19ਵੀਂ ਮਹਾਨ ਪੈਦਲ ਯਾਤਰਾ-ਗੁ: ਸ੍ਰੀ ਦਮਦਮਾ ਸਾਹਿਬ ਠੱਟਾ ਤੋਂ ਗੁ: ਸ੍ਰੀ ਬੇਰ ਸਾਹਿਬ ਤੱਕ 20 ਅਕਤੂਬਰ ਨੂੰ।

141

ਪਹਿਲੀ ਪਾਤਸ਼ਾਹੀ ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿਚ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਪੁਰਾਣਾ ਠੱਟਾ ਤੋਂ ਸੰਤ ਬਾਬਾ ਗੁਰਚਰਨ ਸਿੰਘ ਕਾਰ ਸੇਵਾ ਵਾਲਿਆਂ ਦੀ ਸਰਪ੍ਰਸਤੀ ਹੇਠ, ਇਲਾਕਾ ਨਿਵਾਸੀ ਸੰਗਤਾਂ ਦੇ ਸਾਹਿਯੋਗ ਨਾਲ 18ਵੀਂ ਮਹਾਨ ਪੈਦਲ ਯਾਤਰਾ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੱਕ ਮਿਤੀ 20 ਅਕਤੂਬਰ ਨੂੰ ਸਵੇਰੇ 3 ਵਜੇ ਸਜਾਈ ਜਾਵੇਗੀ। ਬਾਬਾ ਬੀਰ ਸਿੰਘ ਸਪੋਰਟਸ ਕਲੱਬ ਠੱਟਾ ਪੁਰਾਣਾ ਦੇ ਪ੍ਰਧਾਨ ਗੁਰਦਿਆਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਮਹਾਨ ਪੈਦਲ ਯਾਤਰਾ ਗੁਰਦੁਆਰਾ ਦਮਦਮਾ ਸਾਹਿਬ ਠੱਟਾ ਤੋਂ ਪ੍ਰਾਰੰਭ ਹੋ ਕੇ ਸੈਦਪੁਰ, ਟਿੱਬਾ, ਬਿਧੀਪੁਰ, ਤਲਵੰਡੀ ਚੌਧਰੀਆਂ, ਪੱਮਣਾ, ਸ਼ਾਲਾਪੁਰ, ਸਵਾਲ, ਸਰਾਏ ਜੱਟਾਂ, ਮੇਵਾ ਸਿੰਘ ਵਾਲਾ, ਕੁਲੀਆਂ, ਅਦਾਲਤ ਚੱਕ ਤੋਂ ਹੁੰਦੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਗੁਰੂ ਸਾਹਿਬ ਦਾ ਜਸ ਕਰਦੀ ਹੋਈ ਪਹੁੰਚੇਗੀ। ਆਪ ਸਭ ਨੂੰ ਨਿਮਰਤਾ ਸਹਿਤ ਬੇਨਤੀ ਹੇ ਕਿ ਇਸ ਮਹਾਨ ਪੈਦਲ ਯਾਤਰਾ ਵਿੱਚ ਸ਼ਮੂਲੀਅਤ ਕਰੋ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ।