Home / ਹੈਡਲਾਈਨਜ਼ ਪੰਜਾਬ / Amreica ‘ਚ ਸਿੱਖ ਬਜ਼ੁਰਗ ‘ਤੇ ਹਮਲਾ ਕਰਨ ਵਾਲਾ ਪੁਲਿਸ ਚੀਫ਼ ਦੀ ਵਿਗੜੀ ਔਲਾਦ ਹੀ ਨਿਕਲੀ….

Amreica ‘ਚ ਸਿੱਖ ਬਜ਼ੁਰਗ ‘ਤੇ ਹਮਲਾ ਕਰਨ ਵਾਲਾ ਪੁਲਿਸ ਚੀਫ਼ ਦੀ ਵਿਗੜੀ ਔਲਾਦ ਹੀ ਨਿਕਲੀ….

ਬੀਤੇ ਦਿਨੀਂ ਕੈਲੇਫ਼ੋਰਨੀਆ ਵਿੱਚ ਬਿਰਧ ਸਿੱਖ ‘ਤੇ ਹਮਲਾ ਕਰਨ ਦੇ ਦੋਸ਼ ਵਿੱਚ ਦੋ ਅੱਲ੍ਹੜ ਉਮਰ ਦੇ ਨੌਜਵਾਨ ਬੁੱਧਵਾਰ ਨੂੰ ਗ੍ਰਿਫ਼ਤਾਰ ਕੀਤੇ ਗਏ। ਇਨ੍ਹਾਂ ਵਿੱਚੋਂ ਇੱਕ ਸ਼ਹਿਰ ਦੇ ਪੁਲਿਸ ਮੁਖੀ ਦਾ ਫ਼ਰਜ਼ੰਦ ਹੈ। ਪੁਲਿਸ ਨੇ ਲੁੱਟ-ਖੋਹ ਦੀਆਂ ਧਾਰਾਵਾਂ ਤਹਿਤ ਦੋਵਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਪਰ ਇਸ ਘਟਨਾ ਦੀ ਨਸਲੀ ਅਪਰਾਧ ਦੇ ਨਜ਼ਰੀਏ ਤੋਂ ਵੀ ਜਾਂਚ ਕੀਤੀ ਜਾ ਰਹੀ ਹੈ।

ਮੁਲਜ਼ਮ ਦੀ ਪਛਾਣ 18 ਸਾਲਾ ਟਾਇਰੌਨ ਮੈਕ ਅਲਿਸਟਰ ਵਜੋਂ ਹੋਈ ਹੈ। ਉਸ ਨਾਲ 16 ਸਾਲਾ ਅੱਲ੍ਹੜ ਉਮਰ ਦੇ ਮੁੰਡੇ ਸਿਰ ਵਾਰਦਾਤ ਵਿੱਚ ਸ਼ਾਮਲ ਹੋਣ ਦੇ ਇਲਜ਼ਾਮ ਹਨ। ਟਾਇਰੌਨ ਯੂਨੀਅਨ ਸਿਟੀ ਪੁਲਿਸ ਚੀਫ਼ ਡੈਰੇਅਲ ਮੈਕ ਅਲਿਸਟਰ ਦਾ ਪੁੱਤ ਹੈ। ਪੁਲਿਸ ਨੇ ਦੋਵਾਂ ਨੂੰ 71 ਸਾਲਾ ਬਜ਼ੁਰਗ ਸਿੱਖ ਸਾਹਿਬ ਸਿੰਘ ਨੱਤ ਉੱਪਰ ਬੀਤੀ ਛੇ ਅਗਸਤ ਨੂੰ ਮੈਨਟੇਕਾ ਸ਼ਹਿਰ ਦੀ ਸੜਕ ਕਿਨਾਰੇ ਹਮਲਾ ਕਰ ਕੇ ਜ਼ਖ਼ਮੀ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਦੋਵਾਂ ‘ਤੇ ਲੁੱਟ-ਖੋਹ ਕਰਨ, ਵੱਡਿਆਂ ਨਾਲ ਬੁਰਾ ਵਤੀਰਾ ਕਰਨ ਤੇ ਮਾਰੂ ਹਥਿਆਰ ਨਾਲ ਹਮਲਾ ਕਰਨ ਸਬੰਧੀ ਧਾਰਾਵਾਂ ਹੇਠ ਕੇਸ ਦਰਜ ਕੀਤਾ ਗਿਆ ਹੈ।

ਮੈਨਟਿਕਾ ਪੁਲਸ ਵਿਭਾਗ ਨੇ ਦੱਸਿਆ ਕਿ ਉਨ੍ਹਾਂ ਨੂੰ ਕਈ ਸਾਰੇ ਸੁਰਾਗ ਮਿਲੇ ਹਨ, ਜਿਸ ਨਾਲ ਸ਼ੱਕੀਆਂ ਦੀ ਪਛਾਣ ਕਰਨ ਵਿਚ ਮਦਦ ਮਿਲੀ। ਜਾਂਚ ਅਧਿਕਾਰੀਆਂ ਨੇ ਕਿਹਾ ਕਿ ਲੋਕਾਂ ਨੇ ਸੂਚਨਾ ਦੇ ਕੇ ਇਸ ਮਾਮਲੇ ਵਿਚ ਮਦਦ ਕੀਤੀ, ਜਿਸ ਤੋਂ ਸ਼ੱਕੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਦੀ ਤੁਰੰਤ ਗ੍ਰਿਫਤਾਰੀ ਵਿਚ ਮਦਦ ਮਿਲੀ।
ਓਧਰ ਟਾਇਰੋਨ ਕੀਥ ਮੈਕਐਲਿਸਟਰ ਦੇ ਪਿਤਾ ਨੇ ਯੂਨੀਅਨ ਸਿਟੀ ਪੁਲਸ ਵਿਭਾਗ ਦੇ ਫੇਸਬੁੱਕ ਪੇਜ ‘ਤੇ ਇਕ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਇਸ ਭਿਆਨਕ ਅਪਰਾਧ ਦੇ ਸ਼ੱਕੀਆਂ ਵਿਚ ਇਕ ਉਨ੍ਹਾਂ ਦਾ ਪੁੱਤਰ ਹੈ। ਇਹ ਪਤਾ ਲੱਗਣ ‘ਤੇ ਉਸ ਨੇ ਅਜਿਹਾ ਕੰਮ ਕੀਤਾ ਹੈ, ਇਹ ਪੂਰੀ ਤਰ੍ਹਾਂ ਨਿਰਾਸ਼ ਕਰਨ ਵਾਲਾ ਹੈ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਦਾ ਪੁੱਤਰ ਹੁਣ ਕਈ ਮਹੀਨਿਆਂ ਤੋਂ ਪਰਿਵਾਰ ਅਤੇ ਘਰ ਤੋਂ ਵੱਖ ਰਹਿੰਦਾ ਹੈ। ਮੈਂਟੇਕਾ ਪੁਲਿਸ ਨੂੰ ਇਨ੍ਹਾਂ ਮੁਲਜ਼ਮਾਂ ਨੂੰ ਫੜਨ ਲਈ ਕਈ ਜਣਿਆਂ ਨੇ ਸੁਰਾਗ਼ ਦਿੱਤੇ ਸਨ। ਜਾਂਚ ਅਧਿਕਾਰੀ ਸਾਰਜੈਂਟ ਮਿਲਰ ਨੇ ਕਿਹਾ ਕਿ ਆਮ ਜਨਤਾ ਵੱਲੋਂ ਇਸ ਮਾਮਲੇ `ਚ ਮਿਲਿਆ ਸਹਿਯੋਗ ਬਹੁਤ ਅਹਿਮ ਹੈ ਤੇ ਉਨ੍ਹਾਂ ਦੀ ਮਦਦ ਕਾਰਨ ਹੀ ਮੁਲਜ਼ਮ ਫੜੇ ਜਾ ਸਕੇ ਹਨ।

ਮੈਕਐਲਿਸਟਰ ਦੇ ਪਿਤਾ ਨੇ ਯੂਨੀਅਨ ਸਿਟੀ ਪੁਲਿਸ ਵਿਭਾਗ ਦੇ ਫ਼ੇਸਬੁੱਕ ਪੰਨੇ `ਤੇ ਆਪਣਾ ਬਿਆਨ ਪਾਇਆ ਹੈ ਕਿ ਉਹ ਆਪਣੇ ਬੱਚੇ ਨੂੰ ਇਸ ਹਮਲੇ ਦੇ ਮੁਲਜ਼ਮ ਵਜੋਂ ਵੇਖ ਕੇ ਬਹੁਤ ਹੀਣ ਮਹਿਸੂਸ ਕਰ ਰਹੇ ਹਨ ਤੇ ਨਾਲ ਹੀ ਉਨ੍ਹਾਂ ਇਹ ਵੀ ਸਪੱਸ਼ਟੀਕਰਨ ਦਿੱਤਾ ਹੈ ਕਿ ਉਹ ਪਿਛਲੇ ਕਈ ਮਹੀਨਿਆਂ ਤੋਂ ਪਰਿਵਾਰ ਤੋਂ ਵੱਖ ਰਹਿ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਸ਼ਬਦਾਂ `ਚ ਬਿਆਨ ਨਹੀਂ ਕਰ ਸਕਦੇ ਕਿ ਖ਼ੁਦ ਉਹ, ਉਨ੍ਹਾਂ ਦੀ ਪਤਨੀ ਤੇ ਧੀਆਂ ਇਹ ਪਤਾ ਲੱਗਣ ਤੋਂ ਬਾਅਦ ਕਿੰਨੇ ਦੁਖੀ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਆਪਣੇ ਬੱਚਿਆਂ ਨੂੰ ਕਦੇ ਹਿੰਸਾ ਤੇ ਨਫ਼ਰਤ ਨਹੀਂ ਸਿਖਾਈ। ਅਸਹਿਣਸ਼ੀਲਤਾ ਤਾਂ ਉਨ੍ਹਾਂ ਦੀ ਸ਼ਬਦਾਵਲੀ ਹੀ ਨਹੀਂ ਹੈ।

ਇਹ ਘਟਨਾ ਕੈਲੇਫੋਰਨੀਆ ਸੂਬੇ ਦੀ ਸੀ, ਜਿੱਥੇ ਇਕ ਬਜ਼ੁਰਗ ਸਿੱਖ ‘ਤੇ ਨਸਲੀ ਹਮਲਾ ਹੋਇਆ ਹੈ। 71 ਸਾਲ ਦਾ ਬਜ਼ੁਰਗ ਸਾਹਿਬ ਸਿੰਘ ਜਦੋਂ ਸਵੇਰ ਦੀ ਸੈਰ ਕਰ ਰਿਹਾ ਸੀ ਤਾਂ ਉਸ ਵੇਲੇ ਦੋ ਨੌਜਵਾਨਾਂ ਨੇ ਉਸ ਨੂੰ ਘੇਰ ਕੇ ਉਸ ਨਾਲ ਪਹਿਲਾਂ ਧੱਕਾ-ਮੁੱਕੀ ਕੀਤੀ ਤੇ ਫਿਰ ਉਸ ਨੂੰ ਠੁੱਡੇ ਮਾਰੇ। ਨਸਲੀ ਹਮਲੇ ਦੀ ਇਹ ਸਾਰੀ ਘਟਨਾ ਸਾਹਮਣੇ ਲੱਗੇ ਇਕ ਘਰ ਦੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਬੁਰੀ ਤਰ੍ਹਾਂ ਜ਼ਖਮੀ ਬਜ਼ੁਰਗ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਸਿੱਖਾਂ ਨਾਲ ਨਸਲੀ ਹਮਲੇ ਦੀ ਇਹ 2 ਦਿਨਾਂ ਵਿਚ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ ਕੈਲੇਫੋਰਨੀਆ ਵਿੱਚ ਹੀ 50 ਸਾਲਾ ਸੁਰਜੀਤ ਸਿੰਘ ਮੱਲ੍ਹੀ ਉਤੇ ਦੋ ਗੋਰਿਆਂ ਨੇ ਨਸਲੀ ਹਮਲੇ ਤੇ ਭੱਦੀਆਂ ਟਿੱਪਣੀਆਂ ਕੀਤੀਆਂ ਸਨ, ਪਰ ਇਸ ਹਮਲੇ ਦੌਰਾਨ ਸੁਰਜੀਤ ਸਿੰਘ ਆਪਣੀ ਪੱਗ ਕਾਰਨ ਸਿਰ ਵਿਚ ਗੰਭੀਰ ਸੱਟਾਂ ਲੱਗਣ ਤੋਂ ਬਚ ਗਏ।

About thatta

Comments are closed.

Scroll To Top
error: