Home / ਹੈਡਲਾਈਨਜ਼ ਪੰਜਾਬ / Canada ‘ਚ Punjabi ਦੇ ਘਰ Blast, ਘਰ ਦੇ ਮਾਲਕ ਦੀ ਮੌਤ, ਸਾਮਾਨ ਸੜਿਆ

Canada ‘ਚ Punjabi ਦੇ ਘਰ Blast, ਘਰ ਦੇ ਮਾਲਕ ਦੀ ਮੌਤ, ਸਾਮਾਨ ਸੜਿਆ

ਨਾਭਾ ਦੇ ਰਹਿਣ ਵਾਲੇ ਜਸਮੇਲ ਸਿੰਘ ਦੀ ਕੈਨੇਡਾ ਦੇ ਐਬਟਸਫੋਰਡ ‘ਚ ਸਥਿਤ ਉਨ੍ਹਾਂ ਦੇ ਘਰ ‘ਚ ਹੋਏ ਬਲਾਸਟ ਦੌਰਾਨ ਮੌਤ ਹੋ ਗਈ। ਮ੍ਰਿਤਕ ਜਸਮੇਲ ਸਿੰਘ ਦਾ ਪਰਿਵਾਰ ਪਿਛਲੇ 30 ਸਾਲਾਂ ਤੋਂ ਕੈਨੇਡਾ ‘ਚ ਰਹਿ ਰਿਹਾ ਸੀ। ਘਰ ‘ਚ ਆਉਣ ਵਾਲੀ 18 ਅਗਸਤ ਨੂੰ ਜਸਮੇਲ ਦੀ ਛੋਟੀ ਧੀ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ।

ਕੈਨੇਡੀਅਨ ਮੀਡੀਆ ਮੁਤਾਬਕ ਪੁਲਿਸ ਤੇ ਬਚਾਅ ਟੀਮਾਂ ਮੌਕ ‘ਤੇ ਪਹੁੰਚ ਗਈਆਂ ਸਨ ਤੇ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਵਿਆਹ ਕਾਰਨ ਘਰ ਵਿੱਚ ਮਠਿਆਈਆਂ ਬਣ ਰਹੀਆਂ ਸਨ ਤੇ ਸਿਲੰਡਰ ਫਟਣ ਨਾਲ ਇਹ ਹਾਦਸਾ ਵਾਪਰਿਆ। ਧਮਾਕੇ ਦੌਰਾਨ ਘਰ ਵਿੱਚ 8 ਹੋਰ ਮੈਂਬਰ ਮੌਜੂਦ ਸਨ ਜਿਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।

House explosion in Kent…A general view of the scene in Sittingbourne, Kent, after an explosion earlier today caused a house fire in the seaside town. PRESS ASSOCIATION Photo. Picture date: Tuesday April 28, 2009. Around 35 firefighters were tackling the blaze in Recreation Way, Sittingbourne, Kent. Six crews were called to the two-storey property at 12.34pm. Kent Fire and Rescue Service said initial reports suggested that people might be trapped in the building. See PA story FIRE House. Photo credit should read: Gareth Fuller/PA Wire

ਮ੍ਰਿਤਕ ਜਸਮੇਲ ਦੇ ਜਵਾਈ ਬਬਲੂ ਖੋਰਾ ਨੇ ਦੱਸਿਆ ਕਿ ਘਰ ਵਿਚ ਪਾਠ ਦੀ ਸਮਾਪਤੀ ਤੋਂ ਬਾਅਦ ਜਸਮੇਲ ਸਿੰਘ ਗੈਰਾਜ ‘ਚ ਗਏ ਸਨ ਜਿੱਥੇ ਇਹ ਧਮਾਕਾ ਹੋਇਆ। ਉਨ੍ਹਾਂ ਦੱਸਿਆ ਕਿ ਇਸ ਧਮਾਕੇ ‘ਚ ਵਿਆਹ ਵਾਲੀ ਕੁੜੀ ਨੂੰ ਦਿੱਤੇ ਜਾਣ ਵਾਲੇ ਤੋਹਫੇ, ਗਹਿਣੇ ਤੇ ਹੋਰ ਸਾਮਾਨ ਤਬਾਹ ਹੋ ਗਿਆ। ਮ੍ਰਿਤਕ ਜਸਮੇਲ ਦੀ ਵੱਡੀ ਧੀ ਨੇ ਕੈਨੇਡਾ ਤੇ ਭਾਰਤ ਸਰਕਾਰ ਨੂੰ ਗੁਹਾਰ ਲਾਈ ਹੈ ਕਿ ਉਨ੍ਹਾਂ ਦੇ ਭਾਰਤ ਰਹਿੰਦੇ ਪਰਿਵਾਰਕ ਮੈਂਬਰਾਂ ਨੂੰ ਵੀਜ਼ੇ ਜਾਰੀ ਕੀਤੇ ਜਾਣ ਤਾਂ ਜੋ ਉਹ ਜਸਮੇਲ ਸਿੰਘ ਦੀਆਂ ਅੰਤਿਮ ਰਸਮਾਂ ‘ਚ ਸ਼ਾਮਲ ਹੋ ਸਕਣ।

About thatta

Comments are closed.

Scroll To Top
error: