Home / ਸੁਣੀ-ਸੁਣਾਈ / 2 ਕਮਰਿਆਂ ਵਾਲੇ ਘਰ ਦਾ ਬਿੱਲ ਆਇਆ 85 ਕਰੋੜ!

2 ਕਮਰਿਆਂ ਵਾਲੇ ਘਰ ਦਾ ਬਿੱਲ ਆਇਆ 85 ਕਰੋੜ!

bill

 

ਨਵੀਂ ਦਿੱਲੀ- ਵਰਮਾ ਸਾਹਿਬ ਬਿਜਲੀ ਬਿੱਲ ਦੇ ਅੰਕ ਪੜ੍ਹਦੇ-ਪੜ੍ਹਦੇ ਬੇਹੋਸ਼ ਜਿਹੇ ਹੋਣ ਲੱਗੇ ਸਨ। ਵਰਮਾ ਸਾਹਿਬ ਸੋਚ ਨਹੀਂ ਪਾ ਰਹੇ ਸਨ ਕਿ ਇਸ ਬਿਜਲੀ ਬਿੱਲ ‘ਤੇ ਕੀ ਬੋਲੀਏ। ਗੁੜਗਾਓਂ ਦੇ ਰਹਿਣ ਵਾਲੇ ਐੱਚਐੱਸ ਵਰਮਾ ਦੇ ਘਰ ਦਾ ਇਕ ਮਹੀਨੇ ਦਾ ਬਿਜਲੀ ਬਿੱਲ 85 ਕਰੋੜ 79 ਲੱਖ 8 ਹਜ਼ਾਰ 800 ਰੁਪਏ ਅਤੇ 62 ਪੈਸੇ ਸੀ।

ਕਦੇ 2 ਹਜ਼ਾਰ ਬਿਜਲੀ ਦਾ ਬਿੱਲ ਆਉਂਦਾ ਸੀ, ਕਦੇ ਢਾਈ ਹਜ਼ਾਰ। ਪਿਛਲੇ ਮਹੀਨੇ ਬਿਜਲੀ ਦੇ ਮੀਟਰ ‘ਚ ਕੋਈ ਪਰੇਸ਼ਾਨੀ ਹੋਈ ਸੀ। ਬਿਜਲੀ ਵਿਭਾਗ ਤੋਂ ਬਦਲਵਾਇਆ ਸੀ। ਨਵੇਂ ਮਸ਼ੀਨ ਨੇ ਪਤਾ ਨਹੀਂ ਕੀ ਕੀਤਾ।

ਅਜਿਹਾ ਨਵਾਂ ਬਿੱਲ ਆਇਆ ਕਿ ਵਰਮਾ ਸਾਹਿਬ ਦਾ ਸਾਹ ਨਾ ਬਾਹਰ ਆਏ ਨਾ ਅੰਦਰ ਜਾਵੇ। ਇੰਨੇ ਦਾ ਤਾਂ ਘਰ ਨਹੀਂ ਹੈ ਜਿੰਨੇ ਦਾ ਬਿੱਲ ਆਇਆ ਹੈ। ਪੂਰੇ ਮੁਹੱਲੇ ‘ਚ ਵਰਮਾ ਸਾਹਿਬ ਫੇਮਸ ਹੋ ਗਏ ਹਨ। ਹੁਣ ਵਰਮਾ ਸਾਹਿਬ ਬਿਜਲੀ ਵਿਭਾਗ ਦੇ ਚੱਕਰ ਲੱਗਾ ਰਹੇ ਹਨ। ਗੁਹਾਰ ਲੱਗਾ ਰਹੇ ਹਨ ਕਿ ਇਸ ਬਿੱਲ ਨੂੰ ਠੀਕ ਕੀਤਾ ਜਾਵੇ। ਬਿਜਲੀ ਵਿਭਾਗ ਵਾਲੇ ਕਹਿ ਰਹੇ ਹਨ ਕਿ ਛੋਟੀ ਜਿਹੀ ਗਲਤੀ ਹੈ ਠੀਕ ਕਰ ਦਿੱਤਾ ਜਾਵੇਗਾ।

About thatta

Comments are closed.

Scroll To Top
error: