10ਵਾਂ ਸਲਾਨਾ ਜਾਗਰਣ ਮਿਤੀ 14 ਅਕਤੂਬਰ 2010 ਦਿਨ ਵੀਰਵਾਰ ਨੂੰ ਮਨਾਇਆ ਗਿਆ

8

10ਵਾਂ ਸਲਾਨਾ ਜਾਗਰਣ ਮੰਦਰ ਦੁਰਗਾ ਭਵਾਨੀ ਕਮੇਟੀ ਅਤੇ ਗ੍ਰਾਮ ਪੰਚਾਇਤ ਠੱਟਾ ਨਵਾਂ ਵੱਲੋਂ ਮਿਤੀ 14 ਅਕਤੂਬਰ ਦਿਨ ਵੀਰਵਾਰ ਨੂੰ ਮੰਦਰ ਦੁਰਗਾ ਭਵਾਨੀ ਠੱਟਾ ਨਵਾਂ ਵਿਖੇ ਕਰਵਾਇਆ ਗਿਆ। ਜਿਸ ਵਿੱਚ ਸੁੱਖਾ ਰਾਮ ਸਰੋਆ (ਰਾਹੋਂ ਵਾਲੇ), ਪਰਮਜੀਤ ਪੰਮਾ ਅਤੇ ਪਾਰਟੀ, ਸਤਨਾਮ ਧੰਜਲ ਅਤੇ ਪਾਰਟੀ, ਜੋਗਾ ਅਮਾਨੀਪੁਰੀਆ ਅਤੇ ਪਾਰਟੀ ਨੇ ਮਹਾਂਮਾਈ ਦਾ ਗੁਣਗਾਣ ਕੀਤਾ। ਮਿਤੀ 13 ਅਕਤੂਬਰ ਨੂੰ ਮਹਾਂਮਾਈ ਦੀਆਂ ਸੁੰਦਰ ਝਾਕੀਆਂ ਕੱਢੀਆਂ ਗਈਆਂ। ਮੰਦਰ ਦੁਰਗਾ ਭਵਾਨੀ ਵਿਖੇ ਗੁੰਮਟ ਅਤੇ ਇਮਾਰਤ ਦੀ ਸੇਵਾ ਚੱਲ ਰਹੀ ਹੈ। ਆਪ ਜੀ ਵੱਲੋਂ ਸਹਿਯੋਗ ਦੀ ਲੋੜ ਹੈ। ਜਗਰਾਤੇ ਦੀਆਂ ਤਸਵੀਰਾਂ ਵੈਬਸਾਈਟ ਤੇ ਉਪਲਭਦ ਹਨ।