12ਵੀਂ ਪਾਸ ਨੌਜਵਾਨਾਂ ਲਈ ਇਸ ਸਰਕਾਰੀ ਮਹਿਕਮੇ ਵਿੱਚ ਨਿਕਲੀਆਂ ਹਨ ਸਰਕਾਰੀ ਨੌਕਰੀਆਂ

204

Delhi Subordinate Services Selection Board  ‘ਚ ਟੀਚਰ (Primary) ਦੇ ਅਹੁਦੇ ਦੀਆਂ ਕੁੱਲ 4366 ਨੌਕਰੀਆਂ ਨਿਕਲੀਆਂ ਹਨ। ਇਸ ਨੌਕਰੀ ਲਈ ਅਰਜ਼ੀ ਲਾਉਣ ਵਾਲੇ ਉਮੀਦਵਾਰਾਂ ਦੀ ਵਿੱਦਿਅਕ ਯੋਗਤਾ 12ਵੀਂ ਦੇ ਨਾਲ—ਨਾਲ ਐਲੀਮੈਂਟਰੀ ਟੀਚਰ ਐਜੂਕੇਸ਼ਨ ਕੋਰਸ/ ਜੂਨੀਅਰ ਬੇਸਿਕ ਟ੍ਰੇਨਿੰਗ ਜਾਂ ਬੀ. ਐੱਲ. ਐੱਡ. (ਬੈਚੁਲਰ ਆਫ ਐਲੀਮੈਂਟਰੀ ਐਜੂਕੇਸ਼ਨ) ਹੋਣੀ ਚਾਹੀਦੀ ਹੈ। ਇਸ ਨੌਕਰੀ ਲਈ ਅਰਜ਼ੀ ਲਾਉਣ ਦੀ ਫੀਸ ਜਨਰਲ ਵਰਗ ਲਈ 100 ਰੁਪਏ ਹੈ ਜਦਕਿ ਹੋਰਨਾਂ ਵਰਗਾਂ ਤੋਂ ਅਰਜ਼ੀ ਦੀ ਕੋਈ ਫੀਸ ਨਹੀਂ ਵਸੂਲੀ ਜਾਵੇਗੀ। ਇਸ ਬਾਰੇ ਵਧੇਰੇ ਜਾਣਕਾਰੀ ਤੁਸੀਂ Delhi Subordinate Services Selection Board ਦੀ ਵੈੱਬਸਾਈਟ ਤੋਂ ਹਾਸਿਲ ਕਰ ਸਕਦੇ ਹੋ।

ਵਿੱਦਿਅਕ ਯੋਗਤਾ— 12ਵੀਂ+ਐਲੀਮੈਂਟਰੀ ਟੀਚਰ ਐਜੂਕੇਸ਼ਨ ਕੋਰਸ, ਜੂਨੀਅਰ ਬੇਸਿਕ ਟ੍ਰੇਨਿੰਗ ਜਾਂ ਬੀ. ਐੱਲ. ਐੱਡ.
ਉਮਰ ਹੱਦ— 30 ਸਾਲ
ਤਨਖਾਹ— 35,400 ਰੁਪਏ ਪ੍ਰਤੀ ਮਹੀਨਾ
ਆਖਰੀ ਤਰੀਕ — 30 ਜੁਲਾਈ, 2018
ਵਧੇਰੇ ਜਾਣਕਾਰੀ ਲਈ— http://delhi.gov.in  ਵੈੱਬਸਾਈਟ ‘ਤੇ ਜਾ ਕੇ ਚੈੱਕ ਕਰ ਸਕਦੇ ਹੋ।