Home / ਹੈਡਲਾਈਨਜ਼ ਪੰਜਾਬ / Jalandhar ਦੇ ਇਸ ਗੁਰਦੁਆਰਾ ਸਾਹਿਬ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਣ ਤੋਂ ਰੋਕਿਆ; ਮਾਹੌਲ ਤਨਾਅਪੂਰਨ

Jalandhar ਦੇ ਇਸ ਗੁਰਦੁਆਰਾ ਸਾਹਿਬ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਣ ਤੋਂ ਰੋਕਿਆ; ਮਾਹੌਲ ਤਨਾਅਪੂਰਨ

ਜਲੰਧਰ ਸ਼ਹਿਰ ਦੇ ਇਕ ਗੁਰਦੁਆਰੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨੋਂ ਰੋਕਣ ਕਾਰਨ ਸਥਿਤੀ ਤਨਾਅਪੂਰਨ ਬਣ ਗਈ ਜਿਸ ਕਾਰਨ ਪ੍ਰਸ਼ਾਸ਼ਨ ਨੂੰ ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪੁਲਿਸ ਬਲ ਤੈਨਾਤ ਕਰਨਾ ਪਿਆ ਹੈ। ਸ਼ਹਿਰ ਦੇ ਗਾਜ਼ੀ ਗੁੱਲਾ ਇਲਾਕੇ ਵਿਚ ਸਥਿਤ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤੇ ਜਾਣ ਸੰਬੰਧੀ ਦੋ ਗੁਟਾਂ ਵਿਚ ਝਗੜਾ ਹੋ ਗਿਆ ਜਿਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਏ.ਡੀ.ਸੀ.ਪੀ. ਸ:ਪਰਮਿੰਦਰ ਸਿੰਘ ਭੰਡਾਲ ਅਤੇ ਏ.ਸੀ.ਪੀ.ਦਲਬੀਰ ਸਿੰਘ ਬੁੱਟਰ ਅਤੇ ਨਵਨੀਤ ਮਾਹਲ ਸਹਿਤ ਪੰਜਾਂ ਥਾਣਿਆਂ ਦੀ ਪੁਲਿਸ ਮੌਕੇ ’ਤੇ ਪੁੱਜੀ। ਇਸ ਦੌਰਾਨ ਜਾਣਕਾਰੀ ਦਿੰਦਿਆਂ ਪੁਸ਼ਪਾ ਰਾਣੀ ਪਤਨੀ ਅੰਤਿਮ੍ਰਤਪਾਲ ਨਿਵਾਸੀ ਗਾਜ਼ੀ ਗੁੱਲਾ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਆ ਰਿਹਾ ਹੈ ਅਤੇ ਉਹ ਇੱਥੇ ਲੰਬੇ ਸਮੇਂ ਤੋਂ ਸੇਵਾ ਕਰਦੀ ਆ ਰਹੀ ਹੈ ਪਰ ਹੁਣ ਜੱਸੀ ਤਲ੍ਹਣ ਅਤੇ ਵਿਵੇਕ ਨੰਨੂੰ ਨਾਂਅ ਦੇ ਨੌਜਵਾਨ ਜ਼ਬਰਦਸਤੀ ਕਰਦੇ ਹੋਏ ਇਹ ਦਬਾਅ ਬਣਾ ਰਹੇ ਹਨ ਕਿ ਗੁਰਦੁਆਰੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਥਾਂ ਅੰਮ੍ਰਿਤ ਬਾਣੀ ਗ੍ਰੰਥ ਦਾ ਪ੍ਰਕਾਸ਼ ਕੀਤਾ ਜਾਵੇ। ਉਸਨੇ ਦੱਸਿਆ ਕਿ ਕਈ ਲੋਕਾਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਏਡੀਸੀਪੀ ਭੰਡਾਲ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਮਾਮਲੇ ਨੂੰ ਸ਼ਾਂਤ ਕਰਵਾ ਦਿੱਤਾ ਗਿਆ ਹੈ ਅਤੇ ਪੁਲਿਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਸ ਦੌਰਾਨ ਜਾਣਕਾਰੀ ਦਿੰਦਿਆਂ ਪੁਸ਼ਪਾ ਰਾਣੀ ਪਤਨੀ ਅੰਤਿਮ੍ਰਤਪਾਲ ਨਿਵਾਸੀ ਗਾਜ਼ੀ ਗੁੱਲਾ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਆ ਰਿਹਾ ਹੈ ਅਤੇ ਉਹ ਇੱਥੇ ਲੰਬੇ ਸਮੇਂ ਤੋਂ ਸੇਵਾ ਕਰਦੀ ਆ ਰਹੀ ਹੈ ਪਰ ਹੁਣ ਜੱਸੀ ਤਲ੍ਹਣ ਅਤੇ ਵਿਵੇਕ ਨੰਨੂੰ ਨਾਂਅ ਦੇ ਨੌਜਵਾਨ ਜ਼ਬਰਦਸਤੀ ਕਰਦੇ ਹੋਏ ਇਹ ਦਬਾਅ ਬਣਾ ਰਹੇ ਹਨ ਕਿ ਗੁਰਦੁਆਰੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਥਾਂ ਅੰਮ੍ਰਿਤ ਬਾਣੀ ਗ੍ਰੰਥ ਦਾ ਪ੍ਰਕਾਸ਼ ਕੀਤਾ ਜਾਵੇ।

About thatta

Comments are closed.

Scroll To Top
error: