Home / ਹੈਡਲਾਈਨਜ਼ ਪੰਜਾਬ / America ‘ਚ ਫਿਰ SIKh ਵਿਅਕਤੀ ਦੀ ਗੋਲੀਆਂ ਮਾਰ ਕੇ ਹੱਤਿਆ

America ‘ਚ ਫਿਰ SIKh ਵਿਅਕਤੀ ਦੀ ਗੋਲੀਆਂ ਮਾਰ ਕੇ ਹੱਤਿਆ

ਅਮਰੀਕਾ ਦੇ ਨਿਊਜਰਸੀ ਸੂਬੇ ‘ਚ ਇੱਕ ਸਿੱਖ ਵਿਅਕਤੀ ਦੀ ਉਸ ਦੇ ਸਟੋਰ ‘ਤੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦਾ ਨਾਂ ਤਰਲੋਕ ਸਿੰਘ ਹੈ। ਦੱਸ ਦਈਏ ਕਿ ਤਿੰਨ ਹਫਤਿਆਂ ‘ਚ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ ਇਹ ਤੀਜੀ ਵਾਰਦਾਤ ਹੈ।

 

 

ਤਰਲੋਕ ਸਿੰਘ ਦੇ ਚਚੇਰੇ ਭਰਾ ਨੇ ਵੀਰਵਾਰ ਨੂੰ ਸਟੋਰ ‘ਚ ਉਨ੍ਹਾਂ ਨੂੰ ਮ੍ਰਿਤਕ ਹਾਲਤ ‘ਚ ਪਾਇਆ। ਤਰਲੋਕ ਸਿੰਘ ਦੇ ਪਰਿਵਾਰ ‘ਚ ਪਤਨੀ ਤੇ ਦੋ ਬੱਚੇ ਭਾਰਤ ਰਹਿੰਦੇ ਹਨ। ਤਰਲੋਕ ਸਿੰਘ ਪਿਛਲੇ 6 ਸਾਲਾਂ ਤੋਂ ਨਿਊਜਰਸੀ ‘ਚ ਸਟੋਰ ਚਲਾ ਰਿਹਾ ਸੀ। ਇਸ ਵਾਰਦਾਤ ਨੂੰ ਕਿਸ ਮੰਤਵ ਤਹਿਤ ਅੰਜ਼ਾਮ ਦਿੱਤਾ ਗਿਆ, ਇਸ ਸਬੰਧੀ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ।

ਮਰੀਕੀ ਤਫ਼ਤੀਸ਼ੀ ਏਜੰਸੀ ਫ਼ੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐਫ਼.ਬੀ.ਆਈ.) ਨੇ ਦੋ ਸਾਲ ਪਹਿਲਾਂ ਕੀਤੇ ਵਾਅਦੇ ਨੂੰ ਪੂਰਾ ਕਰਦਿਆਂ ਸਿੱਖਾਂ ਵਿਰੁਧ ਹੋ ਰਹੇ ਨਫ਼ਰਤੀ ਜੁਰਮਾਂ ਦੀ ਪੈੜ ਨਪਣੀ ਸ਼ੁਰੂ ਕਰ ਦਿਤੀ ਹੈ ।

ਐਫ਼.ਬੀ.ਆਈ. ਵਲੋਂ ਨਫ਼ਰਤੀ ਜੁਰਮਾਂ ‘ਤੇ ਜਾਰੀ ਨਵੀਂ ਨਿਯਮਾਂਵਲੀ ‘ਚ ਸਿੱਖਾਂ, ਹਿੰਦੂਆਂ, ਮੁਸਲਮਾਨਾਂ ਅਤੇ ਅਰਬਾਂ ਨੂੰ ਸ਼ਾਮਲ ਕੀਤਾ ਗਿਆ ਹੈ ਜਿਸ ‘ਚ ਹਦਾਇਤਾਂ ਦਿਤੀਆਂ ਗਈਆਂ ਹਨ ਕਿ ਕਿਸ ਤਰ੍ਹਾਂ ਸਿੱਖਾਂ ਨਾਲ ਹੁੰਦੇ ਵਿਤਕਰੇ ਅਤੇ ਨਫ਼ਰਤੀ ਜੁਰਮਾਂ ਦਾ ਪਤਾ ਕੀਤਾ ਜਾਵੇ?

ਹੁਣ ਤਕ ਅਮਰੀਕਾਂ ‘ਚ ਹੁੰਦੇ ਜੁਰਮਾਂ ਬਾਰੇ ਐਫ਼.ਬੀ.ਆਈ. ਦੀ ਰੀਪੋਰਟ ‘ਚ ਸਿੱਖਾਂ ਵਿਰੁਧ ਜੁਰਮਾਂ ਲਈ ਵਖਰੇ ਅੰਕੜੇ ਨਹੀਂ ਹੁੰਦੇ ਸਨ ਅਤੇ ਇਹ ਸਾਰੇ ਏਸ਼ੀਆਈ ਅਮਰੀਕੀ ਸ਼੍ਰੇਣੀ ‘ਚ ਮਿਲਾ ਦਿਤੇ ਜਾਂਦੇ ਸਨ । ਇਸ ਤਬਦੀਲੀ ਦੇ ਹਮਾਇਤੀਆਂ ਦੀ ਲੰਮੇ ਸਮੇਂ ਤੋਂ ਲਮਕਦੀ ਆ ਰਹੀ ਮੰਗ ਪੂਰੀ ਹੋਈ ਹੈ ਜਿਨ੍ਹਾਂ ਦਾ ਕਹਿਣਾ ਹੈ ਕਿ 11 ਸਤੰਬਰ, 2011 ਦੇ ਅਤਿਵਾਦੀ ਹਮਲੇ ਤੋਂ ਬਾਅਦ ਸਿੱਖਾਂ ਵਿਰੁਧ ਨਫ਼ਰਤੀ ਜੁਰਮਾਂ ਦੀ ਗਿਣਤੀ ਬਹੁਤ ਜ਼ਿਆਦਾ ਵਧ ਗਈ ਹੈ ।

ਅਮਰੀਕੀ ਕਾਂਗਰਸ ਮੈਂਬਰ ਏਮੀ ਬੇਰਾ ਨੇ ਕਿਹਾ, ”ਮੈਂ ਇਸ ਕਦਮ ਦੀ ਕਾਫ਼ੀ ਦੇਰ ਤੋਂ ਮੰਗ ਕਰ ਰਿਹਾ ਸੀ ਕਿਉਾਕਿ ਇਹ ਨਫ਼ਰਤ ‘ਤੇ ਰੋਕ ਲਾਉਣ ਅਤੇ ਜਨਤਾ ਨੂੰ ਜਾਗਰੂਕਤਾ ਫੈਲਾਉਣ ਲਈ ਜ਼ਰੂਰੀ ਹਨ । ਇਹ ਸਿੱਖਾਂ ਤੇ ਹੋਰ ਫ਼ਿਰਕਿਆਂ ਲਈ ਵੱਡੀ ਜਿੱਤ ਹੈ ਅਤੇ ਨਿਆਂ ਲਈ ਵੱਡੀ ਜਿੱਤ ਹੈ ।”

ਸਿੱਖਾਂ ‘ਤੇ ਅਮਰੀਕਾ ਦੇ ਕਈ ਸੂਬਿਆਂ ‘ਚ ਨਫ਼ਰਤੀ ਹਮਲੇ ਹੋ ਚੁੱਕੇ ਹਨ । ਵਿਸਕਾਨਸਿਨ ਦੇ ਓਕ ਕ੍ਰੀਕ ਵਿਖੇ ਇਕ ਗੋਰੇ ਨੇ ਗੁਰਦਵਾਰੇ ‘ਚ ਛੇ ਸਿੱਖਾਂ ਦਾ ਅਗੱਸਤ 2012 ‘ਚ ਕਤਲ ਕਰ ਦਿਤਾ ਸੀ ।

About thatta

Comments are closed.

Scroll To Top
error: