Home / ਹੈਡਲਾਈਨਜ਼ ਪੰਜਾਬ / 1984 ਸਿੱਖ ਦੰਗਾ ਪੀੜਤਾਂ ਨੇ ਲਾਏ ਮੌਜੂਦਾ ਪੰਜਾਬ ਸਰਕਾਰ ‘ਤੇ ਇਹ ਗੰਭੀਰ ਇਲਜ਼ਾਮ

1984 ਸਿੱਖ ਦੰਗਾ ਪੀੜਤਾਂ ਨੇ ਲਾਏ ਮੌਜੂਦਾ ਪੰਜਾਬ ਸਰਕਾਰ ‘ਤੇ ਇਹ ਗੰਭੀਰ ਇਲਜ਼ਾਮ

34 ਸਾਲ ਤੋਂ ਇਨਸਾਫ ਦੀ ਮੰਗ ਕਰ ਰਹੇ 1984 ਸਿੱਖ ਦੰਗਾ ਪੀੜਤਾਂ ਨਾਲ ਇਕ ਵਾਰ ਫੇਰ ਨਾਇਨਸਾਫੀ ਹੋ ਰਹੀ ਹੈ। 1984 ਸਿੱਖ ਕਤਲੇਆਮ ਪੀੜਤ ਵੈਲਫੇਅਰ ਸੁਸਾਇਟੀ ਨੇ ਪੰਜਾਬ ਸਰਕਾਰ ‘ਤੇ ਸਾਜਿਸ਼ ਤਹਿਤ ਪੀੜਤਾਂ ਨੂੰ ਉਜਾੜਣ ਦਾ ਦੋਸ਼ ਲਗਾਇਆ ਹੈ।

ਸੁਸਾਇਟੀ ਦੇ ਪ੍ਰਧਾਨ ਸੁਰਜੀਤ ਸਿੰਘ ਦਾ ਕਹਿਣਾ ਹੈ ਕਿ 1984 ਦੰਗਾ ਪੀੜਤਾਂ ਦੇ ਲਾਲ ਕਾਰਡ ਜੋ ਕਿ 1986 ਅਤੇ 2010 ‘ਚ ਬਣਾਏ ਗਏ ਸਨ, ਉਨ੍ਹਾਂ ‘ਚੋਂ ਕਈ ਲਾਲ ਕਾਰਡਾਂ ਨੂੰ ਸਰਕਾਰ ਨੇ ਦੁਬਾਰਾ ਤੋਂ ਇਨਕੁਵਾਰੀ ਕਰਕੇ ਰੱਦ ਕਰ ਦਿੱਤਾ ਹੈ। ਇਸ ਦੇ ਨਾਲ ਹੀ ਪੀੜਤ ਪਰਿਵਾਰਾਂ ਨੂੰ ਨੋਟਿਸ ਜਾਰੀ ਕਰਕੇ ਸਰਕਾਰ ਵੱਲੋਂ ਦਿੱਤੀ ਗਈ 2 ਲੱਖ ਦੀ ਗ੍ਰਾਂਟ ਵਾਪਸ ਕਰਨ, ਮਕਾਨ ਅਤੇ ਬੂਥ ਵੀ ਖਾਲੀ ਕਰਨ ਨੂੰ ਕਿਹਾ ਗਿਆ ਹੈ।


ਸਿੱਖ ਕਤਲੇਆਮ ਪੀੜਤ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੁਰਜੀਤ ਸਿੰਘ ਨੇ ਕਿਹਾ ਕਿ 1986 ਅਤੇ 2010 ‘ਚ ਸਰਕਾਰੀ ਅਧਿਕਾਰੀਆਂ ਵੱਲੋਂ ਜਾਂਚ ਪੜਤਾਲ ਕਰਕੇ ਪੀੜਤਾਂ ਦੇ ਕਾਰਡ ਬਣਾਏ ਗਏ ਸਨ, ਜਿਨ੍ਹਾਂ ਦੀ ਕੈਪਟਨ ਸਰਕਾਰ ਦੇ ਕਾਰਜਕਾਲ ‘ਚ ਦੁਬਾਰਾ ਜਾਂਚ ਹੋਈ ਅਤੇ 170 ਲਾਲ ਕਾਰਡਾਂ ਨੂੰ ਰੱਦ ਕਰ ਦਿੱਤਾ ਗਿਆ।

ਕਾਰਡਾਂ ਦੇ ਰੱਦ ਹੋਣ ‘ਤੇ ਇਹ ਸਵਾਲ ਉੱਠਣਾ ਵੀ ਲਾਜ਼ਮੀ ਹੈ ਕਿ ਕੀ ਪਹਿਲਾਂ ਇਹ ਕਾਰਡ ਕਿਵੇਂ ਬਣ ਗਏ? ਕੀ ਉਸ ਸਮੇਂ ਅਧਿਕਾਰੀਆਂ ਵੱਲੋਂ ਗਲਤ ਕਾਰਡ ਬਣਾਏ ਗਏ ਸਨ? ਜੇਕਰ ਗਲਤ ਕਾਰਡ ਬਣਾਏ ਗਏ ਸਨ ਤਾਂ ਉਨ੍ਹਾਂ ‘ਤੇ ਕੀ ਕਾਰਵਾਈ ਹੋਵੇਗੀ?

ਦੱਸਣਯੋਗ ਹੈ ਕਿ 1984 ਸਿੱਖ ਕਤਲੇਆਮ ਪੀੜਤ ਵੈਲਫੇਅਰ ਇਸ ਮਸਲੇ ਨੂੰ ਲੈ ਕੇ ਸਰਕਾਰ ਖਿਲਾਫ ਸੰਘਰਸ਼ ਵਿੱਢਣ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਆਪਣੇ ਹੱਕਾਂ ਲਈ ਹਰ ਤਰ੍ਹਾਂ ਦੀ ਲੜਾਈ ਲੜਣਗੇ।

About thatta

Comments are closed.

Scroll To Top
error: