੀ ਤੇ ਮਲਬੇ ਵਿੱਚ ਦਬ ਗਈ।

Kapurthala child girl

ਕਰੀਬ ਦੋ ਘੰਟੇ ਤੱਕ ਚੱਲੇ ਰੈਸਕਿਊ ਆਪਰੇਸ਼ਨ ਨਾਲ ਬੱਚੀ ਨੂੰ ਤਾਂ ਬਾਹਰ ਕੱਡ ਲਿਆ ਗਿਆ ਪਰ ਤੱਦ ਤੱਕ ਬੱਚੀ ਮਰ ਚੁੱਕੀ ਸੀ। ਦੱਸ ਦੇਈਏ ਕਿ ਅਜਿਹਾ ਪਹਿਲੀ ਵਾਰ ਨਹੀਂ ਹੈ ਜਦੋਂ ਅਜਿਹੇ ਹਾਦਸੇ ਵਾਪਰੇ ਹੋਣ। ਇਸ ਤੋਂ ਪਹਿਲਾਂ ਵੀ ਕਈ ਹਾਦਸੇ ਹੋ ਚੁੱਕੇ ਹਨ ਜਿਨਾਂ ਵਿੱਚ ਕਈ ਲੋਕਾਂ ਧੀ ਜਾਨ ਵੀ ਜਾ ਚੁੱਕੀ ਹੈ। ਅਕਸਰ ਹੀ ਪਹਾੜੀ ਇਲਾਕਾ ਹੋਣ ਨਾਲ ਇੱਥੇ ਹਾਦਸੇ ਹੋ ਜਾਂਦੇ ਹਨ।

Kapurthala child girl

About thatta

Comments are closed.

Scroll To Top
error: