Ruby Tibbe Wala

ਜਦੋ ਜੰਮਿਆਂ ਸੀ ਮੈਂ ਰੋਂਦਾ ਰਿਹਾ ਲੱਗੀ ਦੁੱਧ ਦੀ ਰਹਿਦੀ ਪਿਆਸ ਜਿਹੀ,
ਕਦੋਂ ਮਾਂ ਆਵੇ ਕਦੋਂ ਦੁੱਧ ਦੇਵੇ ਬਸ ਏਹੋ ਰਹਿਦੀ ਆਸ ਜਿਹੀ,
ਰੋ-ਰੋ ਕੇ ਵਕਤ ਬਤੀਤ ਹੋਇਆ ਚਲੋ ਮੰਨਿਆ ਉਦੋਂ ਨਾਦਾਨ ਹੋਇਆ,
ਮੈਂ ਕੀ ਦੱਸਾਂ ਮੈਂ ਕੀ ਦੱਸਾਂ ਉਦੋਂ ਕਿੰਨਾ ਮੇਰਾ ਨੁਕਸਾਨ ਹੋਇਆ……

ਵੇਲੇ ਰਿੜ੍ਹਨ ਲੱਗਾ ਮੈ ਖਾਣ ਮਿੱਟੀ ਤੇ ਮੈ ਹੋੲਿਅਾ ਦੀਵਾਨਾ ਮਿੱਟੀ ਦਾ,
ਮੈਂ ਬੇਅਕਲਾ ਪਰ ਕੀ ਜਾਣਾ ਕੋੲੀ ਹੋਰ ਵੀ ੲੇ ਧੰਦਾ ਪਿੱਟੀ ਦਾ,
ਜੋ ਦਿਲ ਚਾਹਿਅਾ ਸੋ ਖਾਂਦਾ ਰਿਹਾ ਵੱਸ ਚਸਕੇ ਯਾਰ ਜੁਬਾਨ ਹੋੲਿਅਾ,
ਮੈਂ ਕੀ ਦੱਸਾ ਮੈਂ ਕੀ ਦੱਸਾ ੳੁਦੋ ਕਿੰਨਾ ਮੇਰਾ ਨੁਕਸਾਨ ਹੋਇਆ।

ਹੋਇਆ ਨਾਲ ਜਵਾਨੀ ਮਤਵਾਲਾ ਤੇ ਮੈਨੂੰ ਗਿੱਠਂ ਗਿੱਠਂ ਯਾਰ ਹੰਕਾਰ ਹੋਇਆ,
ਤਕ ਆਪਣੇ ਲਿਸ਼ਕਦੇ ਡੌਲਿਅਾਂ ਨੂੰ ਮੈ ਸਜਣਾ ਦੋ ਤੋਂ ਚਾਰ ਹੋੲਿਅਾ,
ਨਾ ਬੰਦਾ ਸਮਝਾਂ ਬੰਦੇ ਨੂੰ ਮੈ ਬੰਦਿਓ ਯਾਰ ਸ਼ੈਤਾਨ ਹੋੲਿਅਾ,
ਮੈਂ ਕੀ ਦੱਸਾ ਮੈਂ ਕੀ ਦੱਸਾ ੳੁਦੋਂ ਕਿੰਨਾ ਮੇਰਾ ਨੁਕਸਾਨ ਹੋੲਿਅਾ।

ਜੀ ਮੇਰੀ ਵੇਖ ਜਵਾਨੀ ਮਾਪਿਆਂ ਨੇ ਕੀਤੀ ਦੇਰ ਨਾ ਮੈਨੂੰ ਵਰ ਦਿਤਾ,
ਮੈਂ ਲੱਖਾ ਉਤੇ ਭਾਰੂ ਨੂੰ ਕੱਖਾਂ ਤੋ ਹੌਲ਼ਾ ਕਰ ਦਿਤਾ,
ਹਰ ਲੋਅ ਨਾਲ ਸੋਚਾਂ ਜੰਮਦੀਆਂ ਨੇ ਮੈ ਵੱਸ ਕੇ ਯਾਰ ਵੈਰਾਨ ਹੋਇਆ,
ਮੈਂ ਕੀ ਦੱਸਾਂ ਮੈਂ ਕੀ ਦੱਸਾ ਉਦੋਂ ਕਿੰਨਾ ਮੇਰਾ ਨੁਕਸਾਨ ਹੋਇਆ।

ਹੋਇਆ ਬੇ ਅਕਲਾ ਲੱਗੀ ਮੋਤ ਦਿਸਣ ਫਿਰ ਸੋਚਿਆ ਇਸ ਦਾ ਹੱਲ ਕਰੀਏ,
ਚੱਲ ਉਠ ਰੂਬੀ ਕੋਈ ਲੱਭ ਮੁਰਸ਼ਦ ਕੋਈ ਬੰਦਿਆਂ ਵਾਲੀ ਗੱਲ ਕਰੀੲੇ,
ਹੁਣ ਕੀ ਫਾੲਿਦਾ ਗਿਅਾ ਬੀਤ ਵਕਤ. ਵਿੱਚ ਸੋਚਾਂ ਬੀਤ ਜਹਾਨ ਹੋੲਿਅਾ,
ਮੈਂ ਕੀ ਦੱਸਾ ਮੈਂ ਕੀ ਦੱਸਾਂ ੳੁਦੋਂ ਕਿੰਨਾ ਮੇਰਾ ਨੁਕਸਾਨ ਹੋੲਿਅਾ……….
-ਰੂਬੀ ਟਿੱਬੇ ਵਾਲਾ

About thatta

Comments are closed.

Scroll To Top
error:
%d bloggers like this: