Home / ਹੈਡਲਾਈਨਜ਼ ਪੰਜਾਬ / Italy ‘ਚ ਫਲਾਈਓਵਰ ਡਿੱਗਿਆ, 30 ਲੋਕਾਂ ਦੀ ਦਰਦਨਾਕ ਮੌਤ…

Italy ‘ਚ ਫਲਾਈਓਵਰ ਡਿੱਗਿਆ, 30 ਲੋਕਾਂ ਦੀ ਦਰਦਨਾਕ ਮੌਤ…

ਭਾਰੀ ਬਰਸਾਤ ਕਾਰਨ ਜਿਨੋਆ ਵਿੱਚ ਇੱਕ ਵੱਡਾ ਪੁਲ ਅਚਾਨਕ ਢਹਿਢੇਰੀ ਹੋ ਗਿਆ। ਇਸ ਹਾਦਸੇ ਵਿੱਚ 30 ਲੋਕ ਮਾਰੇ ਜਾਣ ਦੀ ਖ਼ਬਰ ਹੈ। ਸਥਾਨਕ ਸਮੇਂ ਮੁਤਾਬਕ ਸਵੇਰੇ ਸਾਢੇ ਗਿਆਰਾਂ ਵਜੇ ਇਹ ਭਿਆਨਕ ਹਾਦਸਾ ਵਾਪਰਿਆ।

ਇਟਲੀ ਦੀ ਖ਼ਬਰ ਏਜੰਸੀ ਐਡਨਕ੍ਰੋਨੋਜ਼ ਮੁਤਾਬਕ ਪੁਲ ਡਿੱਗਣ ਦਾ ਕਾਰਨ ਭਾਰੀ ਮੀਂਹ ਦੱਸਿਆ ਜਾ ਰਿਹਾ ਹੈ। ਐਂਬੂਲੈਂਸ ਸੇਵਾ ਦੇ ਮੁਖੀ ਨੇ ਦੱਸਿਆ ਪਹਿਲਾਂ ਦੱਸਿਆ ਸੀ ਕਿ ਘੱਟੋ ਘੱਟ 10 ਲੋਕ ਮਾਰੇ ਗਏ ਹਨ ਤੇ 20 ਵਾਹਨ ਮਲਬੇ ਹੇਠਾਂ ਦੱਬੇ ਗਏ ਹਨ। ਪਰ ਤਾਜ਼ਾ ਜਾਣਕਾਰੀ ਮੁਤਾਬਕ 30 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ, ਚਾਰ ਲੋਕਾਂ ਨੂੰ ਜਿਊਂਦਿਆਂ ਬਾਹਰ ਵੀ ਕੱਢਿਆ ਗਿਆ ਹੈ।

1960 ਵਿੱਚ ਬਣੇ ਇਸ ਪੁਲ ਦੇ ਵਿਚਕਾਰਲਾ 80 ਮੀਟਰ ਲੰਮਾ ਹਿੱਸਾ ਅੱਜ ਡਿੱਗ ਗਿਆ। ਹਾਲਾਂਕਿ, ਸਵਾ ਕਿਲੋਮੀਟਰ ਲੰਮੇ ਇਸ ਪੁਲ ਦੀ ਸਾਲ 2016 ਵਿੱਚ ਮੁਰੰਮਤ ਵੀ ਕੀਤੀ ਗਈ ਸੀ। ਪੁਲ ਦੇ ਡਿੱਗਣ ਕਾਰਨ ਜਿੱਥੇ ਸੜਕੀ ਆਵਾਜਾਈ ਵਿੱਚ ਵਿਘਨ ਪਿਆ ਹੈ, ਉੱਥੇ ਹੀ ਜਿਨੋਆ ਰੇਲ ਸੇਵਾ ਵੀ ਠੱਪ ਹੋ ਗਈ ਹੈ।

ਇਟਲੀ ਯੂਰਪ ਦਾ ਇੱਕ ਦੇਸ਼ ਹੈ। ਇਹਦੀ ਰਾਜਧਾਨੀ ਰੋਮ ਹੈ। ਇਟਲੀ ਦੇ ਉੱਤਰ ਵਿੱਚ ਐਲਪ ਪਰਬਤ-ਲੜੀ ਹੈ ਜਿਸ ਵਿੱਚ ਫ਼ਰਾਂਸ, ਸਵਿਟਜ਼ਰਲੈਂਡ, ਆਸਟਰੀਆ ਅਤੇ ਸਲੋਵੇਨੀਆ ਦੇਸ਼ ਸ਼ਾਮਲ ਹਨ। ਸਿਸਲੀ ਅਤੇ ਸਾਰਡੀਨੀਆ, ਜੋ ਭੂ-ਮੱਧ ਸਾਗਰ ਦੇ ਦੋ ਸਭ ਤੋਂ ਵੱਡੇ ਟਾਪੂ ਹਨ, ਇਟਲੀ ਦੇ ਹੀ ਅੰਗ ਹਨ। ਵੈਟੀਕਨ ਸਿਟੀ ਅਤੇ ਸੈਨ ਮਰੀਨੋ ਇਟਲੀ ਨਾਲ਼ ਘਿਰੇ ਹੋਏ ਦੋ ਅਜ਼ਾਦ ਦੇਸ਼ ਹਨ। ਇਟਲੀ, ਯੂਨਾਨ ਦੇ ਬਾਅਦ ਯੂਰਪ ਦਾ ਦੂਜਾ ਸਭ ਤੋਂ ਪੁਰਾਣਾ ਰਾਸ਼ਟਰ ਹੈ। ਰੋਮ ਦੀ ਸਭਿਅਤਾ ਅਤੇ ਇਟਲੀ ਦਾ ਇਤਹਾਸ ਦੇਸ਼ ਦੇ ਪ੍ਰਾਚੀਨ ਦੌਲਤ ਅਤੇ ਵਿਕਾਸ ਦਾ ਪ੍ਰਤੀਕ ਹੈ। ਆਧੁਨਿਕ ਇਟਲੀ 1861 ਈ. ਵਿੱਚ ਰਾਜ ਦੇ ਰੂਪ ਵਿੱਚ ਸੰਗਠਿਤ ਹੋਇਆ ਸੀ। ਦੇਸ਼ ਦੀ ਹੌਲੀ ਤਰੱਕੀ, ਸਾਮਾਜਕ ਸੰਗਠਨ ਅਤੇ ਰਾਜਨਿਤੀਕ ਉਥੱਲ – ਪੁਥਲ ਇਟਲੀ ਦੇ 2,500 ਸਾਲ ਦੇ ਇਤਹਾਸ ਨਾਲ ਜੁੜਿਆ ਹੈ। ਦੇਸ਼ ਵਿੱਚ ਪੁਰਾਣਾ ਸਮੇਂ ਵਿੱਚ ਰਾਜਤੰਤਰ ਸੀ ਜਿਸਦਾ ਅੰਤਮ ਰਾਜਘਰਾਣਾ ਸੇਵਾਏ ਸੀ। ਜੂਨ , ਸੰਨ 1946 ਤੋਂ ਦੇਸ਼ ਇੱਕ ਜਨਤਾਂਤਰਿਕ ਰਾਜ ਵਿੱਚ ਪਰਿਵਰਤਿਤ ਹੋ ਗਿਆ ।

About thatta

Comments are closed.

Scroll To Top
error: