Home / ਹੈਡਲਾਈਨਜ਼ ਪੰਜਾਬ / Good News: ਕੈਪਟਨ ਸਾਹਿਬ ਸਿੱਖ ਮਸਲਿਆਂ ਦੇ ਹੱਲ ਲਈ ਜੁੱਟੇ ਗੰਭੀਰਤਾ ਨਾਲ-ਪੜ੍ਹੋ ਪੂਰੀ ਖਬਰ

Good News: ਕੈਪਟਨ ਸਾਹਿਬ ਸਿੱਖ ਮਸਲਿਆਂ ਦੇ ਹੱਲ ਲਈ ਜੁੱਟੇ ਗੰਭੀਰਤਾ ਨਾਲ-ਪੜ੍ਹੋ ਪੂਰੀ ਖਬਰ

ਕੈਪਟਨ ਅਮਰਿੰਦਰ ਸਿੰਘ ਪੰਜਾਬੀਆਂ ਅਤੇ ਸਿੱਖਾਂ ਦੇ ਰਿਸਦੇ ਜ਼ਖ਼ਮਾਂ ‘ਤੇ ਮਲੱ੍ਹਮ ਲਾਉਣ ਲਈ ਗੰਭੀਰਤਾ ਨਾਲ ਜੁਟ ਗਏ ਹਨ। ਮੁੱਖ ਮੰਤਰੀ ਨੇ ਨਸ਼ੇ ਦੇ ਤਸਕਰਾਂ ਨੂੰ ਲੰਮੇਂ ਹਥੀਂ ਲੈਣਾ ਸ਼ੁਰੂ ਕਰਨ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਹਰਮਤੀ ਅਤੇ ਗੋਲੀ ਕਾਂਡ ਦੇ ਦੋਸ਼ੀਆਂ ਨੂੰ ‘ਟੰਗਣਾ’ ਸ਼ੁਰੂ ਕਰਨ ਲਈ ਅਮਲ ਤੇਜ਼ ਕਰ ਦਿਤਾ ਹੈ। ਜਸਟਿਸ ਰਣਜੀਤ ਸਿੰਘ ਦੀ ਰੀਪੋਰਟ ਵਿਚ ਦੋਹਾਂ ਘਟਨਾਵਾਂ ਦੇ ਦੋਸ਼ੀਆਂ ਨੂੰ ਸਾਹਮਣੇ ਲਿਆਉਣ ਤੋਂ ਬਾਅਦ ਉਨ੍ਹਾਂ ਵਿਰੁਧ ਸਖ਼ਤ ਕਰਵਾਈ ਕਰਨ ਦਾ ਮਨ ਬਣਾ ਲਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨੁਮਾਇੰਦੇ ਅਤੇ ਇਨਸਾਫ਼ ਮੋਰਚੇ ਦੇ ਆਗੂਆਂ ਦਰਮਿਆਨ ਇਹ ਮੀਟਿੰਗ ਸੀਨੀਅਰ ਪੁਲਿਸ ਅਫ਼ਸਰ ਜਤਿੰਦਰ ਸਿੰਘ ਔਲਖ ਦੇ ਘਰ ਹੋਈ ਹੈ। ਰੀਪੋਰਟ ਵਿਚ ਮਲੇਰਕੋਟਲਾ ਵਿਖੇ ਹੋਈ ਕੁਰਾਨ ਸ਼ਰੀਫ਼ ਅਤੇ ਗੁਟਕਾ ਸਾਹਿਬ ਦੀ ਥਾਂ-ਥਾਂ ਹੋਈ ਬੇਅਦਬੀ ਦੇ ਦੋਸ਼ੀਆਂ ਦਾ ਵੀ ਜ਼ਿਕਰ ਕੀਤਾ ਗਿਆ ਹੈ। ਮੁੱਖ ਮੰਤਰੀ ਦੇ ਪ੍ਰਤੀਨਿਧ ਅਤੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਬੀਤੇ ਕਲ ਇਨਸਾਫ਼ ਮੋਰਚੇ ‘ਤੇ ਬੈਠੇ ਆਗੂਆਂ ਨਾਲ ਇਕ ਮੀਟਿੰਗ ਕਰ ਕੇ ਆਏ ਹਨ। ਸੂਤਰ ਦਸਦੇ ਹਨ ਕਿ ਸਰਕਾਰ ਦੇ ਨੁਮਾਇੰਦੇ ਨੇ ਇਨਸਾਫ਼ ਮੋਰਚੇ ਦੇ ਆਗੂਆਂ ਨੂੰ ਰੀਪੋਰਟ ਵਿਚ ਦਿਤੇ ਸੰਕੇਤਾਂ ਦੇ ਆਧਾਰ ‘ਤੇ ਦੋਹਾਂ ਵਾਰਦਾਤਾਂ ਲਈ ਦੋਸ਼ੀ ਸਿਆਸੀ ਆਗੂਆਂ ਤੇ ਪੁਲਿਸ ਅਫ਼ਸਰਾਂ ਦੇ ਨਾਂ ਸਾਂਝੇ ਕਰ ਦਿਤੇ ਹਨ। ਬਾਜਵਾ, ਇਨਸਾਫ਼ ਮੋਰਚੇ ਦੇ ਆਗੂਆਂ ਨਾਲ ਸਾਂਝੀ ਮੀਟਿੰਗ ਤੋਂ ਬਾਅਦ ਭਾਈ ਧਿਆਨ ਸਿੰਘ ਮੰਡ ਨੂੰ ਵਖਰੇ ਤੌਰ ‘ਤੇ ਵੀ ਮਿਲੇ। ਉਚ ਭਰੋਸੇਯੋਗ ਸੂਤਰਾਂ ਦਾ ਕਹਿਣਾ ਹੈ ਕਿ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਇਨਸਾਫ਼ ਮੋਰਚੇ ਦੇ ਆਗੂਆਂ ਨੂੰ ਸਲਾਹ ਦਿਤੀ ਹੈ ਕਿ ਮੁੱਖ ਮੰਤਰੀ ਕਿਉਂਕਿ ਬਰਗਾੜੀ ਅਤੇ ਬਹਿਬਲ ਕਲਾਂ ਕਾਂਡ ਦੇ ਦੋਸ਼ੀਆਂ ਵਿਰੁਧ ਕਾਰਵਾਈ ਕਰਨ ਲਈ ਦ੍ਰਿੜ ਹਨ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਵੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ, ਇਸ ਲਈ ਇਨਸਾਫ਼ ਮੋਰਚੇ ਨੂੰ ਖ਼ਤਮ ਕਰ ਦਿਤਾ ਜਾਵੇ। ਪਤਾ ਲੱਗਾ ਹੈ ਕਿ ਮੋਰਚੇ ਦੇ ਆਗੂਆਂ ਬਰਗਾੜੀ ਤੇ ਬਹਿਬਲ ਕਲਾਂ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਤੋਂ ਬਾਅਦ ਧਰਨੇ ਵਿਚ ਆ ਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਮਲ ਸ਼ੁਰੂ ਕਰਨ ਦਾ ਭਰੋਸਾ ਦੇਣ ਤੋਂ ਬਾਅਦ ਹੀ ਮੋਰਚਾ ਚੁੱਕਣ ਲਈ ਬਜ਼ਿੱਦ ਰਹੇ ਹਨ। ਸੂਤਰਾਂ ਨੇ ਇਹ ਵੀ ਦਸਿਆ ਕਿ ਜਸਟਿਸ ਰਣਜੀਤ ਸਿੰਘ ਦੀ ਰੀਪੋਰਟ ‘ਤੇ ਅਮਲ ਕਰਨ ਦਾ ਕੰਮ ਕਾਫ਼ੀ ਨੇੜੇ ਢੁਕ ਚੁਕਿਆ ਹੈ ਅਤੇ ਅਗਲੇ ਦਿਨੀਂ ‘ਪਟਾਕਾ’ ਪੈਣ ਦੀ ਸੰਭਾਵਨਾ ਹੈ। ਅੰਤ ਨੂੰ ਦੋਹਾਂ ਧਿਰਾਂ ਵਿਚ ਕੈਪਟਨ ਅਮਰਿੰਦਰ ਸਿੰਘ ਦੇ ਬਰਗਾੜੀ ਚਲ ਕੇ ਜਾਣ ‘ਤੇ ਸਹਿਮਤੀ ਬਣੀ ਹੈ ਪਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਉਨ੍ਹਾਂ ਨੂੰ ਅਗਲੇ ਸੁਨੇਹੇ ਲਈ ਉਡੀਕ ਕਰਨ ਦੀ ਕਹਿ ਕੇ ਆ ਗਏ ਸਨ। ਭਾਈ ਧਿਆਨ ਸਿੰਘ ਮੰਡ ਤਿੰਨ ਸਿੱਖ ਮੰਗਾਂ ਨੂੰ ਲੈ ਕੇ ਪਹਿਲੀ ਜੂਨ ਤੋਂ ਇਨਸਾਫ਼ ਮੋਰਚੇ ‘ਤੇ ਬੈਠੇ ਹਨ।

ਭਾਈ ਬਲਜੀਤ ਸਿੰਘ ਦਾਦੂਵਾਲ ਅਤੇ ਭਾਈ ਅਮਰੀਕ ਸਿੰਘ ਅਜਨਾਲਾ ਨੇ ਵੀ ਇਨ੍ਹਾਂ ਨਾਲ ਹੀ ਡੇਰਾ ਲਾਇਆ ਹੋਇਆ ਹੈ। ਇਨਸਾਫ਼ ਮੋਰਚਾ ਅੱਜ 40ਵੇਂ ਦਿਨ ਵਿਚ ਦਾਖ਼ਲ ਹੋ ਗਿਆ ਹੈ। ਅਕਾਲੀ ਦਲ ਯੂਨਾਈਟਡ ਦੇ ਆਗੂ ਭਾਈ ਗੁਰਦੀਪ ਸਿੰਘ ਬਠਿੰਡਾ ਨੇ ਕਿਹਾ ਕਿ ਮੁੱਖ ਮੰਤਰੀ ਦੇ ਨੁਮਾਇੰਦੇ ਅਤੇ ਇਨਸਾਫ਼ ਮੋਰਚੇ ਦੇ ਆਗੂਆਂ ਦਰਮਿਆਨ ਮੀਟਿੰਗ ਪਿੰਡ ਬਰਗਾੜੀ ਵਿਚ ਕਿਸੇ ਸੱਜਣ ਦੇ ਘਰ ਰੱਖੀ ਗਈ ਸੀ ਪਰ ਨਾ ਟਾਲੇ ਜਾ ਸਕਣ ਵਾਲੇ ਕਾਰਨ ਕਰ ਕੇ ਮੀਟਿੰਗ ਦਾ ਸਥਾਨ ਆਈਜੀ ਪੁਲਿਸ ਜਤਿੰਦਰ ਸਿੰਘ ਔਲਖ ਦੇ ਘਰ ਤਬਦੀਲ ਕਰਨਾ ਪੈ ਗਿਆ ਸੀ।

About thatta

Comments are closed.

Scroll To Top
error: