10 ਦਿਨ ਤੋਂ ਲਾਪਤਾ ਹੋਏ ਸੂਰਤ ਸਿੰਘ ਦੀ ਕੋਈ ਉੱਘ-ਸੁੱਘ ਨਹੀ *

7

vnਤਹਿਸੀਲ ਸੁਲਤਾਨਪੁਰ ਲੋਧੀ ਅਧੀਨ ਪੈਂਦੇ ਪਿੰਡ ਬੂੜੇਵਾਲ ਦੇ ਵਸਨੀਕ ਸ: ਸੂਰਤ ਸਿੰਘ ਪੁੱਤਰ ਲੱਧਾ ਸਿੰਘ ਜੋ ਕਿ ਪਿਛਲੇ ਸਮੇਂ ਤੋਂ ਮਾਨਸਿਕ ਪ੍ਰੇਸ਼ਾਨੀ ਕਾਰਨ ਪ੍ਰੇਸ਼ਾਨ ਰਹਿੰਦਾ ਸੀ, ਘਰੋਂ ਇਹ ਕਹਿ ਕੇ ਗਿਆ ਕਿ ਉਹ ਕਿਸੇ ਰਿਸ਼ਤੇਦਾਰ ਨੂੰ ਮਿਲਣ ਚੱਲਿਆ ਹੈ, ਪਰ ਘਰ ਅੱਜ ਤੱਕ ਵਾਪਸ ਨਹੀਂ ਆਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਰਤ ਸਿੰਘ ਦੇ ਭਾਣਜੇ ਦਰਸ਼ਨ ਸਿੰਘ ਸਰਪੰਚ ਜੱਬੋਸੁਧਾਰ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਨੇੜਲੇ ਰਿਸ਼ਤੇਦਾਰ ਵਿਚ ਭਾਲ ਕੀਤੀ, ਪਰ ਉਨ੍ਹਾਂ ਦਾ ਕੋਈ ਪਤਾ ਨਹੀਂ ਲੱਗਾ। ਲਾਪਤਾ ਹੋਣ ਦੀ ਇਤਲਾਹ ਥਾਣਾ ਤਲਵੰਡੀ ਚੌਧਰੀਆਂ ਦੀ ਪੁਲਿਸ ਨੂੰ ਦੇ ਦਿੱਤੀ ਗਈ ਹੈ।