Dubai ‘ਚ ਫਸੇ Taran Tarn ਦੇ ਨੌਜਵਾਨਾਂ ਨੇ , Video ਭੇਜ ਮੰਗੀ ਮਦਦ; ਸਭ ਨਾਲ Share ਕਰ ਦਿਓ ਜੀ

129

ਫਰਜੀ ਟਰੈਵਲ ਏਜੰਟ ਦੀ ਠੱਗੀ ਸ਼ਿਕਾਰ ਹੋਏ ਦੁਬਈ ‘ਚ ਫਸੇ ਨੌਜਵਾਨਾਂ ਨੇ ਵੀਡੀਓ ਭੇਜ ਕੇ ਮਦਦ ਦੀ ਮੰਗ ਕੀਤੀ ਹੈ। ਇਹ ਸਾਰੇ ਨੌਜਵਾਨ ਜਿਲ੍ਹਾ ਤਰਨਤਾਰਨ ਦੇ ਨੇੜਲੇ ਪਿੰਡਾਂ ਦੇ ਰਹਿਣ ਵਾਲੇ ਹਨ, ਜੋ ਸਰਬਜੀਤ ਸਿੰਘ ਸੰਘਾ ਨਾਮ ਦੇ ਟ੍ਰੈਵਲ ਏਜੰਟ ਦੀ ਠੱਗੀ ਦਾ ਸ਼ਿਕਾਰ ਹੋ ਕੇ ਦੁਬਈ ਕੰਮ ਦੀ ਭਾਲ ‘ਚ ਗਏ ਸਨ, ਜਿੱਥੇ ਇਹ ਫਸ ਗਏ ਅਤੇ ਕੰਮ ਧੰਦਾ ਨਾ ਮਿਲਣ ਕਾਰਨ ਭੁੱਖੇ ਭਾਣੇ ਵੀਡੀਓ ਰਾਹੀਂ ਮਦਦ ਦੀ ਗੁਹਾਰ ਲਗਾ ਰਹੇ ਹਨ।
ਉਧਰ ਪਰਿਵਾਰਕ ਮੈਂਬਰਾਂ ਨੇ ਵੀਡੀਓ ਦੇਖਣ ਤੋਂ ਬਾਅਦ ਜਦੋਂ ਟਰੈਵਲ ਏਜੰਟ ਦੀ ਭਾਲ ਕੀਤੀ ਤਾਂ ਉਦੋਂ ਤੱਕ ਉਹ ਦਫਤਰ ਨੂੰ ਤਾਲੇ ਲਗਾ ਕੇ ਰਫੂ ਚੱਕਰ ਹੋ ਚੁੱਕਾ ਸੀ। ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ‘ਤੇ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ। ਨੌਜਵਾਨਾਂ ਦੀ ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇਹ ਵੀਡੀਓ ਕੋਈ ਪਹਿਲੀ ਨਹੀਂ, ਨਾ ਜਾਣੇ ਕਿੰਨੇ ਹੀ ਪੰਜਾਬ ਦੇ ਨੌਜਵਾਨ ਟ੍ਰੈਵਲ ਏਜੰਟਾਂ ਦੀ ਠੱਗੀ ਦਾ ਸ਼ਿਕਾਰ ਹੋ ਕੇ ਵਿਦੇਸ਼ਾਂ ‘ਚ ਫਸੇ ਹੋਏ ਹਨ ਅਤੇ ਲਗਾਤਾਰ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਣ-ਅਧਿਕਾਰਤ ਟਰੈਵਲ ਏਜੰਟ ਰਾਹੀਂ ਵਿਦੇਸ਼ ਜਾਣ ਵਾਲੇ ਵਿਅਕਤੀ ਅਕਸਰ ਧੋਖੇ ਦਾ ਸ਼ਿਕਾਰ ਹੋ ਜਾਂਦੇ ਹਨ ਜਦੋਂਕਿ ਬਾਅਦ ਵਿੱਚ ਅਜਿਹੇ ਫਰਜੀ ਟਰੈਵਲ ਏਜੰਟ ਠੱਗੀ ਮਾਰ ਕੇ ਗਾਇਬ ਹੋ ਜਾਂਦੇ ਹਨ, ਕਿਉਂਕਿ ਉਨ੍ਹਾਂ ਦਾ ਕੋਈ ਪੱਕਾ ਥਾਂ ਟਿਕਾਣਾ ਨਹੀਂ ਹੁੰਦਾ, ਇਸ ਲਈ ਜ਼ਰੂਰੀ ਹੈ ਕਿ ਜਿਸ ਵੀ ਵਿਅਕਤੀ ਨੇ ਵਿਦੇਸ਼ ਯਾਤਰਾ ਸਬੰਧੀ ਸੇਵਾਵਾਂ ਦੇਣੀਆਂ ਹਨ, ਉਹ ਆਪਣੇ ਆਪ ਨੂੰ ਜ਼ਿਲ੍ਹਾ ਪ੍ਰਸ਼ਾਸਨ ਕੋਲ ਰਜਿਸਟਰਡ ਕਰਵਾਏ। ਜ਼ਿਲ੍ਹਾ ਮੈੈਜਿਸਟਰੇਟ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਸਾਵਧਾਨ ਕਰਦਿਆਂ ਕਿਹਾ ਕਿ ਵਿਦੇਸ਼ ਜਾਣ ਲਈ ਕਿਸੇ ਵੀ ਧੋਖੇ ਜਾਂ ਠੱਗੀ ਤੋਂ ਬਚਣ ਲਈ ਕੇਵਲ ਮਾਨਤਾ ਪ੍ਰਾਪਤ ਟਰੈਵਲ ਏਜੰਟਾਂ, ਇਮੀਗ੍ਰੇਸ਼ਨ ਸਲਾਹਕਾਰਾਂ ਜਾਂ ਟਿਕਟ ਏਜੰਟਾਂ ਦੀਆਂ ਹੀ ਸੇਵਾਵਾਂ ਲਈਆਂ ਜਾਣ ਅਤੇ ਇਨ੍ਹਾਂ ਦੇ ਮਾਰਫ਼ਤ ਅਰਜ਼ੀ ਲਗਾਉਣ ਤੋਂੇ ਪਹਿਲਾਂ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਜਾਰੀ ਰਜਿਸਟਰੇਸ਼ਨ ਪ੍ਰਮਾਣ ਪੱਤਰ ਦੀ ਪੜਤਾਲ ਜ਼ਰੂਰ ਕਰ ਲਈ ਜਾਵੇ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮਨੁੱਖੀ ਤਸਕਰੀ ਅਤੇ ਵਿਦੇਸ਼ ਭੇਜਣ ਦੇ ਨਾਂ ‘ਤੇ ਹੁੰਦੀ ਕਥਿਤ ਠੱਗੀ ਨੂੰ ਰੋਕਣ ਲਈ ਪੰਜਾਬ ਮਨੁੱਖੀ ਤਸਕਰੀ ਰੋਕਥਾਮ ਐਕਟ 2012, ਸੋਧ ਐਕਟ 2014 ਅਤੇ ਨਿਯਮ 2013, ਸੋਧ ਨਿਯਮ 2014 ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਇਸ ਕਾਨੂੰਨ ਅਨੁਸਾਰ ਟਰੈਵਲ ਏਜੰਟਾਂ, ਇਮੀਗ੍ਰੇਸ਼ਨ ਸਲਾਹਕਾਰਾਂ, ਟਿਕਟ ਏਜੰਟਾਂ ਅਤੇ ਆਇਲਟਸ ਸੰਸਥਾਵਾਂ ਲਈ ਇਹ ਲਾਜ਼ਮੀ ਹੈ ਕਿ ਉਹ ਜ਼ਿਲ੍ਹਾ ਪ੍ਰਸ਼ਾਸ਼ਨ ਕੋਲ ਆਪਣੀ ਰਜਿਸਟਰੇਸ਼ਨ ਕਰਵਾਉਣੀ ਯਕੀਨੀ ਬਣਾਉਣ। ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਕਿਸੇ ਵੀ ਅਣ-ਅਧਿਕਾਰਤ ਟਰੈਵਲ ਏਜੰਟ ਰਾਹੀਂ ਵਿਦੇਸ਼ ਜਾਣ ਵਾਲੇ ਵਿਅਕਤੀ ਅਕਸਰ ਧੋਖੇ ਦਾ  ਸ਼ਿਕਾਰ ਹੋ ਜਾਂਦੇ ਹਨ ਜਦੋਂ ਕਿ ਬਾਅਦ ਵਿਚ ਅਜਿਹੇ ਫਰਜੀ ਟਰੈਵਲ ਏਜੰਟ ਠੱਗੀ ਮਾਰ ਕੇ ਗਾਇਬ ਹੋ ਜਾਂਦੇ ਹਨ ਕਿਉਂਕਿ ਉਹਨਾਂ ਦਾ ਕੋਈ ਪੱਕਾ ਥਾਂ ਟਿਕਾਣਾ ਨਹੀਂ ਹੁੰਦਾ । ਉਨ੍ਹਾਂ ਕਿਹਾ ਕਿ ਜੇਕਰ ਕੋਈ ਅਜਿਹਾ ਟਰੈਵਲ ਏਜੰਟ, ਜੋ ਬਿਨਾਂ ਰਜਿਸਟਰੇਸ਼ਨ ਦੇ ਅਜਿਹੇ ਕੰਮਾਂ ਵਿਚ ਲਿਪਤ ਪਾਇਆ ਗਿਆ ਤਾਂ ਉਸ ਖਿਲਾਫ ਸ਼ਿਕਾਇਤ ਆਉਣ ਤੇ  ਸਖ਼ਤ ਕਾਨੂੰਨੀ ਕਰਵਾਈ ਕੀਤੀ ਜਾਵੇਗੀ।